ਕੋਰੋਨਾ ਵਾਇਰਸ ਵੈਕਸੀਨ ਸਤੰਬਰ ਤਕ ਹੋ ਸਕਦੀ ਹੈ ਤਿਆਰ- ਵਿਗਿਆਨੀਆਂ ਦਾ ਦਾਅਵਾ!
Published : Apr 11, 2020, 11:16 am IST
Updated : Apr 11, 2020, 11:16 am IST
SHARE ARTICLE
Corona virus vaccine could be ready for september says scientist
Corona virus vaccine could be ready for september says scientist

ਆਕਸਫੋਰਡ ਯੂਨੀਵਰਸਿਟੀ ਦੇ ਵੈਕਸੀਨੋਲਾਜੀ ਵਿਭਾਗ ਦੀ ਪ੍ਰੋਫੈਸਰ...

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਕਾਰਨ ਪੂਰੀ ਦੁਨੀਆ ਵਿੱਚ ਮਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਇਹ ਮਹਾਂਮਾਰੀ ਹੁਣ ਤੱਕ 100,000 ਤੋਂ ਵੱਧ ਲੋਕਾਂ ਦੀ ਜਾਨ ਲੈ ਚੁੱਕੀ ਹੈ। ਵਿਗਿਆਨੀ ਲੰਬੇ ਸਮੇਂ ਤੋਂ ਕੋਵਿਡ -19 ਦੇ ਟੀਕੇ 'ਤੇ ਕੰਮ ਕਰ ਰਹੇ ਹਨ। ਹਾਲਾਂਕਿ ਹੁਣ ਵਿਗਿਆਨੀਆਂ ਨੇ ਇਕ ਉਮੀਦ ਦੀ ਕਿਰਨ ਜਗਾਈ ਹੈ।

Covid-19Covid-19

ਆਕਸਫੋਰਡ ਯੂਨੀਵਰਸਿਟੀ ਦੇ ਵੈਕਸੀਨੋਲਾਜੀ ਵਿਭਾਗ ਦੀ ਪ੍ਰੋਫੈਸਰ ਸਾਰਾਹ ਗਿਲਬਰਟ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਟੀਮ ਜਲਦੀ ਹੀ ਕੋਰੋਨਾ ਵਾਇਰਸ ਟੀਕਾ ਤਿਆਰ ਕਰੇਗੀ। ਸਾਰਾਹ ਨੇ ਕਿਹਾ ਕਿ ਅਗਲੇ 15 ਦਿਨਾਂ ਦੇ ਅੰਦਰ ਉਨ੍ਹਾਂ ਦੀ ਟੀਮ ਮਨੁੱਖਾਂ ਉੱਤੇ ਕੋਰੋਨਾ ਵਾਇਰਸ ਟੀਕੇ ਦੀ ਜਾਂਚ ਕਰੇਗੀ। ਇਸ ਟੀਕੇ ਤੇ ਉਹਨਾਂ ਦਾ 80 ਪ੍ਰਤੀਸ਼ਤ ਵਿਸ਼ਵਾਸ ਹੈ ਕਿ ਇਸ ਟੀਕੇ ਨਾਲ ਬਿਮਾਰੀ ਤੇ ਕਾਬੂ ਪਾ ਲਿਆ ਜਾਵੇਗਾ।

FileFile

ਜੇ ਇਸ ਪ੍ਰੀਖਿਆ ਦੇ ਨਤੀਜੇ ਚੰਗੇ ਆਏ ਤਾਂ ਸਰਕਾਰ ਨਿਸ਼ਚਤ ਤੌਰ 'ਤੇ ਇਸ ਲਈ ਫੰਡ ਜਾਰੀ ਕਰੇਗੀ, ਇਸ ਦੇ ਸੰਕੇਤ ਵੀ ਸਾਹਮਣੇ ਆਏ ਹਨ। ਹਾਲਾਂਕਿ ਜਦੋਂ ਤੱਕ ਇੱਕ ਵੈਕਸੀਨ ਦਾ ਸਫਲਤਾਪੂਰਵਕ ਸਹੀ ਨਹੀਂ ਸਿੱਧ ਹੁੰਦਾ ਉਦੋਂ ਤਕ ਲੋਕਾਂ ਨੂੰ ਪਹਿਲਾਂ ਦੀ ਤਰ੍ਹਾਂ ਸਮਾਜਕ ਦੂਰੀਆਂ ਅਤੇ ਸੁਰੱਖਿਅਤ ਰਹਿਣ ਦੇ ਤਰੀਕੇ ਅਪਣਾਉਣੇ ਪੈਣਗੇ। ਪ੍ਰੋਫੈਸਰ ਸਾਰਾਹ ਨੇ ਕਿਹਾ ਕਿ ਇਸ ਟੀਕੇ ਦੇ ਸਫਲ ਹੋਣ ਦੀ ਬਹੁਤ ਉਮੀਦ ਹੈ।

Coronavirus wadhwan brothers family mahabaleshwar lockdown uddhav thackerayCoronavirus

ਕਈ ਕਿਸਮਾਂ ਦੇ ਸੁਰੱਖਿਆ ਟਰਾਇਲ ਵੀ ਜਲਦੀ ਹੀ ਸ਼ੁਰੂ ਕੀਤੇ ਜਾਣਗੇ। ਸਾਰਾਹ ਨੇ ਕਿਹਾ ਕਿ ਤਾਲਾਬੰਦੀ ਕਾਰਨ ਟਰਾਇਲ ਕਰਵਾਉਣ ਵਿਚ ਬਹੁਤ ਸਾਰੀਆਂ ਮੁਸ਼ਕਲਾਂ ਆ ਰਹੀਆਂ ਹਨ। ਇਸ ਦੇ ਕਾਰਨ ਕੋਰੋਨਾ ਵਾਇਰਸ ਦਾ ਫੈਲਾਅ ਕਾਫ਼ੀ ਘਟ ਹੋ ਗਿਆ ਹੈ। ਜਦੋਂ ਕਿ ਜਿਸ ਖੇਤਰ ਵਿਚ ਇਹ ਤੇਜੀ ਨਾਲ ਵਧ ਰਿਹਾ ਹੈ, ਉੱਥੇ ਨਤੀਜੇ ਜਲਦੀ ਅਤੇ ਸਹੀ ਆਉਣਗੇ।

PhotoPhoto

ਦਸ ਦਈਏ ਕਿ ਕੋਰੋਨਾ ਵਾਇਰਸ ਦੇ ਸਭ ਤੋਂ ਭਿਆਨਕ ਦੇਸ਼ਾਂ ਵਿੱਚ ਵੀ ਬ੍ਰਿਟੇਨ ਪਿੱਛੇ ਨਹੀਂ ਹੈ। ਹੁਣ ਤੱਕ ਇੱਥੇ ਕੋਵਿਡ-19 ਦੇ 70,000 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਤੋਂ ਇਲਾਵਾ ਲਗਭਗ 9,000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਕਾਰਨ ਹੋਈਆਂ ਮੌਤਾਂ ਦੀ ਸਭ ਤੋਂ ਵੱਧ ਗਿਣਤੀ ਕ੍ਰਮਵਾਰ ਇਟਲੀ, ਅਮਰੀਕਾ ਅਤੇ ਸਪੇਨ ਵਿੱਚ ਹੋਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement