
ਮਨੀ ਲਾਂਡਰਿੰਗ ਮਾਮਲੇ ਵਿਚ ਅੱਜ ਪੁੱਛਗਿੱਛ ਲਈ ਸੱਦਿਆ
ED summons Farooq Abdullah: ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੂੰ ਮਨੀ ਲਾਂਡਰਿੰਗ ਮਾਮਲੇ ਵਿਚ ਪੁੱਛਗਿੱਛ ਲਈ ਸੰਮਨ ਜਾਰੀ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ 86 ਸਾਲਾ ਸੰਸਦ ਮੈਂਬਰ ਅਬਦੁੱਲਾ ਨੂੰ ਸੰਘੀ ਏਜੰਸੀ ਨੇ ਜੰਮੂ-ਕਸ਼ਮੀਰ ਕ੍ਰਿਕਟ ਸੰਘ (ਜੇ.ਕੇ.ਸੀ.ਏ.) 'ਚ ਕਥਿਤ ਬੇਨਿਯਮੀਆਂ ਦੀ ਜਾਂਚ ਦੇ ਸਿਲਸਿਲੇ 'ਚ ਤਲਬ ਕੀਤਾ ਹੈ।
ਈ.ਡੀ. ਨੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਸ੍ਰੀਨਗਰ ਤੋਂ ਲੋਕ ਸਭਾ ਦੇ ਮੌਜੂਦਾ ਮੈਂਬਰ ਅਬਦੁੱਲਾ ਵਿਰੁਧ ਦਰਜ ਕੇਸ ਵਿਚ 2022 ਵਿਚ ਚਾਰਜਸ਼ੀਟ ਦਾਖ਼ਲ ਕੀਤੀ ਸੀ। ਈ.ਡੀ. ਨੇ ਕਿਹਾ ਕਿ ਇਹ ਮਾਮਲਾ ਜੰਮੂ-ਕਸ਼ਮੀਰ ਕ੍ਰਿਕਟ ਐਸੋਸੀਏਸ਼ਨ ਦੇ ਫੰਡਾਂ ਦੇ ਗਬਨ ਨਾਲ ਸਬੰਧਤ ਹੈ। ਏਜੰਸੀ ਦੇ ਅਨੁਸਾਰ, ਐਸੋਸੀਏਸ਼ਨ ਦੇ ਫੰਡਾਂ ਨੂੰ ਜੇ.ਕੇ.ਸੀ.ਏ. ਅਧਿਕਾਰੀਆਂ ਸਮੇਤ ਗੈਰ-ਸੰਬੰਧਿਤ ਪਾਰਟੀਆਂ ਦੇ ਨਿੱਜੀ ਖਾਤਿਆਂ ਵਿਚ ਟਰਾਂਸਫਰ ਕੀਤਾ ਗਿਆ ਸੀ, ਅਤੇ ਬਿਨਾਂ ਕੋਈ ਕਾਰਨ ਦੱਸੇ ਸੰਸਥਾ ਦੇ ਬੈਂਕ ਖਾਤੇ ਤੋਂ ਨਕਦ ਕਢਵਾ ਲਿਆ ਗਿਆ ਸੀ।
ਈ.ਡੀ. ਨੇ ਇਹ ਮਾਮਲਾ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਵਲੋਂ 2018 ਵਿਚ ਦਾਇਰ ਚਾਰਜਸ਼ੀਟ ਦੇ ਆਧਾਰ ’ਤੇ ਦਰਜ ਕੀਤਾ ਹੈ। ਅਬਦੁੱਲਾ ਨੂੰ ਭੇਜੇ ਨੋਟਿਸ ਵਿਚ ਈ.ਡੀ.ਨੇ ਉਨ੍ਹਾਂ ਨੂੰ ਏਜੰਸੀ ਦੇ ਸ੍ਰੀਨਗਰ ਦਫ਼ਤਰ ਵਿਚ ਹਾਜ਼ਰ ਹੋਣ ਲਈ ਕਿਹਾ ਹੈ।
(For more Punjabi news apart from ED summons Farooq Abdullah in money laundering case, stay tuned to Rozana Spokesman)