
ਮਹਾਂਰਾਸ਼ਟਰ ਦੇ ਭਿਵੰਡੀ ਇਲਾਕੇ ਵਿਚ 1500 ਰੁਪਏ ਦੇ ਉਧਾਰ ਲਈ ਇਕ ਵਿਅਕਤੀ ਨੇ ਦੁਕਾਨਦਾਰ ਦੀ 4 ਸਾਲਾ ਬੱਚੀ ਦੇ ਹੱਥ ਕੱਟ ਦਿਤੇ ਅਤੇ ਫਿਰ ਉਸ ਦਾ ਕਤਲ ਕਰ ਦਿਤਾ।
ਮਹਾਂਰਾਸ਼ਟਰ: ਮਹਾਂਰਾਸ਼ਟਰ ਦੇ ਭਿਵੰਡੀ ਇਲਾਕੇ ਵਿਚ 1500 ਰੁਪਏ ਦੇ ਉਧਾਰ ਲਈ ਇਕ ਵਿਅਕਤੀ ਨੇ ਦੁਕਾਨਦਾਰ ਦੀ 4 ਸਾਲਾ ਬੱਚੀ ਦੇ ਹੱਥ ਕੱਟ ਦਿਤੇ ਅਤੇ ਫਿਰ ਉਸ ਦਾ ਕਤਲ ਕਰ ਦਿਤਾ। ਮਾਮਲਾ ਭਿਵੰਡੀ ਦੇ ਭੋਈਵਾੜਾ ਪੁਲਿਸ ਸਟੇਸ਼ਨ ਦਾ ਹੈ, ਜਿਥੇ ਦੁਕਾਨਦਾਰ ਮਹਾਦੇਵ ਦੀ ਬੱਚੀ ਦੀ ਮੁਲਜ਼ਮ ਨੇ ਹੱਤਿਆ ਕਰ ਦਿਤੀ। ਮਹਾਦੇਵ ਨੇ ਕੁੱਝ ਦਿਨ ਪਹਿਲਾਂ ਮੁਲਜ਼ਮ ਨੂੰ 1500 ਰੁਪਏ ਉਧਾਰ ਨਾ ਦੇਣ ਕਾਰਨ ਸਾਰਿਆਂ ਦੇ ਸਾਹਮਣੇ ਥੱਪੜ ਮਾਰ ਦਿਤਾ ਸੀ। ਇਸ ਦਾ ਬਦਲਾ ਲੈਣ ਲਈ ਮੁਲਜ਼ਮ ਨੇ ਦੁਕਾਨਦਾਰ ਦੀ ਬੇਟੀ ਨੂੰ ਅਗਵਾ ਕਰ ਕੇ ਹੱਤਿਆ ਕਰ ਦਿਤੀ।4 year girl murderedਦਰਅਸਲ 1 ਅਪ੍ਰੈਲ ਨੂੰ ਪੁਲਿਸ ਨੇ 4 ਸਾਲਾ ਪਾਇਲ ਨੂੰ ਅਗਵਾ ਕਰਨ ਦਾ ਮਾਮਲਾ ਦਰਜ ਕੀਤਾ। ਪੁਲਿਸ ਨੂੰ ਸੂਚਨਾ ਦਿਤੀ ਕਿ ਪਾਇਲ ਘਰ ਦੇ ਨੇੜੇ ਖੇਡ ਰਹੀ ਸੀ ਜਿਥੋਂ ਉਹ ਲਾਪਤਾ ਹੋਈ। 4 ਅਪ੍ਰੈਲ ਨੂੰ ਪੁਲਿਸ ਨੂੰ ਦੁਕਾਨਦਾਰ ਦੇ ਘਰ ਤੋਂ 300 ਮੀਟਰ ਦੀ ਦੂਰੀ 'ਤੇ ਬੱਚੀ ਦੀ ਲਾਸ਼ ਮਿਲੀ। ਬੱਚੀ ਦੀ ਲਾਸ਼ ਤੋਂ ਦੋ ਹੱਥ ਗਾਇਬ ਸਨ। ਲਾਸ਼ ਮਿਲਣ ਤੋਂ ਤੁਰੰਤ ਬਾਅਦ ਮਹਾਦੇਵ ਦੇ ਪਰਵਾਰ ਨੇ ਗੁਆਂਢੀ ਪਰਵਾਰ 'ਤੇ ਦੋਸ਼ ਲਗਾਏ ਪਰ ਪੁਖ਼ਤਾ ਸਬੂਤ ਨਾ ਹੋਣ ਕਾਰਨ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
Rupeesਭਿਵੰਡੀ ਜ਼ੋਨ 2 ਦੇ ਡੀ.ਸੀ.ਪੀ. ਸੁਨੀਲ ਭਾਰਤਵਾਜ ਨੇ ਪ੍ਰੈਸ ਕਾਨਫ਼ਰੰਸ ਵਿਚ ਜਾਣਕਾਰੀ ਦਿਤੀ ਕਿ ਮੁਲਜ਼ਮ ਦੋ ਦਿਨਾਂ ਤਕ ਪੁਲਿਸ ਅਤੇ ਪਰਵਾਰ ਨਾਲ ਮਿਲ ਕੇ ਬੱਚੀ ਦੀ ਭਾਲ ਕਰਦਾ ਰਿਹਾ। ਬੱਚੀ ਦੀ ਲਾਸ਼ ਮਿਲਣ 'ਤੇ ਉਹ ਘਬਰਾ ਗਿਆ ਤੇ ਪਿੰਡ ਛੱਡ ਕੇ ਭੱਜ ਗਿਆ।
ਫਰਾਰ ਹੋਣ ਕਾਰਨ ਮੁਲਜ਼ਮ ਨੂੰ ਉਸ ਦੇ ਪਿੰਡ ਤੋਂ ਗ੍ਰਿਫਤਾਰ ਕਰ ਕੇ ਕੋਰਟ ਵਿਚ ਪੇਸ਼ ਕੀਤਾ ਗਿਆ। ਕੋਰਟ ਨੇ ਉਸ ਨੂੰ 19 ਅਪ੍ਰੈਲ ਤਕ ਪੁਲਿਸ ਹਿਰਾਸਤ ਵਿਚ ਰੱਖੇ ਜਾਣ ਦਾ ਹੁਕਮ ਸੁਣਾਇਆ ਹੈ। ਪੁਲਿਸ ਨੇ ਮੁਲਜ਼ਮ ਵਲੋਂ ਕਤਲ ਕਰਨ ਲਈ ਵਰਤੇ ਗਏ ਹਥਿਆਰ ਅਤੇ ਬੱਚੀ ਦੇ ਦੋਵੇਂ ਹੱਥ ਲੱਭਣੇ ਸ਼ੁਰੂ ਕਰ ਦਿਤੇ ਹਨ।