
ਕੇਜਰੀਵਾਲ ਨੇ ਲੋਕਾਂ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਪੁੱਛਿਆ - ਕੀ ਚੋਣਾਂ ਨਿਰਪੱਖਤਾ ਨਾਲ ਹੋ ਰਹੀਆਂ ਹਨ?
ਨਵੀਂ ਦਿੱਲੀ : ਲੋਕ ਸਭਾ ਚੋਣਾਂ 2019 ਦੇ ਪਹਿਲੇ ਗੇੜ 'ਚ 91 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਚੋਣਾਂ ਦੀ ਨਿਰਪੱਖਤਾ 'ਤੇ ਸਵਾਲ ਚੁੱਕਿਆ ਹੈ। ਉਨ੍ਹਾਂ ਨੇ ਕੁਝ ਲੋਕਾਂ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਪੁੱਛਿਆ ਹੈ ਕਿ ਕੀ ਚੋਣਾਂ ਨਿਰਪੱਖਤਾ ਨਾਲ ਹੋ ਰਹੀਆਂ ਹਨ?
Reports coming from all across India that votes have been deleted on unprecedented scale https://t.co/AQoyqhgEnP
— Arvind Kejriwal (@ArvindKejriwal) 11 April 2019
ਅਰਵਿੰਦ ਕੇਜਰੀਵਾਲ ਨੇ ਇਕ ਟਵੀਟ ਨੂੰ ਰੀਟਵੀਟ ਕਰਦੇ ਹੋਏ ਪੁੱਛਿਆ, "ਪੂਰੇ ਭਾਰਤ ਤੋਂ ਰਿਪੋਰਟ ਆ ਰਹੀ ਹੈ ਕਿ ਵੱਡੇ ਪੱਧਰ 'ਤੇ ਲੋਕਾਂ ਦੇ ਨਾਂ ਵੋਟਰ ਲਿਸਟ 'ਚੋਂ ਕੱਟੇ ਗਏ ਹਨ।" ਇਕ ਹੋਰ ਟਵੀਟ ਕਰਦੇ ਹੋਏ ਕੇਜਰੀਵਾਲ ਨੇ ਦੋਸ਼ ਲਗਾਇਆ ਕਿ ਕਿਉਂ ਸਾਰੇ ਖਰਾਬ ਈ.ਵੀ.ਐਮ. ਤੋਂ ਭਾਜਪਾ ਨੂੰ ਵੋਟ ਜਾਂਦਾ ਹੈ ਅਤੇ ਕਿਉਂ ਵੋਟਰ ਲਿਸਟ ਤੋਂ ਜਿਨ੍ਹਾਂ ਦੇ ਨਾਂ ਕੱਟੇ ਜਾਂਦੇ ਹਨ, ਉਹ ਗ਼ੈਰ-ਭਾਜਪਾ ਸਮਰਥਕ ਹੁੰਦੇ ਹਨ।
Reports coming from all across India that votes have been deleted on unprecedented scale https://t.co/AQoyqhgEnP
— Arvind Kejriwal (@ArvindKejriwal) 11 April 2019
ਦੱਸਣਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦਾ ਨਾਂ ਵੋਟਰ ਲਿਸਟ 'ਚੋਂ ਗਾਇਬ ਹੈ। ਕੇਜਰੀਵਾਲ ਨੇ ਉਨ੍ਹਾਂ ਲੋਕਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਚੋਣਾਂ 'ਚ ਧਾਂਦਲੀ ਦਾ ਦੋਸ਼ ਲਗਾਇਆ ਹੈ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਦੇਸ਼ ਦੇ 20 ਰਾਜਾਂ ਦੀਆਂ 91 ਸੀਟਾਂ 'ਤੇ ਪਹਿਲੇ ਪੜਾਅ ਦੀ ਵੋਟਿੰਗ ਹੋ ਰਹੀ ਹੈ। ਇਸ ਦੇ ਨਾਲ ਹੀ ਅੱਜ 4 ਸੂਬਿਆਂ 'ਚ ਵਿਧਾਨ ਸਭਾ ਲਈ ਵੀ ਵੋਟਿੰਗ ਹੋ ਰਹੀ ਹੈ।