RRR ਨੇ ਗੋਲਡਨ ਗਲੋਬ ਐਵਾਰਡਜ਼ ’ਚ ਰਚਿਆ ਇਤਿਹਾਸ, ਫਿਲਮ ਦੇ ਗੀਤ 'ਨਾਟੂ ਨਾਟੂ' ਨੇ ਜਿੱਤਿਆ ਖ਼ਿਤਾਬ
Published : Jan 11, 2023, 1:20 pm IST
Updated : Jan 11, 2023, 1:20 pm IST
SHARE ARTICLE
SS Rajamouli’s RRR wins Best Original Song for ‘Naatu Naatu’
SS Rajamouli’s RRR wins Best Original Song for ‘Naatu Naatu’

ਆਰਆਰਆਰ ਨੂੰ ਸਰਵੋਤਮ ਗੈਰ-ਅੰਗਰੇਜ਼ੀ ਫਿਲਮ ਸ਼੍ਰੇਣੀ ਵਿਚ ਵੀ ਨਾਮਜ਼ਦ ਕੀਤਾ ਗਿਆ ਸੀ ਪਰ ਇਹ ਪੁਰਸਕਾਰ ਅਰਜਨਟੀਨੀ ਫਿਲਮ ਨੂੰ ਮਿਲਿਆ ਹੈ।

 


ਨਵੀਂ ਦਿੱਲੀ: ਦੱਖਣੀ ਸਿਨੇਮਾ ਦੀ ਫਿਲਮ RRR ਨੇ 'ਗੋਲਡਨ ਗਲੋਬ ਐਵਾਰਡਜ਼ 2023' 'ਚ ਇਤਿਹਾਸ ਰਚ ਦਿੱਤਾ ਹੈ। ਫਿਲਮ ਦੇ ਤੇਲਗੂ ਗੀਤ 'ਨਾਟੂ ਨਾਟੂ' ਨੂੰ ਸਰਬੋਤਮ ਮੂਲ ਗੀਤ ਦਾ ਪੁਰਸਕਾਰ ਮਿਲਿਆ। ਫਿਲਮ 'ਆਰਆਰਆਰ' ਪਿਛਲੇ ਸਾਲ ਮਾਰਚ ਵਿਚ ਸਿਨੇਮਾ ਘਰਾਂ ਵਿਚ ਰਿਲੀਜ਼ ਹੋਈ ਸੀ ਅਤੇ ਗਲੋਬਲ ਬਾਕਸ ਆਫਿਸ 'ਤੇ 1200 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਚੁੱਕੀ ਹੈ। ਦੁਨੀਆ ਦੇ ਸਭ ਤੋਂ ਮਸ਼ਹੂਰ ਐਵਾਰਡ ਸ਼ੋਅ 'ਗੋਲਡਨ ਗਲੋਬ ਐਵਾਰਡਜ਼ 2023' 'ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਈ ਫਿਲਮਾਂ ਮੁਕਾਬਲੇ 'ਚ ਹਨ।

ਇਹ ਵੀ ਪੜ੍ਹੋ: 40 ਤੋਂ ਵੱਧ ਉਮਰ ਵਾਲਿਆਂ ਲਈ ਖਤਰਨਾਕ ਹਨ Antibiotic ਦਵਾਈਆਂ, ਵਧਦਾ ਹੈ ਪੇਟ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ 

ਭਾਰਤ ਤੋਂ ਦੱਖਣ ਸਿਨੇਮਾ ਦੀ ਬਲਾਕਬਸਟਰ ਫਿਲਮ ਆਰਆਰਆਰ ਵੀ 'ਗੋਲਡਨ ਗਲੋਬ ਐਵਾਰਡਜ਼ 2023' ਲਈ ਨਾਮਜ਼ਦ ਹੈ। ਅਜਿਹੇ 'ਚ ਫਿਲਮ ਦੀ ਪੂਰੀ ਟੀਮ ਐਵਾਰਡ ਸਮਾਰੋਹ 'ਚ ਪਹੁੰਚੀ ਹੈ। 'ਗੋਲਡਨ ਗਲੋਬ ਐਵਾਰਡਜ਼ 2023' 'ਚ ਸਾਰੇ ਭਾਰਤੀ ਪਹਿਰਾਵੇ 'ਚ ਪਹੁੰਚੇ ਪਰ ਜਿਸ ਬਾਰੇ ਸਭ ਤੋਂ ਵੱਧ ਗੱਲ ਕੀਤੀ ਜਾ ਰਹੀ ਹੈ ਉਹ ਹੈ ਆਰਆਰਆਰ ਦੇ ਨਿਰਦੇਸ਼ਕ ਐਸਐਸ ਰਾਜਾਮੌਲੀ। ਇਹ ਤੇਲਗੂ ਗੀਤ ਐਮਐਮ ਕੀਰਵਾਨੀ ਦੁਆਰਾ ਰਚਿਆ ਗਿਆ ਹੈ ਅਤੇ ਚੰਦਰਬੋਸ ਨੇ ਇਸ ਦੇ ਬੋਲ ਲਿਖੇ ਹਨ। ਗੀਤ ਨੂੰ ਰਾਹੁਲ ਸਿਪਲੀਗੰਜ ਅਤੇ ਕਾਲ ਭੈਰਵ ਨੇ ਆਪਣੀ ਆਵਾਜ਼ ਦਿੱਤੀ ਹੈ।

ਇਹ ਵੀ ਪੜ੍ਹੋ: ਦੇਸ਼ ਨੂੰ ਮੁਹੱਬਤ, ਏਕਤਾ ਅਤੇ ਭਾਈਚਾਰੇ ਦਾ ਰਾਹ ਦਿਖਾਉਣ ਲਈ ਸ਼ੁਰੂ ਕੀਤੀ ਗਈ ‘ਭਾਰਤ ਜੋੜੋ ਯਾਤਰਾ’: ਰਾਹੁਲ ਗਾਂਧੀ

ਆਰਆਰਆਰ ਨੂੰ ਸਰਵੋਤਮ ਗੈਰ-ਅੰਗਰੇਜ਼ੀ ਫਿਲਮ ਸ਼੍ਰੇਣੀ ਵਿਚ ਵੀ ਨਾਮਜ਼ਦ ਕੀਤਾ ਗਿਆ ਸੀ ਪਰ ਇਹ ਪੁਰਸਕਾਰ ਅਰਜਨਟੀਨੀ ਫਿਲਮ ਨੂੰ ਮਿਲਿਆ ਹੈ। ਦੇਸ਼-ਵਿਦੇਸ਼ ਦੀਆਂ ਕਈ ਹਸਤੀਆਂ ਨੇ ਫ਼ਿਲਮ ਦੀ ਟੀਮ ਨੂੰ ਵਧਾਈ ਦਿੱਤੀ ਇਸ ਦੌਰਾਨ ਹਾਲੀਵੁੱਡ ਸਿੰਗਰ ਰਿਹਾਨਾ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿਚ ਉਹ ਟੀਮ ਨੂੰ ਵਧਾਈ ਦਿੰਦੀ ਨਜ਼ਰ ਆ ਰਹੀ ਹੈ।

ਪੀਐਮ ਨਰਿੰਦਰ ਮੋਦੀ ਨੇ ਦਿੱਤੀ ਵਧਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੋਲਡਨ ਗਲੋਬ ਐਵਾਰਡ ਸਮਾਰੋਹ 'ਚ ਫਿਲਮ 'ਆਰ.ਆਰ.ਆਰ.' ਦੇ ਗੀਤ 'ਨਾਟੂ ਨਾਟੂ' ਲਈ ਸਰਵੋਤਮ ਗੀਤ ਦਾ ਪੁਰਸਕਾਰ ਜਿੱਤਣ 'ਤੇ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹਨਾਂ ਨੂੰ ਇਸ 'ਤੇ ਮਾਣ ਹੈ। ਇਹ ਵੱਕਾਰੀ ਸਨਮਾਨ ਪ੍ਰਾਪਤ ਕਰਕੇ ਹਰ ਭਾਰਤੀ ਨੂੰ ਮਾਣ ਮਹਿਸੂਸ ਕੀਤਾ ਹੈ। ਇਕ ਟਵੀਟ 'ਚ ਮੋਦੀ ਨੇ ਕਿਹਾ, ''ਇਹ ਬਹੁਤ ਖਾਸ ਉਪਲੱਬਧੀ ਹੈ। ਐਮਐਮ ਕੀਰਵਾਨੀ, ਪ੍ਰੇਮ ਰਕਸ਼ਿਤ, ਕਾਲ ਭੈਰਵ, ਚੰਦਰ ਬੋਸ, ਰਾਹੁਲ ਸਿਪਲੀਗੰਜ ਨੂੰ ਵਧਾਈ। ਮੈਂ ਐੱਸ.ਐੱਸ. ਰਾਜਾਮੌਲੀ, ਜੂਨੀਅਰ ਐਨਟੀਆਰ, ਰਾਮ ਚਰਨ ਅਤੇ ਆਰਆਰਆਰ ਦੀ ਪੂਰੀ ਟੀਮ ਨੂੰ ਵੀ ਵਧਾਈ ਦਿੰਦਾ ਹਾਂ। ਇਸ ਵੱਕਾਰੀ ਸਨਮਾਨ ਨੇ ਹਰ ਭਾਰਤੀ ਨੂੰ ਬਹੁਤ ਮਾਣ ਮਹਿਸੂਸ ਕਰਵਾਇਆ ਹੈ।''

ਇਹ ਵੀ ਪੜ੍ਹੋ: ਭਾਰਤੀ ਮੂਲ ਦੇ ਰੰਜ ਪਿੱਲਈ ਦੀ ਕੈਨੇਡਾ 'ਚ ਵੱਡੀ ਪ੍ਰਾਪਤੀ, ਯੂਕੋਨ ਸੂਬੇ ਦੇ ਦਸਵੇਂ ਪ੍ਰੀਮੀਅਰ ਵਜੋਂ ਚੁੱਕਣਗੇ ਸਹੁੰ 

ਮੇਰੇ ਕੋਲ ਕਹਿਣ ਲਈ ਸ਼ਬਦ ਨਹੀਂ- ਰਾਜਾਮੌਲੀ

ਇਸ ਦੌਰਾਨ ਡਾਇਰੈਕਟਰ ਐਸ. ਐੱਸ. ਰਾਜਾਮੌਲੀ ਨੇ ਟਵਿਟਰ ’ਤੇ ਇਕ ਨੋਟ ਸਾਂਝਾ ਕੀਤਾ। ਉਹਨਾਂ ਲਿਖਿਆ, “ ਮੇਰੇ ਕੋਲ ਸ਼ਬਦ ਨਹੀਂ। ਸੰਗੀਤ ਦੀ ਸੱਚਮੁੱਚ ਕੋਈ ਸੀਮਾ ਨਹੀਂ ਹੁੰਦੀ। ਮੈਂ ਹਰ ਉਸ ਵਿਅਕਤੀ ਦਾ ਧੰਨਵਾਦੀ ਹਾਂ, ਜਿਸ ਨੇ ਇਸ ਗੀਤ 'ਤੇ ਡਾਂਸ ਕੀਤਾ ਹੈ ਅਤੇ ਇਸ ਨੂੰ ਪੂਰੀ ਦੁਨੀਆ 'ਚ ਮਸ਼ਹੂਰ ਕੀਤਾ ਹੈ”।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement