
ਕਿਸੇ ਨੇ ਸੱਚ ਕਿਹਾ ਹੈ ਕਿ ਸ਼ੌਕ ਦੇ ਸਾਹਮਣੇ ਕੋਈ ਮੁੱਲ ਨਹੀਂ ਹੁੰਦਾ।
ਜਲੰਧਰ : ਕਿਸੇ ਨੇ ਸੱਚ ਕਿਹਾ ਹੈ ਕਿ ਸ਼ੌਕ ਦੇ ਸਾਹਮਣੇ ਕੋਈ ਮੁੱਲ ਨਹੀਂ ਹੁੰਦਾ। ਜਿੱਥੇ ਕਿ ਕੁਝ ਲੋਕ ਮਹਿੰਗੀਆਂ ਗੱਡੀਆਂ ਨੂੰ ਰੱਖਣ ਦੇ ਸ਼ੌਕੀਨ ਹਨ, ਉੱਥੇ ਹੀ ਕੁਝ ਲੋਕ ਮਹਿੰਗੇ ਪਸ਼ੂ ਪੰਛੀ ਰੱਖਣ ਦੇ ਸ਼ੌਕੀਨ ਹਨ। ਜਲੰਧਰ ਦੇ ਸਰਦਾਰ ਸਰਦਨ ਸਿੰਘ ਦਾ ਇਕ ਅਜਿਹਾ ਹੀ ਸ਼ੌਕ ਹੈ। 12 ਸਾਲ ਦੀ ਉਮਰ ਤੋਂ ਸਰਵਣ ਸਿੰਘ ਨੂੰ ਕਬੂਤਰਾਂ ਦਾ ਅਜਿਹਾ ਸ਼ੌਕ ਪਿਆ
photo
ਕਿ ਕਦੋਂ ਉਹ ਜੈਨੂਨ ਵਿੱਚ ਬਦਲ ਗਿਆ ਅਤੇ ਇਸ ਸ਼ੌਕ ਨੇ ਉਸਨੂੰ ਦੋ ਵਾਰ ਦਾ ਵਿਸ਼ਵ ਚੈਂਪੀਅਨ ਵੀ ਬਣਾਇਆ।ਸਰਵਨ ਸਿੰਘ ਦੱਸਦਾ ਹੈ ਕਿ ਉਸ ਦੇ ਨਾਨਾ ਜੀ ਨੂੰ ਕਬੂਤਰ ਰੱਖਦੇ ਸਨ ਇਹ ਵੇਖ ਕੇ ਕਿ ਉਸਨੂੰ ਵੀ ਕਬੂਤਰਾਂ ਨਾਲ ਪਿਆਰ ਹੋ ਗਿਆ। ਜੇ ਸਰਵਣ ਸਿੰਘ ਦੀ ਮੰਨੀਏ ਤਾਂ ਉਸ ਕੋਲ ਜਾਲਦਰ ਨਾਮ ਦਾ ਇੱਕ ਕਬੂਤਰ ਹੈ,
photo
ਜੋ ਪੂਰੀ ਦੁਨੀਆ ਵਿੱਚੋਂ ਇਕੱਲੇ ਉਸ ਕੋਲ ਹੈ ਅਤੇ ਜਿਸ ਲਈ ਉਸਨੂੰ 7 ਕਰੋੜ ਰੁਪਏ ਦੀ ਆਫਰ ਕੀਤੀ ਗਈ ਹੈ, ਪਰ ਨਾਲ ਉਸ ਦਾ ਕਬੂਤਰ ਨਾਲ ਲਗਾਵ ਹੀ ਅਜਿਹਾ ਹੈ ਕਿ ਉਹ ਉਸਨੂੰ ਵੇਚਣਾ ਨਹੀਂ ਚਾਹੁੰਦਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।