
ਪਿਛਲੇ ਸਾਲ ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ 14 ਅਗਸਤ 2020 ਨੂੰ ਕੁਝ ਨੌਜਵਾਨਾਂ...
ਨਵੀਂ ਦਿੱਲੀ: ਪਿਛਲੇ ਸਾਲ ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ 14 ਅਗਸਤ 2020 ਨੂੰ ਕੁਝ ਨੌਜਵਾਨਾਂ ਵੱਲੋਂ ਮੋਗਾ ਦੇ ਡੀਸੀ ਦਫ਼ਤਰ 'ਤੇ ਖ਼ਾਲਿਸਤਾਨ ਲਿਖਿਆ ਝੰਡਾ ਲਗਾਇਆ ਗਿਆ ਸੀ, ਅਜਿਹੇ 'ਚ ਡੀਸੀ ਦਫ਼ਤਰ ਦੀ ਸੁਰੱਖਿਆ ਨੂੰ ਲੈਕੇ ਸਵਾਲ ਚੁੱਕੇ ਗਏ ਸਨ, ਹਾਲਾਂਕਿ ਉਸਤੋਂ ਬਾਅਦ ਖ਼ਾਲਿਸਤਾਨ ਲਿਖਿਆ ਝੰਡਾ ਹਟਾ ਕੇ ਤਿਰੰਗਾ ਲਗਾ ਦਿੱਤਾ ਗਿਆ ਸੀ।
NIA
ਦੱਸ ਦਈਏ ਕਿ ਅੱਜ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਖੁਲਾਸਾ ਕੀਤਾ ਗਿਆ ਕਿ ਸਿਖਸ ਫਾਰ ਜਸਟਿਸ (ਐਸਐਫਜੇ) ਕੇਡਰ ਵੱਲੋਂ ਪੰਜਾਬ ਦੇ ਡੀ ਸੀ ਦਫਤਰ ਕੰਪਲੈਕਸ,ਮੋਗਾ ਵਿਖੇ ਖਾਲਿਸਤਾਨੀ ਝੰਡਾ ਲਹਿਰਾਉਣ ਦੇ ਮਾਮਲੇ ਵਿੱਚ 6 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ।