
ਜੰਮੂ ਕਸ਼ਮੀਰ ਦੇ ਕੁਲਗਾਮ ਜਿਲ੍ਹੇ ਵਿਚ ਮੰਗਲਵਾਰ ਦੇਰ ਰਾਤ ਤੋਂ ਸੁਰੱਖਿਆਬਲਾਂ ਅਤੇ ਅਤਿਵਾਦੀਆਂ ਵਿਚਕਾਰ ਮੁਠਭੇੜ ਜਾਰੀ ਹੈ।
ਜੰਮੂ ਕਸ਼ਮੀਰ ਦੇ ਕੁਲਗਾਮ ਜਿਲ੍ਹੇ ਵਿਚ ਮੰਗਲਵਾਰ ਦੇਰ ਰਾਤ ਤੋਂ ਸੁਰੱਖਿਆਬਲਾਂ ਅਤੇ ਅਤਿਵਾਦੀਆਂ ਵਿਚਕਾਰ ਮੁਠਭੇੜ ਜਾਰੀ ਹੈ। ਜਾਣਕਾਰੀ ਮੁਤਾਬਕ ਕੁਲਗਾਮ ਦੇ ਖੁਡਵਾਨੀ ਇਲਾਕੇ ਵਿਚ 2 ਅਤਿਵਾਦੀ ਛਿਪੇ ਹੋਏ ਹਨ। ਅਤਿਵਾਦੀਆਂ ਵਲੋਂ ਲਗਾਤਾਰ ਫ਼ਾਇਰਿੰਗ ਕੀਤੀ ਜਾ ਰਹੀ ਹੈ, ਜਿਸ ਦਾ ਜਵਾਬ ਸੁਰੱਖਿਆਬਲਾਂ ਵਲੋਂ ਦਿਤਾ ਜਾ ਰਿਹਾ ਹੈ। ਇਸ ਮੁਠਭੇੜ ਵਿਚ ਫ਼ੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ ਹੈ, ਜਦੋਂ ਕਿ ਦੋ ਜਖ਼ਮੀ ਹੋਏ ਹਨ। ਜਿਸ ਦੌਰਾਨ ਇਹ ਮੁਠਭੇੜ ਚਲ ਰਹੀ ਸੀ ਉਸ ਦੌਰਾਨ ਸਥਾਨਕ ਲੋਕਾਂ ਨੇ ਪੱਥਰਬਾਜ਼ੀ ਕੀਤੀ। ਇਸ ਦੌਰਾਨ ਇਕ ਨਾਗਰਿਕ ਜਖ਼ਮੀ ਹੋਇਆ ਹੈ। Jammu and Kashmirਸੁਰੱਖਿਆਬਲਾਂ ਨੂੰ ਮੰਗਲਵਾਰ ਦੀ ਦੇਰ ਰਾਤ ਸੂਚਨਾ ਮਿਲੀ ਕਿ ਖੁਡਵਾਨੀ ਇਲਾਕੇ ਵਿਚ 2 ਅਤਿਵਾਦੀ ਛਿਪੇ ਹੋਏ ਹਨ। ਇਸ 'ਤੇ ਸੁਰੱਖਿਆਬਲਾਂ ਵਲੋਂ ਸਰਚ ਆਪਰੇਸ਼ਨ ਚਲਾਇਆ ਗਿਆ। ਖ਼ੁਦ ਨੂੰ ਘਿਰਦਾ ਵੇਖ ਅਤਿਵਾਦੀਆਂ ਨੇ ਫ਼ਾਇਰਿੰਗ ਸ਼ੁਰੂ ਕਰ ਦਿਤੀ। ਇਸ ਤੋਂ ਬਾਅਦ ਜਵਾਬੀ ਕਾਰਵਾਈ ਸ਼ੁਰੂ ਕੀਤੀ, ਫ਼ਿਲਹਾਲ ਮੁੱਠਭੇੜ ਜਾਰੀ ਹੈ।
Jammu and Kashmirਦਸ ਦਈਏ ਕਿ ਇਸ ਸਾਲ ਵਿਚ ਜੰਮੂ-ਕਸ਼ਮੀਰ ਵਿਚ ਫ਼ੌਜ ਅਤੇ ਅਰਧ ਸੈਨਿਕ ਬਲਾਂ ਦੇ ਠਿਕਾਣਿਆਂ 'ਤੇ ਕਈ ਅਤਿਵਾਦੀ ਹਮਲੇ ਹੋ ਚੁਕੇ ਹਨ। ਪਿਛਲੇ ਮਹੀਨੇ ਅਤਿਵਾਦੀਆਂ ਨੇ ਜੰਮੂ ਵਿਚ ਸੁੰਜਵਾਂ ਸੈਨਾ ਕੈਂਪ, ਸ਼੍ਰੀਨਗਰ ਦੇ ਸੀਆਰਪੀਐਫ਼ ਕੈਂਪ ਅਤੇ ਕੁਪਵਾੜਾ ਦੇ ਅਵੰਤੀਪੁਰਾ ਦੇ CRPF ਕੈਂਪ 'ਤੇ ਹਮਲਾ ਬੋਲਿਆ ਸੀ।
ਕੁੱਝ Jammu and Kashmirਹਫ਼ਤਿਆਂ ਵਿਚ ਸੀਮਾ 'ਤੇ ਜੰਗਬੰਦੀ ਤੋੜਨ ਦੀਆਂ ਘਟਨਾਵਾਂ ਅਤੇ ਜੰਮੂ-ਕਸ਼ਮੀਰ 'ਚ ਫ਼ੌਜੀ ਠਿਕਾਣਿਆਂ 'ਤੇ ਅਤਿਵਾਦੀ ਹਮਲਿਆਂ ਦੀ ਵਾਰਦਾਤਾਂ ਵਧ ਗਈਆਂ ਹਨ। ਭਾਰਤੀ ਫ਼ੌਜ ਦਾ ਕਹਿਣਾ ਹੈ ਕਿ ਜੰਗਬੰਦੀ ਤੋੜਨ ਦੀ ਆੜ ਵਿਚ ਅਤਿਵਾਦੀ ਸੀਮਾ ਪਾਰ ਕਰ ਕੇ ਭਾਰਤ ਅੰਦਰ ਦਾਖ਼ਲ ਹੋ ਰਹੇ ਹਨ।