ਜੇ ਬਚਾਉਣਾ ਆਪਣਾ ਵੱਟਸ ਐਪ ਤਾਂ ਹੁਣੇ ਡਿਲੀਟ ਕਰ ਦਿਓ ਇਹ 2 'ਐਪ'
Published : Mar 11, 2019, 6:05 pm IST
Updated : Mar 11, 2019, 6:05 pm IST
SHARE ARTICLE
Whatsapp App
Whatsapp App

ਇੰਸਟੈਂਟ ਮੈਸੇਜਿੰਗ ਐਪ ਵੱਟਸਐਪ (Whatsapp)  ਦੀ ਵਰਤੋਂ ਕਰਨ ਵਾਲੇ ਕਰੋੜਾਂ ਯੂਜਰਸ ਲਈ ਜਰੂਰੀ ਖਬਰ ਹੈ। ਜੇਕਰ ਤੁਸੀਂ ਵੀ ਵੱਟਸਐਪ ਦਾ ਸਬਸਿਟੀਟਿਊਟ...

ਨਵੀਂ ਦਿੱਲੀ  :  ਇੰਸਟੈਂਟ ਮੈਸੇਜਿੰਗ ਐਪ ਵੱਟਸਐਪ (Whatsapp)  ਦੀ ਵਰਤੋਂ ਕਰਨ ਵਾਲੇ ਕਰੋੜਾਂ ਯੂਜਰਸ ਲਈ ਜਰੂਰੀ ਖਬਰ ਹੈ। ਜੇਕਰ ਤੁਸੀਂ ਵੀ ਵੱਟਸਐਪ ਦਾ ਸਬਸਿਟੀਟਿਊਟ ਯਾਨੀ ਦੂਜਾ ਵੱਟਸਐਪ ਇਸਤੇਮਾਲ ਕਰਦੇ ਹੋ ਤਾਂ ਅਲਰਟ ਹੋ ਜਾਓ। ਦਰਅਸਲ, ਵੱਟਸਐਪ ਦੇ ਕਲੋਂਡ ਐਪ ਦਾ ਇਸਤੇਮਾਲ ਤੇਜੀ ਨਾਲ ਵੱਧ ਰਿਹਾ ਹੈ। ਪਿਛਲੇ ਕੁਝ ਦਿਨਾਂ ਵਿਚ ਨਕਲੀ  ਵੱਟਸਐਪ ਦੀ ਵਰਤੋਂ ਕਰਨ ਵਾਲੇ ਯੂਜਰਸ ਦੀ ਗਿਣਤੀ ਵਿਚ ਵੱਡਾ ਵਾਧਾ ਦੇਖਣ ਨੂੰ ਮਿਲਿਆ ਹੈ। ਵੱਟਸਐਪ ਨੇ ਯੂਜਰਸ ਨੂੰ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਇਸ ਐਪ ਦਾ ਇਸਤੇਮਾਲ ਬੰਦ ਕਰ ਦਿਓ।

WhatsAppWhatsApp

ਵੱਟਸਐਪ ਨੇ ਯੂਜਰਸ ਨੂੰ ਇਹ ਵੀ ਕਿਹਾ ਹੈ ਕਿ ਉਹ ਆਪਣਾ ਅਕਾਉਂਟ ਛੇਤੀ ਤੋਂ ਛੇਤੀ ਅਸਲੀ ਵੱਟਸਐਪ ‘ਤੇ ਸਵਿਚ ਕਰ ਲੈਣ। ਜੇਕਰ ਕੋਈ ਯੂਜਰ ਅਜਿਹਾ ਨਹੀਂ ਕਰਦਾ ਹੈ ਤਾਂ ਉਸਦਾ ਅਕਾਉਂਟ ਹਮੇਸ਼ਾ ਲਈ ਬੰਦ ਕੀਤਾ ਜਾ ਸਕਦਾ ਹੈ। ਰਿਪੋਰਟ ਮੁਤਾਬਿਕ ਵੱਟਸਐਪ ਨੇ ਆਪਣੀ ਰਿਸਰਚ ਵਿਚ ਪਾਇਆ ਹੈ ਕਿ ਉਸਦੇ ਕਈ ਯੂਜਰਸ ਵੱਟਸਐਪ ਨਾਲ ਮਿਲਦੇ ਜੁਲਦੇ ਥਰਡ ਪਾਰਟੀ ਐਪਸ ਦਾ ਇਸਤੇਮਾਲ ਕਰ ਰਹੇ ਹਨ। ਇਹਨਾਂ ਵਿੱਚ ਖਾਸਤੌਰ ‘ਤੇ ਦੋ ਐਪ ਅਜਿਹੇ ਹਨ, ਜਿਨ੍ਹਾਂ ਦਾ ਇਸਤੇਮਾਲ ਤੇਜੀ ਨਾਲ ਵਧਿਆ ਹੋਇਆ ਹੈ। ਇਹਨਾਂ ਵਿੱਚ GB Whatsapp ਅਤੇ Whatsapp Plus ਸ਼ਾਮਲ ਹਨ।

WhatsappWhatsapp

ਵੱਟਸਐਪ ਨੇ ਆਪਣੇ ਯੂਜਰਸ ਨੂੰ ਤੁਰੰਤ ਇਸ ਐਪ ਦਾ ਇਸਤੇਮਾਲ ਬੰਦ ਕਰਨ ਨੂੰ ਕਿਹਾ ਹੈ। ਵੱਟਸਐਪ ਨੇ ਕਿਹਾ ਹੈ ਕਿ ਉਹ ਅਸਲੀ ਵੱਟਸਐਪ ‘ਤੇ ਤੁਰੰਤ ਸ਼ਿਫਟ ਕਰ ਲੈਣ। ਵੱਟਸਐਪ ਨੇ ਆਪਣੇ ਫਰੀਕਵੇਂਟਲੀ ਆਸਕਡ ਕਵੇਸ਼ਚੰਸ ( FAQ ) ਸੈਕਸ਼ਨ ਵਿਚ ਇਸਦੀ ਜਾਣਕਾਰੀ ਦਿੱਤੀ ਹੈ। ਜੇਕਰ ਯੂਜਰ ਦੇ ਅਕਾਉਂਟ ਵਿਚ Temporarily banned ਲਿਖਕੇ ਆ ਰਿਹਾ ਹੈ ਤਾਂ ਇਸਦਾ ਮਤਲੱਬ ਹੈ ਯੂਜਰ ਅਸਲੀ ਅਤੇ ਅਪਡੇਟੇਡ ਵੱਟਸਐਪ ਯੂਜ ਨਹੀਂ ਕਰ ਰਿਹਾ ਹੈ। ਅਸਲੀ ਐਪ ਨਾਲ ਛੇੜਛਾੜ ਕਰ ਉਸਦੇ ਕਲੋਂਡ ਵਰਜਨ ਤਿਆਰ ਕੀਤੇ ਗਏ ਹਨ।

WhatsAppWhatsApp

ਥਰਡ ਪਾਰਟੀ ਐਪਸ ਵੱਟਸਐਪ ਦੇ ਨਿਯਮਾਂ ਦੀ ਉਲੰਘਣਾ ਕਰਦੇ ਹਨ ਅਤੇ ਵੱਟਸਐਪ ਅਜਿਹੀ ਐਪ ਨੂੰ ਸਪੋਰਟ ਨਹੀਂ ਕਰਦਾ। ਇਨ੍ਹਾਂ ਤੋਂ ਤੁਹਾਡਾ ਡਾਟਾ ਚੋਰੀ ਹੋਣ ਦਾ ਵੀ ਖ਼ਤਰਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement