ਦਿੱਲੀ ਚੋਣ ਨਤੀਜੇ : ਅਖ਼ੀਰ ਮਿੱਠਾ ਹੀ ਨਿਕਲਿਆ ਮਨੀਸ਼ ਸਿਸੋਦੀਆਂ ਦੀ 'ਲੰਬੀ ਉਡੀਕ' ਦਾ ਫਲ!
Published : Feb 11, 2020, 6:26 pm IST
Updated : Feb 11, 2020, 6:26 pm IST
SHARE ARTICLE
file photo
file photo

ਸਖ਼ਤ ਮੁਕਾਬਲੇ ਤੇ ਲੰਮੀ ਉਡੀਕ ਬਾਅਦ ਨਸੀਬ ਹੋਈ ਜਿੱਤ

ਨਵੀਂ ਦਿੱਲੀ : ਕਈ ਦਿਨਾਂ ਤੋਂ ਉਡੀਕੇ ਜਾ ਰਹੇ ਦਿੱਲੀ ਵਿਧਾਨ ਸਭਾ ਚੋਣ ਨਤੀਜਿਆਂ ਨੇ ਜਿੱਥੇ ਆਮ ਆਦਮੀ ਪਾਰਟੀ ਦੇ ਵਾਰੇ-ਨਿਆਰੇ ਕਰ ਦਿਤੇ ਨੇ, ਉਥੇ ਹੀ ਭਾਜਪਾ ਦਾ ਦਿੱਲੀ ਦੀ ਸੱਤਾ 'ਤੇ ਕਾਬਜ਼ ਹੋਣ ਦਾ ਸੁਪਨਾ ਇਕ ਵਾਰ ਫਿਰ ਚਕਨਾਚੂਰ ਹੋ ਗਿਆ ਹੈ। ਜਦਕਿ 6 ਸਾਲ ਪਹਿਲਾਂ ਤਕ ਦਿੱਲੀ ਦੀ ਸੱਤਾ 'ਤੇ ਲਗਾਤਾਰ 15 ਸਾਲਾਂ ਤਕ ਕਾਬਜ਼ ਰਹਿਣ ਵਾਲੀ ਕਾਂਗਰਸ ਦਾ ਪੂਰੀ ਤਰ੍ਹਾਂ ਸਫ਼ਾਇਆ ਹੋ ਗਿਆ ਹੈ।

PhotoPhoto

ਇਨ੍ਹਾਂ ਚੋਣ ਨਤੀਜਿਆਂ ਨੇ ਭਾਜਪਾ ਦੇ ਖੇਮੇ 'ਚ ਥੋੜ੍ਹੀ ਰੌਣਕ ਵਧਾ ਦਿਤੀ ਹੈ। ਪਹਿਲਾਂ ਉਸ ਦੇ ਵਿਧਾਨ ਸਭਾ ਅੰਦਰ ਕੇਵਲ 3 ਵਿਧਾਇਕ ਸਨ, ਜੋ ਹੁਣ ਵਧ ਕੇ ਦੁੱਗਣੇ ਤੋਂ ਇਕ ਵੱਧ, ਜਾਣੀ 7 ਹੋ ਗਏ ਹਨ। ਇਨ੍ਹਾਂ ਚੋਣਾਂ ਸਬੰਧੀ ਆਏ ਐਗਜ਼ਿਟ ਪੋਲਾਂ ਨੇ ਪਹਿਲਾਂ ਹੀ 'ਆਪ' ਨੂੰ ਪੂਰਨ ਬਹੁਮਤ ਦੀ ਭਵਿੱਖਬਾਣੀ ਕਰ ਦਿਤੀ ਸੀ ਪਰ ਭਾਜਪਾ ਇਸ ਨੂੰ ਮੰਨਣ ਨੂੰ ਤਿਆਰ ਨਹੀਂ ਸੀ। ਵੋਟਾਂ ਦੀ ਗਿਣਤੀ ਸ਼ੁਰੂ ਹੋਣ ਵੇਲੇ ਤਕ ਭਾਜਪਾ ਦੇ ਆਗੂ ਅਪਣੀ ਜਿੱਤ ਦੇ ਦਾਅਵੇ ਕਰਦੇ ਰਹੇ ਪਰ ਜਿਉਂ ਜਿਉਂ ਗਿਣਤੀ ਦਾ ਸਿਲਸਿਲਾ ਅੱਗੇ ਵਧਦਾ ਗਿਆ, ਭਾਜਪਾ ਦੇ ਖੇਮੇ ਅੰਦਰ ਮਾਯੂਸੀ ਪਸਰਦੀ ਗਈ। ਅਖ਼ੀਰ ਭਾਜਪਾ ਨੂੰ ਮੁੜ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ।

PhotoPhoto

ਇਸੇ ਦਰਮਿਆਨ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆਂ ਨੂੰ ਜਿੱਤ ਦੀ ਦੇਵੀ ਨੇ ਕਾਫ਼ੀ ਦੇਰ ਤਕ ਭੰਬਲਭੂਸੇ ਵਿਚ ਪਾਈ ਰੱਖਿਆ। ਉਨ੍ਹਾਂ ਨੂੰ ਜਿੱਤ ਦੀ ਦੇਵੀ ਦੇ ਦਰਸ਼ਨਾਂ ਲਈ ਅਖ਼ੀਰ ਤਕ ਪਸੀਨਾ ਵਹਾਉਣਾ ਪਿਆ ਅਤੇ ਜਿੱਤ ਉਨ੍ਹਾਂ ਨਾਲ ਚੂਹੇ-ਬਿੱਲੀ ਵਾਲਾ ਖੇਡ ਖੇਡਦੀ ਰਹੀ। ਇਕ ਵਾਰ ਤਾਂ ਉਨ੍ਹਾਂ ਦਾ ਵਿਰੋਧੀ ਉਮੀਦਵਾਰ ਉਨ੍ਹਾਂ ਤੋਂ ਢਾਈ ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਅੱਗੇ ਲੰਘ ਗਿਆ। ਇਸ ਨੂੰ ਲੈ ਕੇ ਟੀਵੀ ਚੈਨਲਾਂ 'ਤੇ ਵੀ ਖ਼ੂਬ ਚਰਚਾ ਹੁੰਦੀ ਰਹੀ।

PhotoPhoto

ਆਮ ਆਦਮੀ ਪਾਰਟੀ ਦੀ ਜਿੱਤ ਯਕੀਨੀ ਹੋਣ ਤੋਂ ਬਾਅਦ ਜਿੱਥੇ ਪਾਰਟੀ ਹੈਡਕੁਆਟਰ 'ਤੇ ਜਸ਼ਨ ਦਾ ਮਾਹੌਲ ਸੀ, ਉਥੇ ਮੁਨੀਸ਼ ਸਿਸੋਦੀਆਂ ਅਪਣੀ ਜਿੱਤ ਦੀ ਉਡੀਕ 'ਚ ਦੌੜ-ਭੱਜ ਕਰਦੇ ਵੇਖੇ ਗਏ। ਉਹ ਹੱਥ 'ਚ ਪੈਨ-ਡਾਇਰੀ ਫੜ ਜੋੜ-ਤੋੜ ਕਰਦੇ ਵੀ ਵੇਖੇ ਗਏ। ਉਨ੍ਹਾਂ ਦੀ ਜਿੱਤ ਦਾ ਫ਼ਰਕ ਸਮੇਂ-ਸਮੇਂ ਵਧਦਾ-ਘਟਨਾ ਰਿਹਾ। ਇਕ ਸਮਾਂ ਤਾਂ ਅਜਿਹਾ ਵੀ ਆਇਆ ਜਦੋਂ ਉਨ੍ਹਾਂ ਦੀ ਹਾਰ ਤੈਅ ਮੰਨੀ ਜਾਣ ਲੱਗ ਪਈ ਸੀ। ਟੀਵੀ ਚੈਨਲਾਂ 'ਤੇ ਇਸ 'ਤੇ ਸਵਾਲ ਵੀ ਉਠਣੇ ਸ਼ੁਰੂ ਹੋ ਗਏ।

PhotoPhoto

'ਆਪ' ਨੇ ਚੋਣ ਪ੍ਰਚਾਰ ਦੌਰਾਨ ਦਿੱਲੀ ਵਿਚ ਸਕੂਲਾਂ ਦੀ ਹਾਲਤ ਤੇ ਪੜ੍ਹਾਈ ਦੀ ਬਿਹਤਰੀ ਲਈ ਕੀਤੇ ਗਏ ਕੰਮਾਂ ਨੂੰ ਜ਼ੋਰ-ਸ਼ੋਰ ਨਾਲ ਪ੍ਰਚਾਰਿਆ ਸੀ। ਮਨੀਸ਼ ਸਿਸੋਦੀਆਂ ਕੋਲ ਸਿੱਖਿਆ ਮੰਤਰੀ ਦਾ ਅਹੁਦਾ ਹੋਣ ਕਾਰਨ ਉਨ੍ਹਾਂ ਦੇ ਹਾਰਨ ਨੂੰ ਵੱਡੀ ਘਟਨਾ ਵਜੋਂ ਵੇਖਿਆ ਜਾ ਰਿਹਾ ਸੀ। ਇੱਥੋਂ ਤਕ ਕਿ ਪਾਰਟੀ ਹੈਡਕੁਆਟਰ 'ਤੇ ਮਨਾਏ ਜਾ ਰਹੇ ਜਸ਼ਨਾਂ ਵਿਚ ਵੀ ਅਰਵਿੰਦ ਕੇਜਰੀਵਾਲ ਉਥੇ ਮੌਜੂਦ ਹੋਣ ਦੇ ਬਾਵਜੂਦ ਸ਼ਾਮਲ ਨਹੀਂ ਹੋਏ। ਅਖ਼ੀਰ ਮਨੀਸ਼ ਸਿਸੋਦੀਆਂ ਦੀ ਜਿੱਤ ਦਾ ਐਲਾਨ ਹੋਣ ਬਾਅਦ ਉਹ ਜੇਤੂ ਜਰਨੈਲ ਵਾਂਗ ਸਾਥੀਆਂ ਸਮੇਤ ਪਾਰਟੀ ਹੈਡ ਕੁਆਟਰ ਪਹੁੰਚੇ ਜਿੱਥੇ ਉਨ੍ਹਾਂ ਨੇ ਜਿੱਤ ਦੇ ਜਸ਼ਨਾਂ ਦੀ ਕਮਾਨ ਸੰਭਾਲੀ।  

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement