ਰਾਬੜੀ ਦੇਵੀ ਦੀ ਸੁਰੱਖਿਆ 'ਚ ਹੋਈ ਕਟੌਤੀ, ਬੇਟੇ ਨੇ ਵੀ ਵਾਪਸ ਭੇਜੇ ਸੁਰੱਖਿਆ ਕਰਮੀ
Published : Apr 11, 2018, 5:05 pm IST
Updated : Apr 11, 2018, 5:05 pm IST
SHARE ARTICLE
rabri devi
rabri devi

ਬਿਹਾਰ ਸਰਕਾਰ ਨੇ ਸੂਬੇ ਦੀ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੀ ਪਤਨੀ ਰਾਬੜੀ ਦੇਵੀ ਦੀ ਸੁਰੱਖਿਆ 'ਚ ਬੀਤੇ ਦਿਨ ਕਟੌਤੀ ਕਰ ਦਿਤੀ ਹੈ। ਸੂਬਾ ਸਰਕਾਰ...

ਪਟਨਾ : ਬਿਹਾਰ ਸਰਕਾਰ ਨੇ ਸੂਬੇ ਦੀ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੀ ਪਤਨੀ ਰਾਬੜੀ ਦੇਵੀ ਦੀ ਸੁਰੱਖਿਆ 'ਚ ਬੀਤੇ ਦਿਨ ਕਟੌਤੀ ਕਰ ਦਿਤੀ ਹੈ। ਸੂਬਾ ਸਰਕਾਰ ਨੇ ਰਾਬੜੀ ਦੇਵੀ ਦੀ ਰਿਹਾਇਸ਼ 'ਤੇ ਤਾਇਨਾਤ 32 ਬਿਹਾਰ ਮਿਲਟਰੀ ਪੁਲਿਸ ਦੇ ਜਵਾਨਾਂ ਨੂੰ ਵਾਪਸ ਬੁਲਾ ਲਿਆ ਹੈ। ਸੂਬਾ ਸਰਕਾਰ ਨੇ ਇਹ ਕਦਮ ਉਸ ਸਮੇਂ ਚੁਕਿਆ ਜਦੋਂ ਰੇਲਵੇ ਹੋਟਲ ਟੈਂਡਰ ਮਾਮਲੇ 'ਚ ਸੀ.ਬੀ.ਆਈ. ਨੇ ਰਾਬੜੀ ਦੇਵੀ ਦੇ ਪਟਨਾ ਸਥਿਤ ਘਰ 'ਤੇ ਛਾਪੇਮਾਰੀ ਕੀਤੀ ਹੈ। ਸੀ.ਬੀ.ਆਈ. ਨੇ ਲਾਲੂ ਯਾਦਵ ਦੇ ਬੇਟੇ ਤੇਜਸਵੀ ਯਾਦਵ ਤੋਂ ਲਗਭਗ 4 ਘੰਟੇ ਪੁੱਛਗਿਛ ਵੀ ਕੀਤੀ ਹੈ।

rabdirabdi

ਰਾਬੜੀ ਦੇਵੀ ਦੀ ਸੁਰੱਖਿਆ 'ਚ ਕਟੌਤੀ ਤੋਂ ਬਾਅਦ ਬਿਹਾਰ ਦੇ ਸਾਬਕਾ ਡਿਪਟੀ ਸੀ.ਐੈਮ. ਅਤੇ ਉਨ੍ਹਾਂ ਦੇ ਬੇਟੇ ਤੇਜਸਵੀ ਯਾਦਵ ਨੇ ਸੂਬੇ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ 'ਤੇ ਹਮਲਾ ਬੋਲਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਪਿਛਲੇ 10 ਮਹੀਨੇ ਤੋਂ ਸੁਰੱਖਿਆ ਦੀ ਸ਼੍ਰੇਣੀ ਨਿਰਧਾਰਿਤ ਕਰਨ ਅਤੇ ਵਧਾਉਣ ਲਈ ਅਨੇਕਾਂ ਵਾਰ ਨੀਤੀਸ਼ ਕੁਮਾਰ ਦੇ ਅਧੀਨ ਗ੍ਰਹਿ ਵਿਭਾਗ ਨੂੰ ਲਿਖਿਆ ਪਰ ਨੀਤੀਸ਼ ਕੁਮਾਰ ਸੁਰੱਖਿਆ ਫ਼ੋਰਸ ਦੀ ਬਜਾਏ ਇਸ ਚੋਂ ਕਟੌਤੀ ਕਰ ਰਹੇ ਹਨ। ਅੱਜ ਸੀ.ਬੀ.ਆਈ. ਪੁੱਛਗਿਛ ਤੋਂ ਬਾਅਦ ਨਿਤੀਸ਼ ਕੁਮਾਰ ਨੇ ਤੁਰੰਤ ਸੁਰੱਖਿਆ ਕਰਮੀ ਨੂੰ ਹਟਾਉਣ ਦਾ ਵੀ ਆਦੇਸ਼ ਦਿਤਾ ਹੈ।

tejsvitejsvi

ਰਾਬੜੀ ਨੇ ਨੀਤੀਸ਼ ਸਰਕਾਰ 'ਤੇ ਅਪਣੀ ਅਤੇ ਅਪਣੇ ਪਰਿਵਾਰ ਦੀ ਹੱਤਿਆ ਦੀ ਸਾਜਿਸ਼ ਦਾ ਦੋਸ਼ ਲਗਾਇਆ ਹੈ। ਨਾਲ ਹੀ ਉਨ੍ਹਾਂ ਨੇ ਜੇਲ੍ਹ 'ਚ ਖ਼ਰਾਬ ਹੁੰਦੀ ਲਾਲੂ ਪ੍ਰਸਾਦ ਯਾਦਵ ਦੀ ਸਿਹਤ ਦਾ ਜ਼ਿਕਰ ਕਰਦੇ ਹੋਏ ਵੀ ਸ਼ੱਕ ਜ਼ਾਹਰ ਕੀਤਾ ਹੈ ਕਿ ਕਿਤੇ ਉਨ੍ਹਾਂ ਨੂੰ ਮਾਰਨ ਦੀ ਸਾਜਿਸ਼ ਤਾਂ ਨਹੀਂ ਕੀਤੀ ਜਾ ਰਹੀ। ਉਨ੍ਹਾਂ ਨੇ ਇਕ ਪੱਤਰ ਲਿਖ ਕੇ ਕਿਸੇ ਵੀ ਤਰ੍ਹਾਂ ਅਣਸੁਖਾਵੀਂ ਘਟਨਾ ਹੋਣ 'ਤੇ ਗ੍ਰਹਿ ਵਿਭਾਗ ਨੂੰ ਉਸ ਦਾ ਜ਼ਿੰਮੇਵਾਰ ਦਸਿਆ ਹੈ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement