
ਸਪੈਸ਼ਲ ਸੈੱਲ ਨੇ ਗੁਪਤ ਸੂਚਨਾ ਮਿਲਣ ਤੋਂ ਬਾਅਦ ਦਵਾਰਕਾ ਇਲਾਕੇ ਤੋਂ ਜਠੇੜੀ ਗੈਂਗ ਦੇ ਪੰਜ ਸ਼ਾਰਪ ਸ਼ੂਟਰਾਂ ਨੂੰ ਕਾਬੂ ਕੀਤਾ ਗਿਆ ਹੈ।
Kala Jatheri Gangster News: ਨਵੀਂ ਦਿੱਲੀ- ਲੇਡੀ ਡੌਨ ਅਤੇ ਗੈਂਗਸਟਰ ਕਾਲਾ ਜਠੇੜੀ ਦਾ ਵਿਆਹ 12 ਮਾਰਚ ਨੂੰ ਦਿੱਲੀ ਦੇ ਦਵਾਰਕਾ ਵਿਚ ਹੋਣ ਜਾ ਰਿਹਾ ਹੈ ਪਰ ਉਸ ਤੋਂ ਪਹਿਲਾਂ ਗੈਂਗਸਟਰ ਦੇ 5 ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਆਹ ਲਈ ਪੈਰੋਲ ‘ਤੇ ਬਾਹਰ ਆਇਆ ਗੈਂਗਸਟਰ ਕਾਲਾ ਜਠੇੜੀ ਹਰਿਆਣਾ ਦੇ ਰੋਹਤਕ ‘ਚ ਖੂਨੀ ਗੈਂਗ ਵਾਰ ਦੀ ਯੋਜਨਾ ਬਣਾਉਣ ਵਾਲਾ ਸੀ। ਸਪੈਸ਼ਲ ਸੈੱਲ ਨੇ ਗੁਪਤ ਸੂਚਨਾ ਮਿਲਣ ਤੋਂ ਬਾਅਦ ਦਵਾਰਕਾ ਇਲਾਕੇ ਤੋਂ ਜਠੇੜੀ ਗੈਂਗ ਦੇ ਪੰਜ ਸ਼ਾਰਪ ਸ਼ੂਟਰਾਂ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਵਿਦੇਸ਼ੀ ਹਥਿਆਰਾਂ ਦੀ ਖੇਪ ਬਰਾਮਦ ਕੀਤੀ ਹੈ।
ਸਪੈਸ਼ਲ ਸੈੱਲ ਦੇ ਇੰਸਪੈਕਟਰ ਸੰਦੀਪ ਡਬਾਸ ਨੇ ਦੱਸਿਆ ਕਿ ਹਰਿਆਣਾ ਦੇ ਰੋਹਤਕ ‘ਚ ਵੱਡੀ ਗੈਂਗ ਵਾਰ ਹੋਣ ਤੋਂ ਬਚਾਅ ਹੋ ਗਿਆ। ਇਸ ਸਾਜ਼ਿਸ਼ ਦੀਆਂ ਤਾਰਾਂ ਹਰਿਆਣਾ ਜੇਲ੍ਹ ਅਤੇ ਦਿੱਲੀ ਤਿਹਾੜ ਜੇਲ੍ਹ ਨਾਲ ਜੁੜੀਆਂ ਹੋਈਆਂ ਹਨ।
ਪੁਲਿਸ ਨੇ ਦੱਸਿਆ ਕਿ ਇਨ੍ਹਾਂ ਪੰਜਾਂ ਵਿੱਚੋਂ ਦੋ ਪੇਸ਼ੇਵਰ ਅਪਰਾਧੀ ਅਤੇ ਕਾਲਾ ਜਠੇੜੀ ਦੇ ਪੁਰਾਣੇ ਵਫ਼ਾਦਾਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਸ਼ੂਟਰਾਂ ਦੇ ਕਬਜ਼ੇ ‘ਚੋਂ ਪੀਐਕਸ-30 ਮੇਡ ਇਨ ਚਾਈਨਾ ਪਿਸਤੌਲ, ਮੇਡ ਇਨ ਇਟਲੀ ਬਰੇਟਾ ਪਿਸਤੌਲ, .32 ਬੋਰ ਪਿਸਤੌਲ ਅਤੇ ਕਈ ਕਾਰਤੂਸ ਬਰਾਮਦ ਕੀਤੇ ਹਨ।