
ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਦ ਲਈ ਉਤਰ ਪ੍ਰਦੇਸ਼ ਦੀਆਂ 8 ਸੀਟਾਂ ਪਰ ਵੋਟਾਂ ਅੱਜ ਸਵੇਰੇ...
ਲਖਨਊ : ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਦ ਲਈ ਉਤਰ ਪ੍ਰਦੇਸ਼ ਦੀਆਂ 8 ਸੀਟਾਂ ਪਰ ਵੋਟਾਂ ਅੱਜ ਸਵੇਰੇ 7 ਵਜੇ ਤੋਂ ਜਾਰੀ ਹਨ। ਪਹਿਲੇ ਪੜਾਅ ਵਿਚ 20 ਰਾਜਾਂ ਦੀਆਂ 91 ਸੀਟਾਂ ਦੇ ਲਈ ਵੋਟਿੰਗ ਹੋ ਰਹੀ ਹੈ। ਵੋਟ ਦੇ ਲਈ ਜ਼ਿਲ੍ਹਿਆਂ ਵਿਚ ਸੁਰੱਖਿਆ ਦੇ ਸਖ਼ਤ ਇਤਜ਼ਾਮ ਕੀਤੇ ਗਏ ਹਨ। ਸਾਰੇ ਹਲਕਿਆਂ ਵਿਚ ਪੁਲਿਸ ਗਸ਼ਤ ਵਧਾਉਣ ਦੇ ਨਾਲ ਸ਼ਰਾਰਤੀ ਅਨਸਰਾਂ ਉਤੇ ਸਖ਼ਤ ਨਜ਼ਰ ਰੱਖਣ ਦੇ ਹੁਕਮ ਦਿੱਤੇ ਗਏ ਹਨ।
Voting
ਕਿਤੇ ਵੀ ਗੜਬੜੀ ਕਰਨ ਵਾਲਿਆਂ ਤੇ ਸਾਂਤੀ ਭੰਗ ਕਰਨ ਵਾਲਿਆਂ ਨੂੰ ਪੂਰੀ ਸਖ਼ਤੀ ਨਾਲ ਨਿਬੜਨ ਦੇ ਹੁਕਮ ਦਿੱਤੇ ਗਏ ਹਨ। ਰਾਜ ਚੋਣ ਕਮਿਸ਼ਨ ਦੇ ਮੁਤਾਬਿਕ, ਪਹਿਲੇ ਪੜਾਅ ਵਿਚ 96 ਉਮੀਦਵਾਰ ਚੋਣ ਮੈਦਾਨ ਵਿਚ ਹਨ, ਜਿਸ ਵਿਚੋਂ ਸਹਾਰਨਪੁਰ ਵਿਚ 11, ਕੈਰਾਨਾ ‘ਚ 13, ਮੁਜੱਫ਼ਰਨਗਰ ‘ਚ 10, ਬਿਜਨੌਰ ‘ਚ 13, ਮੇਰਠ ‘ਚ 11, ਬਾਗਪਤ ‘ਚ 13, ਗਾਜਿਆਬਾਦ ‘ਚ 12, ਅਤੇ ਗੌਤਮ ਬੁੱਧ ਨਗਰ ਵਿਚ 13 ਉਮੀਦਵਾਰ ਸ਼ਾਮਲ ਹਨ।
ਉੱਤਰ ਪ੍ਰਦੇਸ਼ 8 ਸੀਟਾਂ
Uttar Prades 8 Seats
ਇਸ ਵਾਰ ਚੋਣਾਂ ਵਿਚ 3 ਲੱਖ ਤੋਂ ਵੱਧ ਵੋਟਰ ਪਹਿਲੀ ਵਾਲ ਅਪਣੇ ਵੋਟ ਅਧਿਕਾਰ ਦਾ ਪ੍ਰਯੋਗ ਕਰ ਰਹੇ ਹਨ। ਪਹਿਲੇ ਪੜਾਅ ‘ਚ 130 ਜੋਨ ਤੇ 1308 ਸੈਕਟਰ ਬਣਾਏ ਗਏ ਹਨ, ਜਿਨ੍ਹਾਂ ਵਿਚ ਇਕ ਲੱਖ ਪੰਜ ਹਜਾਰ ਪੁਲਿਸ ਕਰਮਚਾਰੀ ਚੋਣ ਡਿਊਟੀ ‘ਤੇ ਤੈਨਾਤ ਹਨ। 157 ਕੰਪਨੀ ਅਰਧ ਸੈਨਿਕ ਬਲ ਤੋਂ ਇਲਾਵਾ 35 ਕੰਪਨੀ ਪੀਏਸੀ, 5329 ਏਐਸਆਈ, 5110 ਹੈਡ ਕਾਂਸਟੇਬਲ, 29670 ਸਿਪਾਹੀ, 39088 ਹੋਮਗਾਰਡ, 951 ਪੀਆਰਡੀ ਜਵਾਨ ਤੇ 5408 ਜਵਾਨ ਸੁਰੱਖਿਆ ਵਿਵਸਥਾ ‘ਚ ਮੌਜੂਦ ਹਨ।