
ਇੰਸਟੈਂਟ ਮੈਸੇਜਿੰਗ ਐਪ ਵੱਟਸਐਪ ਆਪਣੇ ਐਂਡਰਾਇਡ ਯੂਜਰਜ਼ ਲਈ ਬੇਹੱਦ ਅਹਿਮ ਨਵਾਂ ਫ਼ੀਚਰ ਲੈ ਕੇ ਆਇਆ ਹੈ। ਐਪ ਨੇ ਨਵੇਂ ਬੀਟਾ ਅਪਡੇਟ 2.18.4 ਵਿੱਚ ਯੂਜਰਜ਼ ਵਾਈਸ ਕਾਲ ਨੂੰ ਕਾਲ ਦੌਰਾਨ ਹੀ ਵੀਡੀਓ ਕਾਲ ਵਿੱਚ ਬਦਲ ਸਕਣਗੇ। ਵੱਟਸਐਪ ਨਾਲ ਜੁੜੀ ਜਾਣਕਾਰੀ ਸਾਂਝੀ ਕਰਨ ਵਾਲੇ ਟਵਿੱਟਰ ਅਕਾਊਂਟ wabetainfo ਮੁਤਾਬਕ ਇਸ ਨਵੇਂ ਅੱਪਡੇਟ ਵਿੱਚ ਤੁਹਾਨੂੰ ਵਾਈਸ ਕਾਲ ਦੌਰਾਨ ਵੀਡੀਓ ਚੈਟ ਸਵਿੱਚ ਬਟਣ ਮਿਲੇਗਾ।
ਜੇਕਰ ਯੂਜ਼ਰ ਇਸ ਨੂੰ ਪ੍ਰੈੱਸ ਕਰਦਾ ਹੈ ਤਾਂ ਵਾਈਸ ਕਾਲ ਮੌਜੂਦ ਦੂਜੇ ਸ਼ਖਸ ਨੂੰ ਰਿਕਵੈਸਟ ਕੀਤੀ ਜਾਵੇਗੀ। ਜੇਕਰ ਉਹ ਯੂਜ਼ਰ ਰਿਕਵੈਸਟ ਮਨਜ਼ੂਰ ਕਰਦਾ ਹੈ ਤਾਂ ਚੱਲਦੀ ਹੋਈ ਵਾਈਸ ਕਾਲ ਵੀਡੀਓ ਕਾਲ ਵਿੱਚ ਤਬਦੀਲ ਹੋ ਜਾਵੇਗੀ। ਵੱਟਸਐਪ ਨੇ ਇਹ ਫ਼ੀਚਰ ਸਮੇਂ ਦੀ ਬੱਚਤ ਲਈ ਕੱਢਿਆ ਹੈ।
ਇਸ ਤੋਂ ਪਹਿਲਾਂ ਵਾਈਸ ਕਾਲ ਦੌਰਾਨ ਵੀਡੀਓ ਕਾਲ ਲਈ ਵਾਈਸ ਕਾਲ ਕੱਟਣੀ ਪੈਂਦੀ ਸੀ। ਇਸ ਤੋਂ ਬਾਅਦ ਹੀ ਵੀਡੀਓ ਕਾਲ ਕੀਤੀ ਜਾ ਸਕਦੀ ਸੀ। ਜੇਕਰ ਕਾਲ ਰਿਸੀਵ ਕਰਨ ਵਾਲਾ ਚਾਹੇ ਤਾਂ ਰਿਕਵੈਸਟ ਨੂੰ ਰਿਜੈਕਟ ਵੀ ਕਰ ਸਕਦਾ ਹੈ। ਅਜਿਹੀ ਹਾਲਤ ਵਿੱਚ ਵਾਈਸ ਕਾਲ ਚੱਲਦੀ ਰਹੇਗੀ।
ਇਸ ਤੋਂ ਪਹਿਲਾਂ ਦੀ ਰਿਪੋਰਟ ਮੁਤਾਬਕ ਵੱਟਸਐਪ ਵਿੱਚ ਪ੍ਰਾਈਵੇਟ ਰਿਪਲਾਈ ਫ਼ੀਚਰ ਦੀ ਟੈਸਟਿੰਗ ਕਰ ਰਿਹਾ ਹੈ। ਯੂਜ਼ਰ ਗਰੁੱਪ ਵਿੱਚ ਆਏ ਮੈਸੇਜ ਦਾ ਪ੍ਰਾਈਵੇਟ ਚੈਟ ਦੇ ਰਿਪਲਾਈ ਕਰ ਸਕਦਾ ਹੈ। ਪ੍ਰਾਈਵੇਟ ਰਿਪਲਾਈ ਫ਼ੀਚਰ ਲਈ ਗਰੁੱਪ ਦੇ ਜਿਸ ਮੈਸੇਜ ਦਾ ਰਿਪਲਾਈ ਕਰਨਾ ਹੈ, ਉਸਨੂੰ ਚੁਣਨਾ ਪਵੇਗਾ।
ਸੀ 'ਤੇ ਟੈਪ ਕਰਨ टਤੇ ਤੁਹਾਨੂੰ “Reply privately” ਦਾ ਆਪਸ਼ਨ ਮਿਲੇਗਾ। ਇਸ ਨੂੰ ਚੁਣਦਿਆਂ ਹੀ ਤੁਸੀਂ ਉਸ ਸ਼ਖਸ ਦੇ ਪ੍ਰਾਈਵੇਟ ਚੈਟਬਾਕਸ ਵਿੱਚ ਚਲੇ ਜਾਓਗੇ ਤੇ ਇੱਥੇ ਗਰੁੱਪ ਦੇ ਮੈਸੇਜ ਨੂੰ ਕੋਟ ਕਰਕੇ ਰਿਪਲਾਈ ਕਰ ਸਕੋਗੇ।
ਬੀਟਾ ਵਰਜ਼ਨ ਕਿਸੇ ਵੀ ਐਪ, ਵੈੱਬਸਾਈਟ ਜਾਂ ਓਐਸ ਦੇ ਅਧਿਕਾਰਕ ਲੌਂਚ ਤੋਂ ਪਹਿਲਾਂ ਲੌਂਚ ਕੀਤੇ ਜਾਣ ਵਾਲਾ ਇੱਕ ਵਰਜ਼ਨ ਹੈ ਜਿਸ ਨੂੰ ਕੰਪਨੀ ਟੈਸਟਰ ਦੇ ਜ਼ਰੀਏ ਲੋਕਾਂ ਦਾ ਫੀਡਬੈਕ ਲੈਂਦੀ ਹੈ ਤੇ ਜੇਕਰ ਯੂਜ਼ਰ ਨੂੰ ਕੋਈ ਬੱਗ ਮਿਲਦਾ ਹੈ ਤਾਂ ਉਸ ਵਿੱਚ ਸੁਧਾਰ ਕੀਤਾ ਜਾਂਦਾ ਹੈ।