ਦੁਨੀਆਂ ’ਚ 11.3 ਕਰੋੜ ਤੋਂ ਵੱਧ ਲੋਕ ਹਨ ਭੁੱਖਮਰੀ ਦਾ ਸ਼ਿਕਾਰ: ਸੰਯੁਕਤ ਰਾਸ਼ਟਰ
Published : Apr 4, 2019, 5:27 pm IST
Updated : Apr 4, 2019, 5:28 pm IST
SHARE ARTICLE
Food Crisis in the World
Food Crisis in the World

ਭੋਜਨ ਸੰਕਟ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਅਫ਼ਰੀਕਾ ਰਿਹਾ

ਪੈਰਿਸ: ਪਿਛਲੇ ਸਾਲ ਦੁਨੀਆ ਦੇ 53 ਦੇਸ਼ਾਂ ਵਿਚ 11.3 ਕਰੋੜ ਤੋਂ ਵੱਧ ਲੋਕ ਲੜਾਈ ਅਤੇ ਖ਼ਰਾਬ ਮੌਸਮ ਦੇ ਚਲਦੇ ਭੋਜਨ ਦੀ ਕਮੀ ਦਾ ਸ਼ਿਕਾਰ ਹੋਏ। ਭੋਜਨ ਸੰਕਟ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਅਫ਼ਰੀਕਾ ਰਿਹਾ। ਸੰਯੁਕਤ ਰਾਸ਼ਟਰ (ਯੂਐਨ) ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ। ਭੋਜਨ ਅਤੇ ਖੇਤੀਬਾੜੀ ਸੰਗਠਨ ਨੇ ਭੋਜਨ ਸੰਕਟ ਉਤੇ 2019 ਦੀ ਅਪਣੀ ਰਿਪੋਰਟ ਵਿਚ ਦੱਸਿਆ ਕਿ ਯਮਨ, ਕਾਂਗੋ ਲੋਕਤੰਤਰਿਕ ਲੋਕ-ਰਾਜ, ਅਫ਼ਗਾਨਿਸਤਾਨ ਅਤੇ ਸੀਰੀਆ ਉਨ੍ਹਾਂ ਅੱਠ ਦੇਸ਼ਾਂ ਵਿਚ ਸ਼ਾਮਿਲ ਹਨ, ਜਿੱਥੇ ਕਾਲ ਦੇ ਸ਼ਿਕਾਰ ਲੋਕਾਂ ਦਾ ਦੋ ਤਿਹਾਈ ਹਿੱਸਾ ਹੈ।

Food CrisisFood Crisis

ਇਸ ਦੇ ਲਈ ਆਰਥਿਕ ਉੱਥਲ-ਪੁੱਥਲ ਅਤੇ ਖ਼ਰਾਬ ਮੌਸਮ ਜਿਵੇਂ ਸੋਕਾ ਅਤੇ ਹੜ੍ਹ ਦੇ ਨਾਲ ਹੀ ਸੰਘਰਸ਼ ਅਤੇ ਅਸੁਰੱਖਿਆ ਅਹਿਮ ਕਾਰਕ ਰਹੇ। ਤਿੰਨ ਸਾਲ ਪਹਿਲਾਂ ਸ਼ੁਰੂ ਹੋਏ ਇਸ ਸਲਾਨਾ ਅਧਿਐਨ ਵਿਚ ਇਸ ਭਿਆਨਕ ਸੰਕਟ ਵਿਚ ਘਿਰੇ ਦੇਸ਼ਾਂ ਦਾ ਜਾਇਜ਼ਾ ਲਿਆ ਜਾਂਦਾ ਹੈ। ਐਫ਼ਏਓ ਦੇ ਐਂਮਰਜੈਂਸੀ ਡਾਇਰੈਕਟਰ ਡੋਮਨਿਕ ਬੁਰਜੂਆ ਨੇ ਦੱਸਿਆ ਕਿ ਇਸ ਸੰਕਟ ਦੀ ਸਭ ਤੋਂ ਜ਼ਿਆਦਾ ਮਾਰ ਅਫ਼ਰੀਕੀ ਦੇਸ਼ਾਂ ਨੂੰ ਪਈ ਹੈ, ਜਿੱਥੇ 7.2 ਕਰੋੜ ਲੋਕ ਭੋਜਨ ਦੀ ਕਮੀ ਨਾਲ ਜੂਝ ਰਹੇ ਹਨ।

ਬੁਰਜੂਆ ਨੇ ਕਿਹਾ ਕਿ ਭੁੱਖਮਰੀ ਦੇ ਕਗਾਰ ਉਤੇ ਖੜੇ ਦੇਸ਼ਾਂ ਵਿਚ 80 ਫ਼ੀ ਸਦੀ ਲੋਕ ਖੇਤੀਬਾੜੀ ਉਤੇ ਨਿਰਭਰ ਹਨ। ਉਨ੍ਹਾਂ ਨੂੰ ਭੋਜਨ ਲਈ ਐਂਮਰਜੈਂਸੀ ਮਨੁੱਖੀ ਸਹਾਇਤਾ ਦੀ ਜ਼ਰੂਰਤ ਹੈ ਅਤੇ ਖੇਤੀਬਾੜੀ ਵਿਚ ਸੁਧਾਰ ਲਈ ਕਦਮ ਚੁੱਕਣ ਦੀ ਲੋੜ ਹੈ। ਇਸ ਰਿਪੋਰਟ ਵਿਚ ਵੱਡੀ ਗਿਣਤੀ ਵਿਚ ਸ਼ਰਣਾਰਥੀਆਂ ਨੂੰ ਸ਼ਰਨ ਦੇਣ ਵਾਲੇ ਦੇਸ਼ਾਂ, ਯੁੱਧ ਪ੍ਰਭਾਵਿਤ ਸੀਰੀਆ ਦੇ ਗੁਆਂਢੀ ਦੇਸ਼ਾਂ ਉਤੇ ਪੈਣ ਵਾਲੇ ਦਬਾਅ ਨੂੰ ਰੇਖਾਂਕਿਤ ਕੀਤਾ ਗਿਆ ਹੈ। ਅਜਿਹੇ ਦੇਸ਼ਾਂ ਵਿਚ ਬੰਗਲਾਦੇਸ਼ ਵੀ ਹੈ, ਜਿੱਥੇ ਮਿਆਮਾਂਰ ਦੇ ਲੱਖਾਂ ਰੋਹਿੰਗਿਆ ਸ਼ਰਨਾਰਥੀ ਹਨ।

United NationsUnited Nations

ਐਫ਼ਏਓ ਨੇ ਕਿਹਾ ਕਿ ਜੇਕਰ ਵੈਨੇਜੁਏਲਾ ਵਿਚ ਰਾਜਨੀਤਕ ਅਤੇ ਆਰਥਿਕ ਸੰਕਟ ਬਣਿਆ ਰਹਿੰਦਾ ਹੈ, ਤਾਂ ਵਿਸਥਾਪਿਤ ਲੋਕਾਂ ਦੀ ਗਿਣਤੀ ਵੱਧ ਸਕਦੀ ਹੈ। ਵੈਨੇਜੁਏਲਾ ਇਸ ਸਾਲ ਭੋਜਨ ਐਂਮਰਜੈਂਸੀ ਦਾ ਐਲਾਨ ਕਰ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement