
ਵੀਡੀਓ ਵਿੱਚ ਸੈਨਿਕਾਂ ਨੇ ਇਸ ਇਤਿਹਾਸਕ ਸੰਮੇਲਨ ਵਿਚ ਇਕਜੁੱਟ ਹੋ ਕੇ ਹਿੱਸਾ ਪਾ ਕੇ ਕਾਮਯਾਬ ਬਣਾਉਣ ਦੀ ਅਪੀਲ ਕੀਤੀ ਹੈ ।
ਨਵੀਂ ਦਿੱਲੀ : ਕਿਸਾਨੀ ਸੰਘਰਸ਼ ਵਿੱਚ ਕਿਸਾਨਾਂ ਦਾ ਸਹਿਯੋਗ ਦੇਣ ਲਈ ਜਿੱਥੇ ਹਰ ਵਰਗ ਆਪਣੇ ਵੱਲੋਂ ਯੋਗਦਾਨ ਪਾ ਰਿਹਾ ਹੈ , ਉੱਥੇ ਹੁਣ ਭਾਰਤੀ ਸੈਨਿਕ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਕਰਨ ਲਈ ਆਪਣੇ ਕਦਮ ਵਧਾ ਰਹੇ ਹਨ । ਜਿਸ ਦੀ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਹੜੀ ਦੀ ਬਹੁਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ । ਵਾਇਰਲ ਹੋਈ ਵੀਡੀਓ ਵਿਚ ਭਾਰਤੀ ਸੈਨਿਕਾਂ ਨੇ ਲਾਈਵ ਹੋ ਕੇ ਦੱਸਿਆ ਕਿ ਸੈਨਿਕਾਂ ਦੀਆਂ ਪੰਜ ਗੱਡੀਆਂ ਗਾਜ਼ੀਪੁਰ ਬਾਰਡਰ ਤੋਂ ਸਿੰਘੂ ਬਾਰਡਰ ਹਰਿਆਣਾ ਨੂੰ ਰਵਾਨਾ ਹੋਈਆਂ ਹਨ ।
photo ਵੀਡੀਓ ਵਿੱਚ ਸੈਨਿਕਾਂ ਨੇ ਇਸ ਇਤਿਹਾਸਕ ਸੰਮੇਲਨ ਵਿਚ ਲੇੋਕਾਂ ਨੂੰ ਇਕਜੁੱਟ ਹੋ ਕੇ ਹਿੱਸਾ ਪਾ ਕੇ ਕਾਮਯਾਬ ਬਣਾਉਣ ਦੀ ਅਪੀਲ ਕੀਤੀ ਹੈ । ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਡਾ ਮਕਸਦ ਸੱਤਾ ਪਰਿਵਰਤਨ ਨਾਲ ਨਹੀਂ ਹੈ ਸਾਡਾ ਮਕਸਦ ਵਿਵਸਥਾ ਪਰਿਵਰਤਨ ਕਰਨਾ ਹੈ । ਇਸ ਲਈ ਅਸੀਂ ਦੇਸ਼ ਦੀ ਜਨਤਾ ਨੂੰ ਕਿਸਾਨੀ ਸੰਘਰਸ਼ ਵਿਚ ਹਿੱਸਾ ਪਾਉਣ ਦੀ ਅਪੀਲ ਕਰਦੇ ਹਾਂ ।
photoਉਨ੍ਹਾਂ ਕਿਹਾ ਕਿ ਭਾਰਤ ਦੀ ਆਜ਼ਾਦੀ ਤੋਂ ਬਾਅਦ ਇਹ ਪਹਿਲਾ ਇਤਿਹਾਸਕ ਪਲ ਹੈ, ਜੋ ਪਹਿਲੀ ਵਾਰ ਹੋਇਆ ਹੈ ਅਤੇ ਦੁਬਾਰਾ ਨਹੀਂ ਹੋ ਸਕਦਾ , ਇਸ ਲਈ ਆਪਣੇ ਘਰਾਂ ਚੋਂ ਬਾਹਰ ਨਿਕਲ ਕੇ ਕਿਸਾਨ ਅੰਦੋਲਨ ਨੂੰ ਸਫਲ ਬਣਾਓ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਸੋਨੀਆ ਗਾਂਧੀ ਜਾਂ ਸੱਤਾ ਦਲ ਨਾਲ ਨਹੀਂ ਹੈ, ਸਾਡਾ ਮਕਸਦ ਵਿਵਸਥਾ ਪਰਿਵਰਤਨ ਕਰਨਾ ਹੈ ।
photoਸੈਨਿਕਾਂ ਨੇ ਕਿਹਾ ਕਿ ਲਗਾਤਾਰ ਦੇਸ਼ ਵਿਚ ਸੱਤਰ ਸਾਲਾਂ ਤੋਂ ਸੱਤਾ ਪਰਿਵਰਤਨ ਹੁੰਦਾ ਰਿਹਾ ਹੈ ਪਰ ਵਿਵਸਥਾ ਪਰਿਵਰਤਨ ਨਹੀਂ ਹੋਇਆ, ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨ, ਮਜ਼ਦੂਰ, ਜਵਾਨ ਸਾਰੇ ਇਕਜੁੱਟ ਹੋਣ ਅਤੇ ਵੰਸ਼ਵਾਦ ਦੀ ਰਾਜਨੀਤੀ ਨੂੰ ਖ਼ਤਮ ਕਰਨ ਦਾ ਸੰਕਲਪ ਲੈਣ । ਦੇਸ਼ ਦੇ ਲੋਕ ਇਹ ਸੰਕਲਪ ਲੈਣ ਕਿ ਅਸੀਂ ਕਿਸੇ ਵੀ ਰਾਜਨੀਤਕ ਪਾਰਟੀ ਨੂੰ ਵੋਟ ਨਹੀਂ ਪਾਵਾਂਗੇ ।