
ਇਕ ਪਾਸੇ ਸਾਡੇ ਦੀਆਂ ਦੇਸ਼ ਦੀਆਂ ਸਰਕਾਰਾਂ ਜਿੱਥੇ ਦੇਸ਼ ਦੇ ਵਿਕਾਸ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕਰਦੀਆਂ ਨਹੀਂ ਥੱਕਦੀਆਂ, ਉਥੇ ਹੀ ਦੇਸ਼ ਦੀ ਰਾਜਧਾਨੀ ਵਿਚ ਸਾਹਮਣੇ...
ਨਵੀਂ ਦਿੱਲੀ : ਇਕ ਪਾਸੇ ਸਾਡੇ ਦੀਆਂ ਦੇਸ਼ ਦੀਆਂ ਸਰਕਾਰਾਂ ਜਿੱਥੇ ਦੇਸ਼ ਦੇ ਵਿਕਾਸ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕਰਦੀਆਂ ਨਹੀਂ ਥੱਕਦੀਆਂ, ਉਥੇ ਹੀ ਦੇਸ਼ ਦੀ ਰਾਜਧਾਨੀ ਵਿਚ ਸਾਹਮਣੇ ਆਏ ਇਕ ਮਾਮਲੇ ਨੇ ਜਿਥੇ ਸਰਕਾਰਾਂ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿਤੀ ਹੈ....ਉਥੇ ਹੀ ਇਸ ਘਟਨਾ ਨੇ ਦੇਸ਼ ਨੂੰ ਸ਼ਰਮਸਾਰ ਵੀ ਕੀਤਾ ਹੈ। ਦਰਅਸਲ ਦਿੱਲੀ ਦੇ ਮੰਡਾਵਲੀ ਖੇਤਰ ਇਕ ਪਰਵਾਰ ਦੀਆਂ ਤਿੰਨ ਬੱਚੀਆਂ ਦੀ ਭੁਖਮਰੀ ਨਾਲ ਮੌਤ ਹੋ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। 21ਵੀਂ ਸਦੀ ਵਿਚ ਦੇਸ਼ ਦੀ ਰਾਜਧਾਨੀ ਵਿਚ ਭੁੱਖਮਰੀ ਨਾਲ ਹੋਈਆਂ ਇਨ੍ਹਾਂ ਮੌਤਾਂ ਨੇ ਸਰਕਾਰਾਂ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿਤੇ ਹਨ।
3 Minor Girls Familyਇਹ ਖ਼ੁਲਾਸਾ ਉਸ ਵੇਲੇ ਸਾਹਮਣੇ ਆਇਆ ਜਦੋਂ ਮ੍ਰਿਤਕ ਬੱਚੀਆਂ ਦਾ ਵੱਖ ਵੱਖ ਹਸਪਤਾਲਾਂ ਜੀਟੀਬੀ ਹਸਪਤਾਲ ਅਤੇ ਲਾਲ ਬਹਾਦਰ ਸ਼ਾਸਤਰੀ ਹਸਪਤਾਲ ਵਿਚ ਪੋਸਟਮਾਰਟਮ ਕਰਵਾÎਇਆ ਗਿਆ। ਡਾਕਟਰਾਂ ਨੇ ਬੱਚੀਆਂ ਦੀ ਮੌਤ ਦਾ ਕਾਰਨ ਭੁੱਖਮਰੀ ਦਸਿਆ। ਪੋਸਟਮਾਰਟਮ ਕਰਨ ਵਾਲੇ ਡਾਕਟਰ ਵੀ ਇਹ ਦੇਖ ਕੇ ਹੈਰਾਨ ਹੋ ਗਏ ਕਿ ਮ੍ਰਿਤਕ ਬੱਚੀਆਂ ਦੇ ਪੇਟ ਵਿਚੋਂ ਅੰਨ ਦਾ ਇਕ ਵੀ ਦਾਣਾ ਨਹੀਂ ਮਿਲਿਆ। ਡਾਕਟਰਾਂ ਮੁਤਾਬਕ ਬੱਚੀਆਂ ਨੇ 7-8 ਦਿਨ ਤੋਂ ਖਾਣਾ ਨਹੀਂ ਖਾਧਾ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋਈ।
Malnutritionਭੁੱਖ ਨਾਲ ਮਰਨ ਵਾਲੀਆਂ ਇਨ੍ਹਾਂ ਲੜਕੀਆਂ ਵਿਚ ਅੱਠ ਸਾਲ ਦੀ ਮਾਨਸੀ, ਚਾਰ ਸਾਲ ਦੀ ਸ਼ਿਖ਼ਾ ਅਤੇ ਦੋ ਸਾਲ ਦੀ ਪਾਰੂਲ ਦੇ ਨਾਮ ਸ਼ਾਮਲ ਹਨ, ਜਿਨ੍ਹਾਂ ਦੀਆਂ ਲਾਸ਼ਾਂ ਇਕ ਕਮਰੇ ਵਿਚੋਂ ਮਿਲੀਆਂ ਸਨ। ਭੁੱਖ ਨਾਲ ਲੜਕੀਆਂ ਦੀ ਹਾਲਤ ਇੰਨੀ ਜ਼ਿਆਦਾ ਗੰਭੀਰ ਹੋ ਗਈ ਸੀ ਕਿ ਉਨ੍ਹਾਂ ਦਾ ਸਰੀਰਕ ਢਾਂਚਾ ਪੂਰੀ ਤਰ੍ਹਾਂ ਸੁੱਕ ਗਿਆ ਸੀ। ਜਾਣਕਾਰੀ ਅਨੁਸਾਰ ਇਨ੍ਹਾਂ ਬੱਚੀਆਂ ਦੀ ਮਾਂ ਦੀ ਹਾਲਤ ਮਾਨਸਿਕ ਹਾਲਤ ਠੀਕ ਨਹੀਂ ਹੈ। ਉਸ ਦੇ ਮੁਤਾਬਕ ਬੱਚੀਆਂ ਨੂੰ ਉਲਟੀਆਂ ਆ ਰਹੀਆਂ ਸੀ, ਜਿਸ ਕਰਕੇ ਉਨ੍ਹਾਂ ਨੂੰ ਖਾਣਾ ਨਹੀਂ ਦਿਤਾ ਗਿਆ।
Delhi policeਭਾਵੇਂ ਕਿ ਦੇਸ਼ ਦੀ ਰਾਜਧਾਨੀ ਵਿਚ ਵਾਪਰੀ ਇਹ ਘਟਨਾ ਬੇਹੱਦ ਮੰਦਭਾਗੀ ਹੈ ਪਰ ਸਿਆਸਤਦਾਨਾਂ ਵਲੋਂ ਬੱਚੀਆਂ ਦੀ ਮੌਤ 'ਤੇ ਵੀ ਸਿਆਸਤ ਖੇਡਣ ਤੋਂ ਗੁਰੇਜ਼ ਨਹੀਂ ਕੀਤਾ ਜਾ ਰਿਹਾ। ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਇਸ ਦੇ ਲਈ 'ਆਪ' ਸਰਕਾਰ ਨੂੰ ਜ਼ਿੰਮੇਵਾਰ ਦਸਿਆ ਹੈ।ਦੇਸ਼ ਦੇ ਸੱਤਾਧਾਰੀ ਲੀਡਰ ਭਾਵੇਂ ਕਿੰਨੇ ਹੀ ਵਿਕਾਸ ਦੇ ਦਾਅਵੇ ਕਰੀ ਜਾਣ ਪਰ ਇਹ ਉਦੋਂ ਤਕ ਸਾਰਥਿਕ ਨਹੀਂ ਹੋਣਗੇ, ਜਦੋਂ ਤਕ ਦੇਸ਼ ਦੀ ਜਨਤਾ ਨੂੰ ਰੋਟੀ, ਕੱਪੜਾ ਅਤੇ ਮਕਾਨ ਵਰਗੀਆਂ ਜ਼ਰੂਰੀ ਸਹੂਲਤਾਂ ਨਹੀਂ ਮਿਲਣਗੀਆਂ।
Doctorਸੋ ਦੇਸ਼ ਦੀ ਰਾਜਧਾਨੀ ਵਿਚ ਭੁੱਖਮਰੀ ਨਾਲ ਤਿੰਨ ਮਾਸੂਮ ਬੱਚੀਆਂ ਦੀ ਮੌਤ ਦਾ ਮਾਮਲਾ ਵਿਸ਼ਵ ਦੀ 6ਵੀਂ ਸਭ ਤੋਂ ਵੱਡੀ ਅਰਥਵਿਵਸਥਾ ਮੰਨੇ ਜਾਂਦੇ ਭਾਰਤ ਲਈ ਅਤਿ ਸ਼ਰਮਨਾਕ ਹੈ।