
ਵਿਧਾਨ ਸਭਾ ਸਪੀਕਰ ਸਮੇਤ 10 ਤੋਂ ਜ਼ਿਆਦਾ ਲੋਕ ਹੋਏ ਜ਼ਖ਼ਮੀ
ਆਂਧਰਾ ਪ੍ਰਦੇਸ਼ ਵਿਚ ਲੋਕ ਸਭਾ ਅਤੇ ਵਿਧਾਨ ਸਭਾ ਦੇ ਲਈ ਪਹਿਲੇ ਪੜਾਅ ਦੀ ਵੋਟਿੰਗ ਦੌਰਾਨ ਕਈ ਥਾਵਾਂ 'ਤੇ ਝੜਪ ਅਤੇ ਮਾਰਕੁੱਟ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਦੌਰਾਨ ਦੇਵਪੁਰਮ ਪਿੰਡ ਦੇ ਇਕ ਪੋਲਿੰਗ ਬੂਥ 'ਤੇ ਇਕ ਝੜਪ ਵਿਚਕਾਰ ਇਕ ਟੀਡੀਪੀ ਵਰਕਰ ਦੀ ਮੌਤ ਹੋਣ ਦਾ ਸਮਾਚਾਰ ਵੀ ਪ੍ਰਾਪਤ ਹੋਇਆ ਹੈ। ਉਥੇ ਹੀ ਵਿਧਾਨ ਸਭਾ ਸਪੀਕਰ ਸ਼ਿਵ ਪ੍ਰਸਾਦ ਕੋਡੇਲਾ ਸਮੇਤ 10 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਹਨ।
Congress Workers
ਪੁਲਿਸ ਅਨੁਸਾਰ ਸੱਤਾਧਾਰੀ ਤੇਲਗੂ ਦੇਸ਼ਮ ਪਾਰਟੀ ਦੇ ਇਕ ਵਰਕਰ ਸਿੱਧ ਭਾਸਕਰ ਰੈਡੀ ਦੀ ਹੱਤਿਆ ਹੋ ਗਈ ਜਿਸ 'ਤੇ ਅਨੰਤਪੁਰ ਜ਼ਿਲ੍ਹੇ ਦੇ ਤੜੀਪਾਰੀ ਵਿਧਾਨ ਸਭਾ ਖੇਤਰ ਵਿਚ ਵਿਰੋਧੀ ਵਾਈਐਸਆਰ ਕਾਂਗਰਸ ਪਾਰਟੀ ਦੇ ਵਰਕਰਾਂ ਵਲੋਂ ਕਥਿਤ ਤੌਰ 'ਤੇ ਹਮਲਾ ਕੀਤਾ ਗਿਆ ਸੀ। ਰੈਡੀ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿਤਾ। ਗੁੰਟੂਰ ਅਤੇ ਪ੍ਰਕਾਸ਼ਮ ਜ਼ਿਲ੍ਹਿਆਂ ਸਮੇਤ ਰਾਜ ਦੇ ਕੁੱਝ ਹੋਰ ਹਿੱਸਿਆਂ ਵਿਚ ਵੀ ਦੋਵੇਂ ਪਾਰਟੀਆਂ ਦੇ ਵਰਕਰਾਂ ਵਿਚਕਾਰ ਝੜਪਾਂ ਹੋਈਆਂ।
Voting
ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼ ਦੇ ਕੁਰਨੂਲ ਵਿਚ ਵਾਈਐਸਆਰ ਕਾਂਗਰਸ ਅਤੇ ਟੀਡੀਪੀ ਵਰਕਰਾਂ ਦੇ ਵਿਚਕਾਰ ਜਮ ਕੇ ਪੱਥਰਬਾਜ਼ੀ ਹੋਈ। ਇਸ ਹਿੰਸਾ ਵਿਚ ਟੀਡੀਪੀ ਉਮੀਦਵਾਰ ਭੂਮਾ ਅਖਿਲ ਪ੍ਰਿਯਾ ਦੇ ਪਤੀ ਅਤੇ ਸੁਰੱਖਿਆ ਬਲ ਦੇ ਜਵਾਨ ਵੀ ਜ਼ਖਮੀ ਹੋ ਗਏ।
Congress Workers
ਦਸ ਦਈਏ ਕਿ ਆਂਧਰਾ ਪ੍ਰਦੇਸ਼ ਦੀਆਂ ਸਾਰੀਆਂ 25 ਲੋਕ ਸਭਾ ਸੀਟਾਂ ਅਤੇ 175 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋ ਰਹੀ ਹੈ। ਤੇਲੰਗਾਨਾ ਦੇ ਅਲੱਗ ਹੋਣ ਤੋਂ ਬਾਅਦ ਹੁਣ ਆਂਧਰਾ ਪ੍ਰਦੇਸ਼ ਵਿਚ 3.71 ਕਰੋੜ ਤੋਂ ਜ਼ਿਆਦਾ ਵੋਟਰ ਹਨ। ਇੱਥੇ ਵਿਧਾਨ ਸਭਾ ਸੀਟਾਂ 2118 ਉਮੀਦਵਾਰ ਅਤੇ ਲੋਕ ਸਭਾ ਲਈ 319 ਉਮੀਦਵਾਰ ਚੋਣ ਮੈਦਾਨ ਵਿਚ ਹਨ।