
ਉਹਨਾਂ ਦੱਸਿਆ ਕਿ ਫੜੇ ਗਏ ਮੁਲਜ਼ਮ ਮੁੰਬਈ, ਭੰਡਾਰਾ ਅਤੇ ਨਾਗਪੁਰ ਦੇ ਵਸਨੀਕ ਹਨ ।
ਨਾਗਪੁਰ: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੌਰਾਨ ਵਿਦਰਭ ਕ੍ਰਿਕਟ ਸੰਘ (ਵੀ.ਸੀ.ਏ.) ਦੇ ਜਾਮਥਾ ਸਟੇਡੀਅਮ ਤੋਂ ਨਾਗਪੁਰ ਪੁਲਿਸ ਦੀ ਅਪਰਾਧ ਸ਼ਾਖਾ ਨੇ ਚਾਰ ਕਥਿਤ ਕ੍ਰਿਕਟ ਸੱਟੇਬਾਜ਼ਾਂ ਨੂੰ ਗ੍ਰਿਫਤਾਰ ਕੀਤਾ ਹੈ।
ਇਹ ਵੀ ਪੜ੍ਹੋ: ਜੇਲ੍ਹ 'ਚ ਬੰਦ ਪਤੀ ਅੱਬਾਸ ਅੰਸਾਰੀ ਨਾਲ ਰੋਜ਼ਾਨਾ ਚੋਰੀ ਸਮਾਂ ਬਿਤਾਉਂਦੀ ਸੀ ਪਤਨੀ, ਗ੍ਰਿਫ਼ਤਾਰ
ਇਕ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਸਟੇਡੀਅਮ ਦੇ ਬਾਹਰ ਹੋਰ ਸੱਟੇਬਾਜ਼ਾਂ ਨਾਲ ਮੈਚ ਦੀ ਜਾਣਕਾਰੀ ਸਾਂਝੀ ਕਰ ਰਹੇ ਸਨ ਤਾਂ ਕਿ ਜ਼ਮੀਨ 'ਤੇ ਹੋਣ ਵਾਲੀਆਂ ਅਸਲ ਘਟਨਾਵਾਂ ਅਤੇ ਉਹਨਾਂ ਦੇ ਲਾਈਵ ਟੈਲੀਕਾਸਟ ਵਿਚਕਾਰ ਅੰਤਰ ਪਾਇਆ ਜਾ ਸਕੇ।
ਇਹ ਵੀ ਪੜ੍ਹੋ: ICC Women's T20 World Cup 2023: ਭਲਕੇ ਪਾਕਿਸਤਾਨ ਖ਼ਿਲਾਫ਼ ਮੈਦਾਨ ’ਚ ਉਤਰੇਗੀ ਭਾਰਤੀ ਮਹਿਲਾ ਟੀਮ
ਉਹਨਾਂ ਦੱਸਿਆ ਕਿ ਫੜੇ ਗਏ ਮੁਲਜ਼ਮ ਮੁੰਬਈ, ਭੰਡਾਰਾ ਅਤੇ ਨਾਗਪੁਰ ਦੇ ਵਸਨੀਕ ਹਨ । ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਥਾਣਾ ਹਿੰਗਣਾ ਵਿਚ ਐਫਆਈਆਰ ਦਰਜ ਕੀਤੀ ਜਾ ਰਹੀ ਹੈ।