Uttar Pradesh News : 22 ਸਾਲ ਪਹਿਲਾਂ ਗਵਾਇਆ ਪੁੱਤਰ ਸਾਧੂ ਬਣ ਕੇ ਪਰਤਿਆ, ਮਾਂ ਤੋਂ ਮੰਗੀ ਭੀਖ, ਵੀਡੀਓ ਦੇਖ ਕੇ ਲੋਕ ਹੋਏ ਭਾਵੁਕ
Published : Feb 11, 2024, 9:39 am IST
Updated : Feb 11, 2024, 10:15 am IST
SHARE ARTICLE
22 years ago the lost son returned as a saint Uttar Pradesh News in punjabi
22 years ago the lost son returned as a saint Uttar Pradesh News in punjabi

Uttar Pradesh News: 11 ਸਾਲ ਦੀ ਉਮਰ ਵਿਚ ਪੁੱਤ ਹੋ ਗਿਆ ਸੀ ਲਾਪਤਾ

22 years ago the lost son returned as a saint Uttar Pradesh News in punjabi : ਇਸ ਸਮੇਂ ਸੋਸ਼ਲ ਮੀਡੀਆ 'ਤੇ ਇਕ ਬਹੁਤ ਹੀ ਭਾਵੁਕ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਵੀਡੀਓ 22 ਸਾਲ ਬਾਅਦ ਮਾਂ ਅਤੇ ਉਸ ਦੇ ਬੇਟੇ ਦੀ ਮੁਲਾਕਾਤ ਦਾ ਹੈ। ਜਿਸ ਵਿੱਚ ਇੱਕ ਔਰਤ ਇੱਕ ਸਾਧੂ ਕੋਲ ਬੈਠੀ ਰੋ ਰਹੀ ਹੈ, ਜੋ ਉਸ ਦਾ ਗੁਆਚਿਆ ਪੁੱਤਰ ਹੈ। ਉਹ ਆਪਣੀ ਮਾਂ ਤੋਂ ਭੀਖ ਮੰਗਣ ਆਇਆ ਹੈ ਅਤੇ ਔਰਤ ਸ਼ਾਇਦ ਆਪਣੇ ਪੁੱਤਰ ਨੂੰ ਆਖਰੀ ਵਾਰ ਦੇਖ ਰਹੀ ਹੈ।

 

 

ਇਸ ਘਟਨਾ ਦਾ ਵੀਡੀਓ ਮਾਈਕ੍ਰੋਬਲਾਗਿੰਗ ਸਾਈਟ 'ਐਕਸ' 'ਤੇ ਸ਼ੇਅਰ ਕੀਤਾ ਗਿਆ ਹੈ। ਇਸ ਦੇ ਕੈਪਸ਼ਨ ਤੋਂ ਪਤਾ ਲੱਗਦਾ ਹੈ ਕਿ ਇਹ ਮਾਮਲਾ ਅਮੇਠੀ ਦਾ ਹੈ। ਜਾਣਕਾਰੀ ਮੁਤਾਬਕ ਯੋਗੀ ਦੇ ਭੇਸ 'ਚ ਆਏ ਵਿਅਕਤੀ ਦਾ ਨਾਂ ਪਿੰਕੂ ਹੈ। ਉਸ ਦੇ ਪਿਤਾ ਰਤੀਪਾਲ ਸਿੰਘ ਨੇ ਦੱਸਿਆ ਕਿ ਸਾਲ 2022 ਵਿੱਚ ਉਸ ਦਾ ਪੁੱਤਰ 11 ਸਾਲ ਦੀ ਉਮਰ ਵਿੱਚ ਅਚਾਨਕ ਲਾਪਤਾ ਹੋ ਗਿਆ ਸੀ ਕਿਉਂਕਿ ਉਸਦੀ ਮਾਂ ਨੇ ਉਸ ਨੂੰ ਬੰਟੇ ਖੇਡਣ ਲਈ ਝਿੜਕਿਆ ਸੀ। ਬੇਟਾ ਨਾ ਮਿਲਣ 'ਤੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਕੀਤੀ। ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਥਾਣੇ 'ਚ ਦਰਜ ਕਰਵਾਈ ਗਈ, ਪਰ ਉਹ ਨਹੀਂ ਮਿਲਿਆ।

