
ਸਰਕਾਰ ਨੇ ਵੱਟਸਐਪ ਨੂੰ ਅਜ ਸਖ਼ਤੀ ਨਾਲ ਕਿਹਾ ਕਿ ਜੇ ਉਸ ਨੇ ਭਾਰਤ ਵਿਚ ਕੰਮ ਕਰਨਾ ਹੈ ਤਾਂ ਇਸ ਲਈ ਸਥਾਨਕ ਕੰਪਨੀ ਬਣਾਉਣੀ ਹੋਵੇਗੀ..............
ਨਵੀਂ ਦਿੱਲੀ : ਸਰਕਾਰ ਨੇ ਵੱਟਸਐਪ ਨੂੰ ਅਜ ਸਖ਼ਤੀ ਨਾਲ ਕਿਹਾ ਕਿ ਜੇ ਉਸ ਨੇ ਭਾਰਤ ਵਿਚ ਕੰਮ ਕਰਨਾ ਹੈ ਤਾਂ ਇਸ ਲਈ ਸਥਾਨਕ ਕੰਪਨੀ ਬਣਾਉਣੀ ਹੋਵੇਗੀ ਅਤੇ ਐਪ 'ਤੇ ਕਿਸੇ ਫ਼ਰਜੀ ਸੰਦੇਸ਼ ਦੇ ਸਰੋਤ ਦਾ ਪਤਾ ਲਗਾਉਣ ਦਾ ਤਕਨੀਕੀ ਤਰੀਕਾ ਵੀ ਲੱਭਣਾ ਹੋਵੇਗਾ। ਸੂਚਨਾ ਤਕਨੀਕੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਵੱਟਸਐਪ ਅਤੇ ਪ੍ਰਮੁੱਖ ਕਿਸ ਡੇਨਿਅਲ ਨਾਲ ਮੀਟਿੰਗ ਤੋਂ ਬਾਦ ਕਿਹਾ ਕਿ ਫੇਸਬੁੱਕ ਦੇ ਮਾਲਕੀ ਵਾਲੇ ਇਸ ਸੰਦੇਸ਼ ਲੈਣ-ਦੇਣ ਐਪ ਨੇ ਭਾਰਤ ਦੀ ਡਿਜ਼ਿਟਲ ਅਰਥ ਵਿਵਸਥਾ ਦੀ ਕਹਾਣੀ ਵਿਚ ਉੱਘਾ ਯੋਗਦਾਨ ਦਿਤਾ ਹੈ
ਪਰ ਇਸ ਨੂੰ ਭੀੜ ਦੇ ਹਮਲੇ ਅਤੇ ਬਦਲੇ ਦੀ ਭਾਵਨਾ ਲਈ ਅਸ਼ਲੀਲ ਤਸਵੀਰਾਂ ਭੇਜਣ ਵਰਗੇ ਭੈੜੇ ਕੰਮਾਂ ਨਾਲ ਨਿਪਟਣ ਲਈ ਹੱਲ ਲੱਭਣ ਦੀ ਲੋੜ ਹੈ। ਮੰਤਰੀ ਨੇ ਕਿਹਾ, 'ਮੇਰੀ ਵੱਟਸਐਪ ਦੇ ਸੀਈਓ ਕ੍ਰਿਸ ਡੇਨੀਅਲ ਨਾਲ ਮੀਟਿੰਗ ਹੋਈ ਹੈ। ਵੱਟਸਐਪ ਨੇ ਪੂਰੇ ਦੇਸ਼ ਵਿਚ ਜਾਗਰੂਕਤਾ ਫੈਲਾਉਣ ਵਿਚ ਜੋ ਕੰਮ ਕੀਤਾ ਹੈ। ਉਸ ਦੇ ਲਈ ਮੈਂ ਉਨ੍ਹਾਂ ਦੀ ਸ਼ਲਾਘਾ ਕਰਦਾ ਹਾਂ, ਪਰ ਭੀੜ ਦੁਆਰਾ ਕੁੱਟ-ਕੁੱਟ ਕੇ ਮਾਰਨ ਅਤੇ ਬਦਲੇ ਦੀ ਕਾਰਵਾਈ ਦੇ ਲਈ ਅਸ਼ਲੀਲ ਤਸਵੀਰਾਂ ਬਿਨਾਂ ਸਾਥੀ ਦੀ ਮਰਜ਼ੀ ਦੇ ਭੇਜਣੀਆਂ, ਵਰਗੀਆਂ ਗਤੀਵਿਧੀਆਂ ਦਾ ਹੱਲ ਲੱਭਣਾ ਹੋਵੇਗਾ ਜੋ ਪੂਰੀ ਤਰ੍ਹਾਂ ਨਾਲ ਅਪਰਾਧ ਅਤੇ ਭਾਰਤੀ ਕਾਨੂੰਨ ਦੀ ਉਲੰਘਣਾ ਹੈ। (ਏਜੰਸੀ)