
ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਵੀ ਰਾਮਸੁਬਰਾਮਣੀਅਨ ਦੀ ਬੈਂਚ ਨੇ ਕਿਹਾ, "ਉਹ (ਸੈਸ਼ਨ ਜੱਜ) ਕਹਿ ਰਹੇ ਹਨ ਕਿ ਆਮ ਹਾਲਤਾਂ ਵਿਚ ਪੰਜ ਸਾਲ ਲੱਗ ਸਕਦੇ ਹਨ।
ਨਵੀਂ ਦਿੱਲੀ: ਲਖੀਮਪੁਰ ਖੇੜੀ ਹਿੰਸਾ ਮਾਮਲੇ ਦੀ ਸੁਣਵਾਈ ਕਰ ਰਹੇ ਸੈਸ਼ਨ ਜੱਜ ਨੇ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਕਿ ਆਮ ਤੌਰ 'ਤੇ ਮੁਕੱਦਮੇ ਦੀ ਸੁਣਵਾਈ ਨੂੰ ਪੂਰਾ ਕਰਨ ਲਈ ਲਗਭਗ ਪੰਜ ਸਾਲ ਲੱਗ ਸਕਦੇ ਹਨ। ਲਖੀਮਪੁਰ ਖੇੜੀ ਹਿੰਸਾ ਮਾਮਲੇ ਵਿਚ ਕੇਂਦਰੀ ਮੰਤਰੀ ਅਜੈ ਕੁਮਾਰ ਮਿਸ਼ਰਾ ਦਾ ਪੁੱਤਰ ਆਸ਼ੀਸ਼ ਮਿਸ਼ਰਾ ਵੀ ਮੁਲਜ਼ਮ ਹੈ। ਸੁਪਰੀਮ ਕੋਰਟ ਨੂੰ ਭੇਜੇ ਪੱਤਰ ਵਿਚ ਵਧੀਕ ਸੈਸ਼ਨ ਜੱਜ ਨੇ ਕਿਹਾ ਹੈ ਕਿ ਕੇਸ ਵਿਚ ਇਸਤਗਾਸਾ ਪੱਖ ਦੇ 208 ਗਵਾਹ, 171 ਦਸਤਾਵੇਜ਼ ਅਤੇ ਫੋਰੈਂਸਿਕ ਸਾਇੰਸ ਲੈਬਾਰਟਰੀ (ਐਫਐਸਐਲ) ਦੀਆਂ 27 ਰਿਪੋਰਟਾਂ ਹਨ।
ਇਹ ਵੀ ਪੜ੍ਹੋ: ਕੈਨੇਡਾ ’ਚ ਪੁੱਤਰਾਂ ਨੂੰ ਮਿਲ ਕੇ ਪੰਜਾਬ ਆ ਰਹੇ ਵਿਅਕਤੀ ਨੂੰ ਜਹਾਜ਼ ’ਚ ਪਿਆ ਦਿਲ ਦਾ ਦੌਰਾ, ਮੌਤ
ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਵੀ ਰਾਮਸੁਬਰਾਮਣੀਅਨ ਦੀ ਬੈਂਚ ਨੇ ਕਿਹਾ, "ਉਹ (ਸੈਸ਼ਨ ਜੱਜ) ਕਹਿ ਰਹੇ ਹਨ ਕਿ ਆਮ ਹਾਲਤਾਂ ਵਿਚ ਪੰਜ ਸਾਲ ਲੱਗ ਸਕਦੇ ਹਨ।" ਸਿਖਰਲੀ ਅਦਾਲਤ ਨੇ ਪਿਛਲੇ ਮਹੀਨੇ ਸੈਸ਼ਨ ਅਦਾਲਤ ਨੂੰ ਪੁੱਛਿਆ ਸੀ ਕਿ ਲਖੀਮਪੁਰ ਖੇੜੀ ਹਿੰਸਾ ਮਾਮਲੇ ਦੀ ਸੁਣਵਾਈ ਨੂੰ ਪੂਰਾ ਕਰਨ ਲਈ ਉਸ ਅਦਾਲਤ ਵਿਚ ਹੋਰ ਲੰਬਿਤ ਜਾਂ ਤਰਜੀਹੀ ਮਾਮਲਿਆਂ ਦੀ ਸਮਾਂ-ਸੂਚੀ ਨਾਲ ਸਮਝੌਤਾ ਕੀਤੇ ਬਿਨਾਂ ਆਮ ਤੌਰ 'ਤੇ ਕੀ ਸਮਾਂ ਲੱਗ ਸਕਦਾ ਹੈ।
ਇਹ ਵੀ ਪੜ੍ਹੋ: ਕੈਨੇਡਾ: ਸੜਕ ਹਾਦਸੇ ’ਚ ਪੰਜਾਬੀ ਦੀ ਮੌਤ, 12ਵੀਂ ਜਮਾਤ ’ਚ ਪੜ੍ਹਦਾ ਸੀ ਨੌਜਵਾਨ
ਬੈਂਚ ਲਖੀਮਪੁਰ ਖੇੜੀ ਵਿਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਇਕ ਐਸਯੂਵੀ ਨਾਲ ਕੁਚਲਣ ਦੇ ਮਾਮਲੇ ਵਿਚ ਅਕਤੂਬਰ 2021 ਵਿਚ ਆਸ਼ੀਸ਼ ਮਿਸ਼ਰਾ ਦੁਆਰਾ ਦਾਇਰ ਜ਼ਮਾਨਤ ਪਟੀਸ਼ਨ ਦੀ ਸੁਣਵਾਈ ਕਰ ਰਹੀ ਹੈ। ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ 19 ਜਨਵਰੀ ਤੈਅ ਕੀਤੀ ਹੈ। ਜ਼ਿਕਰਯੋਗ ਹੈ ਕਿ 3 ਅਕਤੂਬਰ 2021 ਨੂੰ ਲਖੀਮਪੁਰ ਖੇੜੀ ਦੇ ਟਿਕੁਨੀਆ ਵਿਖੇ ਹਿੰਸਾ ਵਿਚ ਅੱਠ ਲੋਕ ਮਾਰੇ ਗਏ ਸਨ ਜਦੋਂ ਕਿਸਾਨ ਉੱਤਰ ਪ੍ਰਦੇਸ਼ ਦੇ ਤਤਕਾਲੀ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਖੇਤਰ ਵਿਚ ਦੌਰੇ ਦਾ ਵਿਰੋਧ ਕਰ ਰਹੇ ਸਨ।
ਇਹ ਵੀ ਪੜ੍ਹੋ: RRR ਨੇ ਗੋਲਡਨ ਗਲੋਬ ਐਵਾਰਡਜ਼ ’ਚ ਰਚਿਆ ਇਤਿਹਾਸ, ਫਿਲਮ ਦੇ ਗੀਤ 'ਨਾਟੂ ਨਾਟੂ' ਨੇ ਜਿੱਤਿਆ ਖ਼ਿਤਾਬ
ਉੱਤਰ ਪ੍ਰਦੇਸ਼ ਪੁਲਿਸ ਦੀ ਐਫਆਈਆਰ ਅਨੁਸਾਰ ਚਾਰ ਕਿਸਾਨਾਂ ਨੂੰ ਇਕ ਐਸਯੂਵੀ ਨੇ ਟੱਕਰ ਮਾਰ ਦਿੱਤੀ, ਜਿਸ ਵਿਚ ਆਸ਼ੀਸ਼ ਮਿਸ਼ਰਾ ਵੀ ਸਵਾਰ ਸੀ। ਇਸ ਦੌਰਾਨ ਹੋਈ ਹਿੰਸਾ ਵਿਚ ਦੋ ਭਾਜਪਾ ਵਰਕਰਾਂ ਅਤੇ ਇਕ ਪੱਤਰਕਾਰ ਦੀ ਵੀ ਮੌਤ ਹੋ ਗਈ। ਪਿਛਲੇ ਸਾਲ 6 ਦਸੰਬਰ ਨੂੰ ਹੇਠਲੀ ਅਦਾਲਤ ਨੇ ਲਖੀਮਪੁਰ ਮਾਮਲੇ ਵਿਚ ਮਿਸ਼ਰਾ ਅਤੇ 12 ਹੋਰਾਂ ਖ਼ਿਲਾਫ਼ ਕਤਲ, ਅਪਰਾਧਿਕ ਸਾਜ਼ਿਸ਼ ਅਤੇ ਹੋਰ ਅਪਰਾਧਾਂ ਦੇ ਦੋਸ਼ ਤੈਅ ਕੀਤੇ ਸਨ, ਜਿਸ ਨਾਲ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋਣ ਦਾ ਰਾਹ ਪੱਧਰਾ ਹੋ ਗਿਆ ਸੀ।