ਇਹ ਵੀ ਪੜ੍ਹੋ; Food Recipes: ਘਰ ਵਿਚ ਬਣਾਉ ਪਨੀਰ ਲਾਲੀਪੌਪ

2024 ਵਿੱਚ, ਪਿੰਕੂ ਅਮੇਠੀ ਦੇ ਖਰੌਲੀ ਪਿੰਡ ਵਿਚ ਇੱਕ ਸਾਧੂ ਦੇ ਰੂਪ ਵਿਚ ਨਜ਼ਰ ਆਇਆ। ਜਦੋਂ ਉਸ ਨੇ ਲੋਕਾਂ ਤੋਂ ਆਪਣੇ ਮਾਤਾ-ਪਿਤਾ ਬਾਰੇ ਪੁੱਛਿਆ ਤਾਂ ਪਿੰਡ ਵਾਸੀਆਂ ਨੇ ਉਸ ਨੂੰ ਪਛਾਣ ਲਿਆ ਅਤੇ ਉਸ ਦੇ ਮਾਤਾ-ਪਿਤਾ ਨੂੰ ਸੂਚਨਾ ਦਿੱਤੀ। ਪਿੰਡ ਪਹੁੰਚੇ ਮਾਤਾ-ਪਿਤਾ ਨੇ ਆਪਣੇ ਬੇਟੇ ਨੂੰ ਪਛਾਣ ਲਿਆ ਅਤੇ ਇਸ ਤੋਂ ਬਾਅਦ ਜੋ ਹੋਇਆ, ਉਸ ਨੇ ਇੰਟਰਨੈੱਟ ਉਪਭੋਗਤਾਵਾਂ ਨੂੰ ਭਾਵੁਕ ਕਰ ਦਿੱਤਾ।

22 ਸਾਲਾਂ ਬਾਅਦ ਪਿੰਡ ਆਇਆ ਪਿੰਕੂ ਹੁਣ ਸੰਤ ਬਣ ਗਿਆ ਹੈ, ਜੋ ਆਪਣੀ ਮਾਂ ਤੋਂ ਭੀਖ ਮੰਗਣ ਆਇਆ ਸੀ। ਕਿਉਂਕਿ ਧਾਰਮਿਕ ਰੀਤੀ ਰਿਵਾਜਾਂ ਦੇ ਅਨੁਸਾਰ, ਇੱਕ ਸੰਨਿਆਸੀ ਨੂੰ ਸੰਨਿਆਸੀ ਜੀਵਨ ਦੇ ਉੱਚੇ ਪੱਧਰਾਂ 'ਤੇ ਪਹੁੰਚਣ ਲਈ ਆਪਣੀ ਮਾਂ ਤੋਂ ਦਾਨ ਪ੍ਰਾਪਤ ਕਰਨਾ ਪੈਂਦਾ ਹੈ। ਉਸ ਤੋਂ ਬਾਅਦ ਹੀ ਉਸ ਦੀ ਤਪੱਸਿਆ ਪੂਰੀ ਹੁੰਦੀ ਹੈ। ਜਦੋਂ ਉਸ ਦੇ ਮਾਤਾ-ਪਿਤਾ ਅਤੇ ਰਿਸ਼ਤੇਦਾਰਾਂ ਨੇ ਉਸ ਨੂੰ ਵਾਪਸ ਨਾ ਜਾਣ ਦੀ ਬੇਨਤੀ ਕੀਤੀ ਤਾਂ ਪਿੰਕੂ ਨੇ ਕਿਹਾ ਕਿ ਹੁਣ ਉਸ ਨੇ ਦੁਨਿਆਵੀ ਰਿਸ਼ਤੇ ਛੱਡ ਦਿੱਤੇ ਹਨ ਅਤੇ ਯੋਗੀ ਬਣ ਗਿਆ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜਦੋਂ ਮਾਂ ਨੇ ਉਸ ਨੂੰ ਰੁਕਣ ਲਈ ਭੀਖ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਜੱਦੀ ਘਰ ਦੇ ਦਰਵਾਜ਼ੇ ਤੋਂ ਮਿੱਟੀ ਲੈ ਕੇ ਚਲੇ ਜਾਣ ਦੀ ਗੱਲ ਕਹੀ। ਪਰਿਵਾਰਕ ਮੈਂਬਰਾਂ ਦੇ ਕਾਫੀ ਮਨਾਉਣ ਤੋਂ ਬਾਅਦ ਵੀ ਪਿੰਜੂ ਭੀਖ ਲੈ ਕੇ ਚਲਾ ਗਿਆ।

(For more Punjabi news apart from Tomato juice in winter is very beneficial for health News in punjabi , stay tuned to Rozana Spokesman

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement