PM ਕੇਅਰ ਫੰਡ ਦੇ ਨਾਂਅ ‘ਤੇ ਫਰਜ਼ੀ ਵੈੱਬਸਾਈਟ ਬਣਾ ਕੇ ਉਡਾਏ 51 ਲੱਖ ਰੁਪਏ, 2 ਗ੍ਰਿਫ਼ਤਾਰ
Published : Apr 11, 2020, 4:55 pm IST
Updated : Apr 11, 2020, 4:55 pm IST
SHARE ARTICLE
Photo
Photo

ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਰੋਕਣ ਲਈ ਦੇਸ਼ ਭਰ ਵਿਚ ਲੌਕਡਾਊਨ ਕੀਤਾ ਹੋਇਆ ਹੈ।

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਰੋਕਣ ਲਈ ਦੇਸ਼ ਭਰ ਵਿਚ ਲੌਕਡਾਊਨ ਕੀਤਾ ਹੋਇਆ ਹੈ। ਇਸ ਜੰਗ ਖਿਲਾਫ ਲੜਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੀਐਮ ਕੇਅਰ ਫੰਡ ਬਣਾਇਆ ਗਿਆ ਹੈ। ਇਸ ਵਿਚ ਲੋਕਾਂ ਨੂੰ ਲੋੜਵੰਦਾਂ ਦੀ ਸਹਾਇਤਾ ਕਰਨ ਦੀ ਅਪੀਲ ਕੀਤੀ ਗਈ ਹੈ। ਵੱਡੀਆਂ-ਵੱਡੀਆਂ ਸੰਸਥਾਵਾਂ ਦੇ ਆਮ ਲੋਕ ਵੀ ਇਸ ਫੰਡ ਵਿਚ ਰਾਸ਼ੀ ਭੇਜ ਰਹੇ ਹਨ।

File PhotoFile Photo

ਝਾਰਖੰਡ ਦੇ ਹਜ਼ਾਰੀਬਾਗ ਵਿਚ ਨੌਜਵਾਨਾਂ ਨੇ ਇਸ ਮੌਕੇ ਦਾ ਫਾਇਦਾ ਚੁੱਕਦੇ ਹੋਏ 51 ਲੱਖ ਰੁਪਏ ਉਡਾ ਦਿੱਤੇ। ਨੌਜਵਾਨਾਂ ਨੇ ਪੀਐਮ ਕੇਅਰ ਫੰਡ ਨਾਂਅ ਦੀ ਫਰਜ਼ੀ ਵੈੱਬਸਾਈਟ ਬਣਾ ਕੇ ਉਸ ਵਿਚ ਦੋ ਬੈਂਕਾਂ ਦੇ ਅਕਾਊਂਟ ਨੰਬਰ ਵੀ ਦਿੱਤੇ। ਕੋਰੋਨਾ ਵਾਇਰਸ ਨਾਲ ਜੰਗ ਲਈ ਇਹਨਾਂ ਦੋ ਬੈਂਕ ਖਾਤਿਆਂ ਵਿਚ ਲੱਖਾਂ ਰੁਪਏ ਆਏ ਅਤੇ ਉਹਨਾਂ ਦੀ ਨਿਕਾਸੀ ਕਰ ਲਈ ਗਈ।

File PhotoFile Photo

ਬਾਅਦ ਵਿਚ ਜਦੋਂ ਮਾਮਲੇ ਦਾ  ਖ਼ੁਲਾਸਾ ਹੋਇਆ, ਤਾਂ ਪੁਲਿਸ ਨੇ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਮੁਤਾਬਕ ਇਸ ਮਾਮਲੇ ਦਾ ਮਾਸਟਰ ਮਾਇੰਡ ਕੋਈ ਤੀਜਾ ਵਿਅਕਤੀ ਹੈ, ਜਿਸ ਦੀ ਤਲਾਸ਼ ਜਾਰੀ ਹੈ। ਇਹ ਮਾਮਲਾ ਹਜ਼ਾਰੀਬਾਗ ਦੇ ਦੋ ਬੈਂਕਾਂ-ਪੰਜਾਬ ਨੈਸ਼ਨਲ ਬੈਂਕ ਅਤੇ ਯੂਨੀਅਨ ਬੈਂਕ ਨਾਲ ਜੁੜਿਆ ਹੋਇਆ ਹੈ। ਦੋਵੇਂ ਬੈਂਕਾਂ ਦੇ ਮੈਨੇਜਰ ਨੇ ਜਦੋਂ ਇਸ ਸਬੰਧੀ ਥਾਣਾ ਸਦਰ ਵਿਚ ਸ਼ਿਕਾਇਤ ਦਰਜ ਕਰਵਾਈ ਤਾਂ ਪੁਲਿਸ ਨੂੰ ਇਸ ਬਾਰੇ ਪਤਾ ਚੱਲਿਆ।

PoliceFile Photo

ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਇਸ ਧੋਖਾਧੜੀ ਵਿਚ ਸ਼ਾਮਲ ਦੋ ਭਰਾਵਾਂ ਨੂੰ ਹਿਰਾਸਤ ਵਿਚ ਲੈ ਲਿਆ। ਇਸ ਸਬੰਧੀ ਡੀਐਸਪੀ ਕਮਲ ਕਿਸ਼ੋਰ ਨੇ ਦੱਸਿਆ ਕਿ ਫਰਜ਼ੀ ਵੈੱਬਸਾਈਟ ਬਣਾਉਣ ਵਾਲੇ ਨੌਜਵਾਨਾਂ ਕੋਲੋਂ ਚੈੱਕਬੁੱਕ, ਪਾਸਬੁੱਕ ਅਤੇ ਏਟੀਐਮ ਬਰਾਮਦ ਕੀਤੇ ਗਏ ਹਨ।

 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement