ਪੰਡਿਆ ਦੀ ਵਾਪਸੀ ਨਾਲ ਦਖਣੀ ਅਫ਼ਰੀਕਾ ਵਿਰੁਧ ਨਵੀਂ ਸ਼ੁਰੂਆਤ ਕਰਨ ਉਤਰੇਗੀ ਭਾਰਤੀ ਟੀਮ
Published : Mar 11, 2020, 7:13 pm IST
Updated : Mar 11, 2020, 7:13 pm IST
SHARE ARTICLE
file photo
file photo

ਪਿਛਲੀ ਹਾਰ ਤੋਂ ਬਾਹਰ ਆਉਣ ਦੀ ਹੋਵੇਗੀ ਕੋਸ਼ਿਸ਼

ਨਵੀਂ ਦਿੱਲੀ : ਹਾਰਦਿਕ ਪੰਡਿਆ  ਦੀ ਆਲਮੀ ਕ੍ਰਿਕਟ ਵਿਚ ਵਾਪਸੀ ਨਾਲ ਸੰਤੁਲਤ ਹੋਈ ਭਾਰਤੀ ਕ੍ਰਿਕਟ ਟੀਮ ਵੀਰਵਾਰ ਭਾਵ ਅੱਜ ਦਖਣੀ ਅਫ਼ਰੀਕਾ ਵਿਰੁਧ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਇਕ ਰੋਜ਼ਾ ਲੜੀ ਵਿਚ ਨਿਊਜ਼ੀਲੈਂਡ ਦੌਰੇ ਦੀ ਨਿਰਾਸ਼ਾ ਤੋਂ ਪਿੱਛਾ ਛੁਡਾਉਣਾ ਚਾਹੇਗੀ ਜਿਥੇ ਇਸ ਰੂਪ ਵਿਚ ਉਸ ਨੂੰ ਹੂੰਝਾਫੇਰ ਦਾ ਸਾਹਮਣਾ ਕਰਨਾ ਪਿਆ ਸੀ। ਕੋਰੋਨਾਵਾਇਰਸ ਵੱਧ ਰਹੇ ਖ਼ਤਰੇ ਅਤੇ ਮੀਂਹ ਦੇ ਖਦਸ਼ੇ ਵਿਚਾਲੇ ਸ਼ੁਰੂ ਹੋ ਰਹੀ ਇਸ ਲੜੀ ਲਈ ਭਾਰਤੀ ਟੀਮ ਵਿਚ ਪੰਡਿਆ ਦੀ ਵਾਪਸੀ ਨਾਲ ਵਿਰਾਟ ਕੋਹਲੀ ਨੂੰ ਚੰਗਾ ਵਿਕਲਪ ਮਿਲੇਗਾ। ਭਾਰਤੀ ਟੀਮ ਪਿਛਲੀ ਲੜੀ ਵਿਚ ਨਿਊਜ਼ੀਲੈਂਡ ਵਿਰੁਧ 0-3 ਦੀ ਕਰਾਰੀ ਹਾਰ ਦੀ ਨਿਰਾਸ਼ਾ ਤੋਂ ਬਾਹਰ ਆਉਣ ਦੀ ਕੋਸ਼ਿਸ਼ ਵੀ ਕਰੇਗੀ।

PhotoPhoto

 ਪੰਡਿਆ ਨੇ ਪਿਛਲਾ ਇਕ ਰੋਜ਼ਾ ਆਲਮੀ ਮੈਚ ਮੈਨਚੇਸਟਰ ਵਿਚ ਨਿਊਜ਼ੀਲੈਂਡ ਵਿਰੁਧ ਵਿਸ਼ਵ ਕੱਪ ਸੈਮੀਫ਼ਾਈਨਲ ਦੇ ਰੂਪ ਵਿਚ ਖੇਡਿਆ ਸੀ ਅਤੇ ਉਸ ਦਾ ਪਿਛਲਾ ਆਲਮੀ ਮੈਚ ਪਿਛਲੇ ਸਾਲ ਸਤੰਬਰ ਵਿਚ ਬੰਗਲੁਰੂ ਵਿਚ ਦਖਣੀ ਅਫ਼ਰੀਕਾ ਵਿਰੁਧ ਟੀ-20 ਮੁਕਾਬਲਾ ਸੀ। ਪੰਡਿਆ ਨੇ ਡੀ ਵਾਈ ਪਾਟਲ ਕਾਰਪੋਰੇਟ ਕੱਪ ਵਿਚ ਗੇਂਦ ਅਤੇ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਰਾਸ਼ਟਰੀ ਟੀਮ ਵਿਚ ਵਾਪਸੀ ਕੀਤੀ ਹੈ।

PhotoPhoto

ਕਪਤਾਨ ਕੋਹਲੀ ਅਤੇ ਕੋਚ ਰਵੀ ਸ਼ਾਸਤਰੀ ਸਪੱਸ਼ਟ ਕਰ ਚੁੱਕੇ ਹਨ ਕਿ ਇਸ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਦੇਖਦੇ ਹੋਏ ਇਕ ਰੋਜ਼ਾ ਅੰਤਰਰਾਸ਼ਟਰੀ ਮੁਕਾਬਲੇ ਉਨ੍ਹਾਂ ਦੀ ਪਹਿਲ ਨਹੀਂ ਹਨ ਪਰ ਟੀਮ ਇੰਡੀਆ ਦਖਣੀ ਅਫ਼ਰੀਕਾ ਦੀ ਗੈਰਤਜ਼ਰੇਕਾਰ ਟੀਮ ਵਿਰੁਧ ਇਕ ਹੋਰ ਲੜੀ ਗਵਾਉਣ ਦੀ ਸਥਿਤੀ ਵਿਚ ਨਹੀਂ ਹੈ ਜਿਸ ਨੇ ਦੇਸ਼ ਵਿਚ ਆਸਟ੍ਰੇਲੀਆ ਨੂੰ 3-0 ਨਾਲ ਹਰਾਇਆ।

PhotoPhoto

ਭਾਰਤੀ ਟੀਮ ਲਗਾਤਾਰ ਪੰਜ ਅੰਤਰਰਾਸ਼ਟਰੀ ਮੈਚ (ਦੋ ਟੈਸਟ ਵੀ ਸ਼ਾਮਲ) ਹਾਰ ਚੁੱਕੀ ਹੈ ਅਤੇ ਕਪਤਾਨ ਕੋਹਲੀ ਵੀ ਖ਼ਰਾਬ ਫ਼ਾਰਮ ਨਾਲ ਜੂਝ ਰਹੇ ਹਨ। ਕੋਹਲੀ ਨਿਊਜ਼ੀਲੈਂਡ ਵਿਰੁਧ ਸਿਰਫ 75 ਦੌੜਾਂ ਹੀ ਬਣਾ ਸਕੇ ਸਨ ਅਤੇ ਅਪਣੇ ਅਲੋਚਕਾਂ ਨੂੰ ਜਵਾਬ ਦੇਣ ਲਈ ਬੇਤਾਬ ਹੋਣਗੇ ਜੋ ਮੌਜੂਦਾ ਸਾਲ ਵਿਚ ਇਕ ਰੋਜ਼ਾ ਆਲਮੀ ਕ੍ਰਿਕਟ ਦੀ ਜ਼ਿਆਦਾ ਅਹਿਮੀਅਤ ਨਹੀਂ ਹੋਣ ਦੇ ਉਨ੍ਹਾਂ ਦੇ ਬਿਆਨ 'ਤੇ ਸਵਾਲ ਚੁੱਕ ਰਹੇ ਹਨ।

PhotoPhoto

 ਧਵਨ, ਭੁਵਨੇਸ਼ਵਰ ਅਤੇ ਪੰਡਿਆ ਦਾ ਆਖ਼ਰੀ 10 ਵਿਚ ਖੇਡਣਾ ਲਗਭਗ ਤੈਅ ਹੈ ਪਰ ਕੇਦਾਰ ਯਾਦਵ ਦੇ ਬਾਹਰ ਹੋਣ ਨਾਲ ਮਨੀਸ਼ ਪਾਂਡੇ ਨੂੰ ਛੇਵੇਂ ਨੰਬਰ 'ਤੇ ਜ਼ਿਆਦਾ ਮੌਕੇ ਮਿਲ ਸਕਦੇ ਹਨ। ਰੋਹਿਤ ਪਿੰਜਣੀ ਦੀ ਸੱਟ ਕਾਰਨ ਬਾਹਰ ਹਨ ਅਤੇ ਧਵਨ ਦੀ ਵਾਪਸੀ ਨਾਲ ਚੋਟੀ ਕ੍ਰਮ ਨੂੰ ਜ਼ਰੂਰੀ ਤਜ਼ਰਬਾ ਮਿਲੇਗਾ।

PhotoPhoto

ਭੁਨੇਸ਼ਵਰ ਦੀ ਵਾਪਸੀ ਨਾਲ ਭਾਰਤ ਦੀ ਗੇਂਦਬਾਜ਼ੀ ਮਜ਼ਬੂਤ ਹੋਵੇਗੀ ਜਿਥੇ ਸ਼ਾਰਦੁਲ ਠਾਕੁਰ ਬਿਲਕੁਲ ਵੀ ਪ੍ਰਭਾਵ ਨਹੀਂ ਛੱਡ ਸਕੇ। ਧਰਮਸ਼ਾਲਾ ਦੀ ਤੇਜ਼ ਗੇਂਦਬਾਜ਼ੀ ਲਈ ਯੋਗ ਪਿੱਚ 'ਤੇ ਰਵਿੰਦਰ ਜਡੇਜਾ ਟੀਮ ਵਿਚ ਰਵਿੰਦਰ ਜਡੇਜਾ ਕੇਵਲ ਇਕ ਸਪਿਨਰ ਹੋ ਸਕਦੇ ਹਨ। ਦਖਣੀ ਅਫ਼ਰੀਕਾ ਦੀ ਟੀਮ ਤਿੰਨ ਮੈਚਾਂ ਦੀ ਇਕ ਰੋਜ਼ਾ ਲੜੀ ਵਿਚ ਆਸਟ੍ਰੇਲੀਆ ਦਾ ਹੂੰਝਾਫੇਰਨ ਤੋਂ ਬਾਅਦ ਇਥੇ ਆਈ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM

Indira Gandhi ਨੂੰ ਮਾਰਨ ਵਾਲੇ Beant Singh ਦੇ ਬੇਟੇ ਨੇ ਕੀਤੇ ਖ਼ੁਲਾਸੇ ਕਿ ਕਿਵੇਂ ਕੱਟੀਆਂ ਉਨ੍ਹਾਂ ਰਾਤਾਂ..

03 May 2024 8:34 AM

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM
Advertisement