ਦਿੱਲੀ ਚੋਣ ਨਤੀਜੇ ਦੇਖ ਪੰਜਾਬ 'ਚ ਕਾਂਗਰਸ-ਅਕਾਲੀਆਂ ਦੀ ਉੱਡੀ ਨੀਂਦ
Published : Feb 11, 2020, 11:06 am IST
Updated : Feb 11, 2020, 4:31 pm IST
SHARE ARTICLE
Delhi election, AAP, Congress BJP
Delhi election, AAP, Congress BJP

ਦਸ ਦਈਏ ਕਿ ਪੰਜਾਬੀ ਵੀ ਇਹਨਾਂ ਨਤੀਜਿਆਂ ਵਿਚ ਵਧ ਤੋਂ ਵਧ...

ਲੁਧਿਆਣਾ: ਆਪ ਕਰੀਬ 63 ਅਤੇ ਭਾਜਪਾ ਕਰੀਬ 7 ਸੀਟਾਂ ‘ਤੇ ਅੱਗੇ ਚੱਲ ਰਹੀ ਹੈ। ਜਿੱਤ ਵੱਲ ਵਧ ਰਹੇ ਕਦਮਾਂ ਨਾਲ ਆਪ ਵਰਕਰ ਕਾਫੀ ਉਤਸ਼ਾਹਿਤ ਹਨ। ਪਾਰਟੀ ਦੇ ਦਫਤਰ ਵਿਚ ਜਸ਼ਨ ਦਾ ਮਾਹੌਲ ਹੈ। ਦਫਤਰ ਵਿਚ ‘ਲਗੇ ਰਹੋ ਕੇਜਰੀਵਾਲ’ ਗੀਤ ਵਜਾਇਆ ਜਾ ਰਿਹਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸੰਬੋਧਨ ਕਰਨ ਲਈ ਸਟੇਜ ਤਿਆਰ ਕੀਤਾ ਜਾ ਰਿਹਾ ਹੈ।

Capt. Amrinder Singh Capt. Amrinder Singh

ਦਿੱਲੀ ਦੇ ਲੋਕਾਂ ਨੇ ਕਹਿ ਦਿੱਤਾ ਕਿ ਵੋਟ ਉਸੇ ਨੂੰ ਜੋ ਘਰ-ਘਰ ਨੂੰ ਪਾਣੀ ਦੇਵੇਗਾ, ਸੜਕ ਬਣਵਾਏਗਾ, ਮੋਹੱਲਾ ਕਲੀਨਿਕ ਬਣਵਾਏਗਾ। ਅੱਜ ਮੰਗਲਵਾਰ ਹੈ ਅਤੇ ਹਨੂੰਮਾਨ ਜੀ ਦਾ ਦਿਨ ਹੈ। ਹਨੂੰਮਾਨ ਜੀ ਨੇ ਦਿੱਲੀ 'ਤੇ ਕ੍ਰਿਪਾ ਕੀਤੀ ਹੈ। ਮੈਂ ਇਸ ਲਈ ਹਨੂੰਮਾਨ ਜੀ ਨੂੰ ਵੀ ਧੰਨਵਾਦ ਦਿੰਦਾ ਹੈ।

Arvind Kejriwal Arvind Kejriwal

ਦਸ ਦਈਏ ਕਿ ਪੰਜਾਬੀ ਵੀ ਇਹਨਾਂ ਨਤੀਜਿਆਂ ਵਿਚ ਵਧ ਤੋਂ ਵਧ ਦਿਲਚਸਪੀ ਲੈ ਰਹੇ ਹਨ ਤੇ ਉਹਨਾਂ ਦੀ ਨਜ਼ਰ ਲਗਾਤਾਰ ਇੰਝ ਟਿਕੀ ਹੋਈ ਸੀ ਜਿਵੇਂ ਉਹਨਾਂ ਨੇ ਅਪਣੀ ਵੋਟ ਪਾਈ ਹੋਵੇ ਤਾਂ ਨਤੀਜੇ ਵੀ ਉਹਨਾਂ ਦੀ ਉਮੀਦ ਵਾਲੇ ਆਉਣੇ ਹੋਣ ਕਿਉਂ ਕਿ ਪੰਜਾਬ ਦੇ ਲੋਕ ਹੁਣ ਕਾਂਗਰਸ ਅਤੇ ਅਕਾਲੀ ਦਲ ਤੋਂ ਅੱਕੇ ਨਜ਼ਰ ਆਉਂਦੇ ਹਨ।

PM Narendra Modi PM Narendra Modi

ਲੋਕਾਂ ਮੁਤਾਬਕ ਕਾਂਗਰਸ ਨੇ ਚੋਣਾਂ ਸਮੇਂ ਜਿਹੜੇ ਵਾਅਦੇ ਕੀਤੇ ਸਨ ਉਹਨਾਂ ਤੇ ਕਾਂਗਰਸ ਖਰੀ ਨਹੀਂ ਉਤਰ ਸਕੀ ਤੇ ਬਾਦਲਾਂ ਰਲ ਗਈ ਹੈ ਤੇ ਉਹ ਚਾਚਾ-ਭਤੀਜਾ ਵਾਂਗ ਇਕੱਠੇ ਹੋ ਗਏ ਹਨ। ਲੋਕਾਂ ਨੂੰ ਅਕਾਲੀ ਦਲ ਤੋਂ ਹੁਣ ਕੋਈ ਉਮੀਦ ਨਹੀਂ ਹੈ ਕਿਉਂ ਕਿ ਇਹਨਾਂ ਦੇ ਰਾਜ ਬਰਗਾੜੀ ਕਾਂਡ ਹੋਇਆ ਸੀ ਤੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ ਹੈ ਤੇ ਡੇਰਾ ਸਾਧ ਰਾਮ ਰਹੀਮ ਨੂੰ ਵੀ ਮੁਆਫ਼ੀ ਦੇ ਦਿੱਤੀ ਗਈ।

PhotoPhoto

ਇਸ ਤੋਂ ਇਲਾਵਾ ਅਕਾਲੀਆਂ ਚੋਂ ਸ. ਢੀਂਡਸਾ, ਸੇਖਵਾਂ, ਬ੍ਰਹਮਪੁਰਾ ਵਰਗੇ ਆਗੂ ਵੀ ਪਾਰਟੀ ਦਾ ਸਾਥ ਛੱਡ ਗਏ ਤੇ ਉਹਨਾਂ ਨੇ ਦੋਸ਼ ਲਗਾਇਆ ਸੀ ਕਿ ਅਕਾਲੀ ਕਾਂਗਰਸੀਆਂ ਨਾਲ ਰਲ ਗਏ ਹਨ। ਪੰਜਾਬੀਆਂ ਨੂੰ ਇੰਤਜ਼ਾਰ ਸੀ ਦਿੱਲੀ ਦੇ ਨਤੀਜਿਆਂ ਦਾ। ਦਿੱਲੀ ਵਿਚ ਆਪ ਮੁੜ ਵਾਪਸ ਆ ਚੁੱਕੀ ਹੈ ਇਸ ਦਾ ਅਸਰ ਪੰਜਾਬ ਦੇ ਲੋਕਾਂ ਕੇ ਸਿੱਧਾ ਪੈ ਸਕਦਾ ਹੈ ਕਿਉਂ ਕਿ ਲੋਕ ਕਾਂਗਰਸ ਤੋਂ ਖਫ਼ਾ ਹਨ ਤੇ ਅਕਾਲੀਆਂ ਵੱਲ ਉਹ ਮੂੰਹ ਨਹੀਂ ਕਰਨਾ ਚਾਹੁੰਦੇ ਇਸ ਲਈ ਉਹ ਕਿਸੇ ਨਵੇਂ ਚਿਹਰੇ ਦੀ ਉਡੀਕ ਵਿਚ ਹਨ।

Sukhbir Singh Badal Sukhbir Singh Badal

ਦਸ ਦਈਏ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ ਅਤੇ ਸ਼ੁਰੂਆਤੀ ਰੁਝਾਨਾਂ ਵਿਚ ਆਮ ਆਦਮੀ ਪਾਰਟੀ ਅੱਗੇ ਦਿਖਾਈ ਦੇ ਰਹੀ ਸੀ। ਇਸੇ ਦੌਰਾਨ ਕਾਂਗਰਸ ਆਗੂ ਮੁਕੇਸ਼ ਸ਼ਰਮਾ ਨੇ ਨਤੀਜਿਆਂ ਤੋਂ ਪਹਿਲਾਂ ਹੀ ਹਾਰ ਸਵਿਕਾਰ ਕਰ ਲਈ ਹੈ।

ਦੱਸ ਦਈਏ ਕਿ ਐਗਜ਼ਿਟ ਪੋਲ ਦੇ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਨੂੰ ਦਿੱਲੀ ਚੋਣਾਂ ਵਿਚ ਬੇਹੱਦ ਅਸਾਨ ਜਿੱਤ ਮਿਲਦੀ ਦਿਖੀ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਆਪ ਆਗੂਆਂ ਨੇ ਜਿੱਤ ਦਾ ਭਰੋਸਾ ਪ੍ਰਗਟਾਇਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ   Facebook  ਤੇ ਲਾਈਕ Twitter  ਤੇ follow  ਕਰੋ। 

Location: India, Punjab, Ludhiana

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Speed News

17 May 2024 10:33 AM

Bibi Rajinder Kaur Bhattal Exclusive Interview | Captain Amarinder Singh | Lok Sabha Election LIVE

17 May 2024 10:03 AM

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM
Advertisement