
ਮਾਂ ਤੋਂ ਸਿੱਖੇ ਗੀਤਾਂ ਨੇ ਦਵਾਈ ਮਹਿਲਾ ਨੂੰ ਪਹਿਚਾਣ
ਨਵੀਂ ਦਿੱਲੀ- ਫ਼ਲ ਵੇਚਣ ਵਾਲੀ ਇਸ 60 ਸਾਲਾ ਔਰਤ ਨੂੰ ਅੱਜ ਹਰ ਕੋਈ ਜਾਣਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਫਲ ਵੇਚਣ ਵਾਲੀ ਔਰਤ ਕਿਵੇਂ ਬਣੀ ਹੈ ਯੂਟਿਊਬ ਸਿੰਗਰ ਅੱਜ ਅਸੀਂ ਤੁਹਾਨੂੰ ਮਿਲਾਵਾਂਗੇ ਇਸ ਮਹਿਲਾ ਨਾਲ ਜਿਸ ਨੇ ਇਕ ਖਾਂਸ ਪਹਿਚਾਣ ਬਨਾ ਲਈ ਹੈ। ਔਰਤ ਦਾ ਕਹਿਣਾ ਹੈ ਕਿ ਲੋਕ ਕਹਿੰਦੇ ਹਨ ਮੈਂ ਹੁਣ ਸਿੰਗਰ ਹਾਂ, ਪਰ ਮੈਨੂੰ ਨਹੀਂ ਪਤਾ ਸਿੰਗਰ ਕੀ ਹੁੰਦਾ ਹੈ।
File Photo
ਲੋਕ ਕਹਿੰਦੇ ਨੇ ਕਿ ਮੈਂ ਹੁਣ ਮਸ਼ਹੂਰ ਹੋ ਗਈ ਹਾਂ,ਮੈਨੂੰ ਲੱਗਦਾ ਹੈ ਕਿ ਮੈਨੂੰ ਹੁਣ ਵਿਸ਼ਵ ਵਿੱਚ ਲੋਕ ਜਾਣਨ ਲੱਗ ਪਏ ਹਨ। ਮੈਨੂੰ ਯਾਦ ਹੈ ਮੇਰੀ ਮਾਂ ਗਾਣੇ ਗਾਉਂਦੀ ਹੁੰਦੀ ਸੀ, ਮੈਂ ਪੜ੍ਹੀ-ਲਿਖੀ ਨਹੀਂ ਹਾਂ,ਮੈਂ ਜਦੋਂ ਆਪਣੇ ਪਿੰਡ ਦੀਆਂ ਗਲੀਆਂ 'ਚ ਫਲ ਵੇਚਦੀ ਹੁੰਦੀ ਸੀ, ਮੈਂ ਟੋਕਰੇ ਦੇ ਭਾਰ ਨੂੰ ਅਣਗੌਲਾ ਕਰਨ ਲਈ ਗਾਣੇ ਗਾਉਂਦੀ ਸੀ, ਮੈਂ ਖਾਣਾ ਬਨਾਉਂਦੇ ਹੋਏ ਵੀ ਗਾਣੇ ਗਾਉਂਦੀ ਸੀ,ਮੇਰੀ ਜ਼ਿੰਦਗੀ ਮੇਰੀ ਮਾਂ ਦੇ ਸਿਖਾਏ ਗੀਤਾਂ ਨਾਲ ਹੀ ਲੰਘੀ ਹੈ,ਮੇਰੀ ਜ਼ਿੰਦਗੀ ਹੀ ਗਾਣਾ ਹੈ।
File Photo
