ਕੱਚੀ ਸ਼ਰਾਬ ਕਿਸ ਤਰ੍ਹਾਂ ਬਣ ਗਈ ਜ਼ਹਿਰੀਲੀ ਵਜ੍ਹਾ ਆਈ ਸਾਹਮਣੇ
Published : Feb 11, 2019, 4:41 pm IST
Updated : Feb 11, 2019, 4:41 pm IST
SHARE ARTICLE
Dozens killed after consuming poisonous liquor
Dozens killed after consuming poisonous liquor

ਯੂਪੀ ਅਤੇ ਉਤਰਾਖੰਡ ਵਿਚ ਜ਼ਹਿਰੀਲੀ ਸ਼ਰਾਬ ਨਾਲ ਹੋਈ 100 ਤੋਂ ਜ਼ਿਆਦਾ ਮੌਤਾਂ 'ਤੇ ਵੱਡਾ ਖੁਲਾਸਾ ਹੋਇਆ ਹੈ। ਪਿੰਡਾਂ 'ਚ ਰੈਕਟੀਫਾਇਰ ਦੇ ਨਾਮ ਨਾਲ ਮਸ਼ਹੂਰ ਕੈਮਿਕਲ ਕੱਚੀ...

ਯੂਪੀ ਅਤੇ ਉਤਰਾਖੰਡ ਵਿਚ ਜ਼ਹਿਰੀਲੀ ਸ਼ਰਾਬ ਨਾਲ ਹੋਈ 100 ਤੋਂ ਜ਼ਿਆਦਾ ਮੌਤਾਂ 'ਤੇ ਵੱਡਾ ਖੁਲਾਸਾ ਹੋਇਆ ਹੈ। ਪਿੰਡਾਂ 'ਚ ਰੈਕਟੀਫਾਇਰ ਦੇ ਨਾਮ ਨਾਲ ਮਸ਼ਹੂਰ ਕੈਮਿਕਲ ਕੱਚੀ ਸ਼ਰਾਬ ਨੂੰ ਵੱਧ ਨਸ਼ੀਲਾ ਬਣਾਉਂਦਾ ਹੈ। ਕਹਿੰਦੇ ਹਨ ਕਿ ਇਸ ਦੀ ਮਾਤਰਾ ਜ਼ਿਆਦਾ ਹੋ ਜਾਵੇ ਤਾਂ ਇਹੀ ਨਸ਼ਾ ਜ਼ਹਿਰ ਬਣ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਯੂਪੀ ਦੇ ਏਜੰਟ ਬਾਲੁੱਪੁਰ ਸਮੇਤ ਆਸਪਾਸ ਦੇ ਪਿੰਡ ਇਸ ਦੀ ਸਪਲਾਈ ਕਰਦੇ ਹਨ। 

poisonous liquorPoisonous liquor

ਹਰ ਦਿਨ ਏਜੰਟ ਸ਼ਰਾਬ ਮਾਫ਼ੀਆ ਨੂੰ ਇਹ ਕੈਮਿਕਲ ਵੇਚਣ ਲਈ ਯੂਪੀ ਦੀਆਂ ਸਰਹਦਾਂ ਪਾਰ ਕਰ ਉਤਰਾਖੰਡ ਦੇ ਬਾਰਡਰ ਪਿੰਡਾਂ ਵਿਚ ਪੁੱਜਦੇ ਹਨ। ਪਿੰਡ ਵਾਲਿਆਂ ਦੀਆਂ ਮੰਨੀਏ ਤਾਂ ਇਸ ਦੀ ਜ਼ਿਆਦਾ ਮਾਤਰਾ ਨੇ ਹੀ ਸ਼ਰਾਬ ਵਿਚ ਜ਼ਹਿਰ ਘੋਲ ਦਿਤਾ ਅਤੇ ਇਨ੍ਹੇ ਲੋਕਾਂ ਦੀ ਜਾਨ ਚਲੀ ਗਈ। ਪੁਲਿਸ ਨੇ ਜ਼ਹਿਰੀਲੀ ਸ਼ਰਾਬ ਦੇ ਮਲਜ਼ਮਾਂ ਨੂੰ ਫੜ ਕੇ ਮਾਮਲੇ ਦਾ ਖੁਲਾਸਾ ਤਾਂ ਕਰ ਦਿਤਾ ਗਿਆ ਹੈ ਪਰ ਹੁਣੇ ਇਹ ਜਾਣਨਾ ਬਾਕੀ ਹੈ ਕਿ ਸ਼ਰਾਬ ਨੂੰ ਜ਼ਹਿਰ ਬਣਾਉਣ ਦਾ ਕੰਮ ਕਿਸਨੇ ਅਤੇ ਕਿਸ ਤਰ੍ਹਾਂ ਕੀਤਾ।

ਦੱਸਿਆ ਜਾਂਦਾ ਹੈ ਕਿ ਕੱਚੀ ਸ਼ਰਾਬ ਬਣਾਉਣ ਵਾਲੇ ਮੌਤ ਦੇ ਸੌਦਾਗਰ ਅੰਦਾਜ਼ੇ ਨਾਲ ਹੀ ਕੈਮਿਕਲ ਦੀ ਮਾਤਰਾ ਨੂੰ ਘੱਟ ਅਤੇ ਵੱਧ ਕਰਦੇ ਹਨ। ਇਹੀ ਅੰਦਾਜ਼ਾ ਕਦੇ ਵੀ ਲੋਕਾਂ ਦੀ ਜਾਨ 'ਤੇ ਭਾਰੀ ਪੈ ਸਕਦਾ ਹੈ। ਪਿਛਲੇ ਬੁੱਧਵਾਰ ਅਤੇ ਵੀਰਵਾਰ ਨੂੰ ਵੀ ਕੁੱਝ ਅਜਿਹਾ ਹੀ ਹੋਇਆ। ਸੂਤਰਾਂ ਦੀਆਂ ਮੰਨੀਏ ਤਾਂ ਰੈਕਟੀਫਾਇਰ ਇਕ ਅਜਿਹਾ ਕੈਮਿਕਲ ਹੈ, ਜਿਸ ਵਿਚ 100 ਫ਼ੀ ਸਦੀ ਐਲਕੋਹਲ ਹੁੰਦੀ ਹੈ। ਦੱਸਿਆ ਜਾਂਦਾ ਹੈ ਕਿ ਇਕ ਬੋਤਲ ਕੈਮਿਕਲ ਨਾਲ ਕੱਚੀ ਸ਼ਰਾਬ ਦੀ 20 ਬੋਤਲਾਂ ਤਿਆਰ ਕੀਤੀਆਂ ਜਾਂਦੀਆਂ ਹਨ। ਰੈਕਟੀਫਾਇਰ ਦੇ ਰੂਪ ਵਿਚ ਮੌਤ ਦਾ ਇਹ ਸਮਾਨ 100 ਰੁਪਏ ਪ੍ਰਤੀ ਬੋਤਲ ਤੋਂ ਵੀ ਘੱਟ ਵਿਚ ਵੇਚਿਆ ਜਾਂਦਾ ਹੈ।

poisonous liquor kills peoplePoisonous liquor kills people

ਪੇਂਡੂ ਦਸਦੇ ਹਨ ਕਿ ਸ਼ਰਾਬ ਮਾਫ਼ੀਆ ਜੋ ਕੱਚੀ ਸ਼ਰਾਬ ਬਣਾਉਂਦੇ ਹਨ, ਉਸ ਨੂੰ ਹੋਰ ਨਸ਼ੀਲੀ ਬਣਾਉਣ ਲਈ ਇਸਦੀ ਵਰਤੋਂ ਕਰਦੇ ਹਨ। ਸੂਤਰਾਂ ਦਾ ਤਾਂ ਇੱਥੇ ਤੱਕ ਕਹਿਣਾ ਹੈ ਕਿ ਕੁੱਝ ਏਜੰਟ ਸਹਾਰਨਪੁਰ ਅਤੇ ਮੁਜ਼ੱਫ਼ਰਨਗਰ ਖੇਤਰ ਵਿਚ ਸਥਾਪਿਤ ਸ਼ਰਾਬ ਦੀਆਂ ਫੈਕਟਰੀਆਂ ਤੋਂ ਰੈਕਟੀਫਾਇਰ ਨੂੰ ਬਹੁਤ ਘੱਟ ਮੁੱਲ ਵਿਚ ਖਰੀਦਦੇ ਹਨ। ਇਸ ਤੋਂ ਬਾਅਦ ਇਨ੍ਹਾਂ ਨੂੰ ਉਤਰਾਖੰਡ ਦੇ ਪਿੰਡਾਂ ਵਿਚ ਸਪਲਾਈ ਕੀਤਾ ਜਾਂਦਾ ਹੈ। ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਦੇ ਕਾਰਨ ਸੁਰਖੀਆਂ ਵਿਚ ਆਏ ਰੁਡ਼ਕੀ ਖੇਤਰ ਦੇ ਬਾਲੁੱਪੁਰ ਵਿਚ ਗ਼ੈਰਕਾਨੂੰਨੀ ਸ਼ਰਾਬ ਦੇ ਕਾਰੋਬਾਰ ਦੀ ਮਜਬੂਤ ਪਿਛੋਕੜ ਰਹੀ ਹੈ।

poisonous liquor kills poisonous liquor kills

ਸਰਕਾਰ ਨੇ ਤਿੰਨ ਸਾਲਾਂ ਵਿਚ ਗ਼ੈਰਕਾਨੂੰਨੀ ਸ਼ਰਾਬ ਦੇ ਮਾਮਲਿਆਂ ਵਿਚ ਕਾਰਵਾਈ ਦੇ ਰਿਕਾਰਡ ਮੰਗਵਾਏ, ਤਾਂ ਪਤਾ ਚਲਿਆ ਕਿ 46 ਮੁਕੱਦਮੇ ਦਰਜ ਕੀਤੇ ਗਏ ਹਨ। ਆਬਕਾਰੀ ਮੰਤਰੀ ਪ੍ਰਕਾਸ਼ ਪੰਤ ਦੇ ਮੁਤਾਬਕ, ਸਾਲ 16 - 17 ਵਿਚ ਛੇ, 17 - 18 ਵਿਚ 18 ਅਤੇ 18 - 19 ਵਿਚ ਕੁਲ 22 ਮੁਕੱਦਮੇ ਦਰਜ ਕੀਤੇ ਗਏ ਹਨ। ਇਹਨਾਂ ਵਿਚੋਂ ਸਿਰਫ਼ ਚਾਰ ਨੂੰ ਹੀ ਸਜ਼ਾ ਹੋ ਪਾਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement