
ਦੇਸ਼ ਵਿਚ ਅੱਠ ਜਨਵਰੀ ਨੂੰ ਐਲਏਸੀ ਪਾਰ ਕਰਕੇ ਭਾਰਤੀ ਸਰਹੱਦ ‘ਚ ਦਖਲ ਹੋਏ...
ਨਵੀਂ ਦਿੱਲੀ: ਦੇਸ਼ ਵਿਚ ਅੱਠ ਜਨਵਰੀ ਨੂੰ ਐਲਏਸੀ ਪਾਰ ਕਰਕੇ ਭਾਰਤੀ ਸਰਹੱਦ ‘ਚ ਦਖਲ ਹੋਏ ਚੀਨੀ ਫ਼ੋਜੀ ਨੂੰ ਅੱਜ ਭਾਰਤੀ ਫ਼ੌਜ ਨੇ ਚੂਛੁਲ ‘ਚ ਚੀਨੀ ਫ਼ੌਜ ਨੂੰ ਵਾਪਸ ਸੌਂਪ ਦਿੱਤਾ ਹੈ। ਭਾਰਤੀ ਫ਼ੌਜ ਨੇ ਇਸਦੀ ਜਾਣਕਾਰੀ ਦਿੱਤੀ ਹੈ। ਦੱਸ ਦਈਏ ਕਿ ਐਲਏਸੀ ਪਾਰ ਕਰਕੇ ਪੂਰਬੀ ਲਦਾਖ ਵਿਚ ਪੇਗੋਂਗ ਝੀਲ ਦੇ ਦੱਖਣੀ ਤੱਟ ਉਤੇ ਭਾਰਤੀ ਭੂ-ਭਾਗ ਵਿਚ ਦਖਲ ਕਰ ਜਾਣ ਤੋਂ ਬਾਅਦ ਇਕ ਚੀਨੀ ਫ਼ੌਜੀ ਨੂੰ ਭਾਰਤੀ ਥਲ ਸੈਨਾ ਨੇ ਸ਼ੁਕਰਵਾਰ ਨੂੰ ਫੜ੍ਹ ਲਿਆ ਸੀ।
Indian Army
ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦਾ ਇਹ ਫ਼ੌਜੀ ਐਲਏਸੀ ਪਾਰ ਕਰਕੇ ਭਾਰਤ ਦੇ ਲਦਾਖ ਵਿਚ ਪਹੁੰਚ ਗਿਆ ਸੀ। ਇਸ ਦੌਰਾਨ ਉਥੇ ਤੈਨਾਤ ਭਾਰਤ ਦੇ ਫ਼ੌਜੀਆਂ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਸੀ। ਚੀਨ ਵੱਲੋਂ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਦਾ ਫ਼ੌਜੀ ਰਸਤਾ ਭਟਕ ਗਿਆ ਸੀ।
China Army
ਰਿਪੋਰਟ ਮੁਤਾਬਿਕ ਚੀਨ ਨੇ ਭਾਰਤ ਤੋਂ ਅਪਣੇ ਫ਼ੌਜੀ ਨੂੰ ਵਾਪਸ ਮੋੜਨ ਲਈ ਭੇਨਤੀ ਕੀਤੀ ਸੀ। ਦੇਸ਼ ‘ਚ ਇਹ ਪਹਿਲੀ ਘਟਨਾ ਨਹੀਂ ਹੈ। ਇਸਤੋਂ ਪਹਿਲਾਂ ਲਗਪਗ ਤਿੰਨ ਮਹੀਨੇ ਵਿਚ ਇਸ ਤਰ੍ਹਾਂ ਦੀ ਇਹ ਦੂਜੀ ਘਟਨਾ ਹੈ। ਸ਼ਨੀਵਾਰ ਨੂੰ ਭਾਰਤੀ ਅਧਿਕਾਰੀਆਂ ਨੇ ਇਸਦੀ ਜਾਣਕਾਰੀ ਦਿੱਤੀ ਸੀ। ਚੀਨੀ ਫ਼ੌਜੀ ਅਜਿਹੇ ਸਮੇਂ ‘ਚ ਫੜਿਆ ਗਿਆ ਸੀ, ਜਦੋਂ ਮਈ ਦੀ ਸ਼ੁਰੂਆਤ ‘ਚ ਪੈਗੋਂਗ ਝੀਲ ਦੇ ਨੇੜੇ ਦੋਨਾਂ ਪੱਖਾਂ ‘ਚ ਝੜਪ ਹੋਈ ਉਦੋਂ ਤੋਂ ਹੀ ਸਰਹੱਦ ਉਤੇ ਤਣਾਅ ਹੈ।
Indian Army
ਇਸ ਤਣਾਅ ਦੇ ਚਲਦੇ ਭਾਰਤੀ ਫ਼ੌਜ ਅਤੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਵੱਲੋਂ ਪੂਰਬੀ ਲਦਾਖ ਵਿਚ ਭਾਰੀ ਗਿਣਤੀ ਵਿਚ ਫ਼ੌਜ ਦੀ ਤੈਨਾਤੀ ਕੀਤੀ ਗਈ ਸੀ।