ਮੇਰੇ ਬੱਚਿਆ ਨੇ ਇੱਕ ਦਿਨ ਟਿਕਟਾਕ ਤੇ ਦੂਜਿਆਂ ਵੱਲੋਂ ਗਾਏ ਗੀਤ ਦੇਖੇ, ਇਹ ਉਹੀ ਗੀਤ ਸਨ ਜੋ ਮੈ ਗਾਉਂਦੀ ਹੁੰਦੀ ਸੀ, ਮੇਰੇ ਬੱਚਿਆ ਨੇ ਕਿਹਾ ਕਿ ਜੇ ਉਹ ਗਾ ਸਕਦੇ ਹਨ ਤਾਂ ਮੈਂ ਕਿਉਂ ਨਹੀਂ ਗਾ ਸਕਦੀ,ਬੱਸ ਫੇਰ ਇੱਕ ਦਿਨ ਅਸੀਂ ਵੀ ਗਾਣੇ ਰਿਕਾਰਡ ਕਰ ਕੇ ਟਿਕਟਾਕ ਤੇ ਪਾਏ ,ਉਸ ਤੇ ਵਧੀਆ ਪ੍ਰਤੀਕਿਰਿਆਵਾਂ ਆਈਆਂ। ਬਸ ਇਸ ਤੋਂ ਬਾਅਦ ਹੀ ਗੋਟੇ ਕਨਾਕਵਾ ਮਸ਼ਹੂਰ ਹੋ ਗਈ।
File Photo
ਉਸਦੀਆਂ ਵੀਡੀਓਜ਼ ਜਲਦ ਹੀ ਸੋਸ਼ਲ ਮੀਡੀਆਂ ਤੇ ਵਾਇਰਲ ਹੋਣ ਲੱਗੀਆਂ, ਟੀਵੀ ਸ਼ੋਅਜ਼ ਵਿੱਚ ਵੀ ਇਸ ਨਾਲ ਕਨਾਕਵਾ ਨੂੰ ਐਂਟਰੀ ਮਿਲ ਗਈ,ਟੀਵੀ ਰਿਅਲਿਟੀ ਸ਼ੋਅ ਦੌਰਾਨ ਵੀ ਕਨਾਕਵਾ ਨੇ ਲੋਕ ਗੀਤ ਗਾਏ, ਕਨਾਕਵਾ ਵਾਲੋਂ ਗਾਏ ਗੀਤਾਂ ਨੇ ਜਲਦ ਹੀ ਉਹਨਾਂ ਨੂੰ ਯੂ ਟਿਊਬ ਸਟਾਰ ਬਣਾ ਦਿੱਤਾ। ਕਨਾਕਵਾ ਅੱਗੇ ਕਹਿੰਦੀ ਹੈ ਕਿ ਮੈ ਬਹੁਤ ਖੁਸ਼ ਹਾਂ, ਮੈਂ ਹੁਣ ਫਲਾਂ ਵਾਲੀ ਟੋਕਰੀ ਪਾਸੇ ਰੱਖ ਦਿੱਤੀ ਹੈ,ਮੇਰੀਆਂ ਸਾਰੀਆਂ ਪਰੇਸ਼ਾਨੀਆਂ ਹੱਲ ਹੋ ਗਈਆਂ ਹਨ,
File Photo
ਤੇ ਹੁਣ ਮੈਂ ਗਾਉਣ ਵਿੱਚ ਮਸ਼ਰੂਫ ਹਾਂ। ਜ਼ਿੰਦਗੀ 'ਚ ਮੁਸ਼ਕਿਲਾਂ ਵੀ ਆਉਣਗੀਆਂ, ਪਰ ਸਾਨੂੰ ਸਭ ਨੂੰ ਅੱਗੇ ਵਧਦੇ ਰਹਿਣਾ ਹੋਵੇਗਾ, ਮੁਸ਼ਕਿਲਾਂ ਦਾ ਹੱਲ ਕੱਢ ਕੇ ਹੀ ਸਾਨੂੰ ਅੱਗੇ ਵਧਣਾ ਪਵੇਗਾ। ਹੁਣ ਲੋਕ ਮੈਨੂੰ ਜਾਣਦੇ ਹਨ ਮੈਂ ਜਿੱਥੇ ਵੀ ਜਾਂਦੀ ਹਾਂ ਲੋਕ ਮੇਰੇ ਕੋਲ ਆਉਂਦੇ ਹਨ। ਉਹ ਮੈਂਨੂੰ ਅੰਗ੍ਰੇਜ਼ੀ ਵਿਚ ਕੁਝ ਕਹਿੰਦੇ ਹਨ ਪਰ ਮੈਨੂੰ ਸਮਝ ਨਹੀਂ ਆਉਂਦਾ ਕਿ ਉਹ ਕੀ ਕਹਿੰਦੇ ਹਨ ਪਰ ਫਿਰ ਵੀ ਮੈਂ ਉਹਨਾਂ ਦਾ ਧੰਨਵਾਦ ਕਰਦੀ ਹਾਂ।