ਮੱਧ ਪ੍ਰਦੇਸ਼ ਦੇ ਓਸੈਨ ਬੋਲਟ 'ਰਾਮੇਸ਼ਵਰ' ਦੀ ਹੋਈ ਦੌੜ ਟ੍ਰਾਇਲ ਦੇਖ ਸਾਰੇ ਲੋਕ ਹੋਏ ਸੁੰਨ
Published : Aug 22, 2019, 10:14 am IST
Updated : Aug 22, 2019, 10:18 am IST
SHARE ARTICLE
Academy trial of Rameshwar Gurjar
Academy trial of Rameshwar Gurjar

ਬੀਤੇ ਦਿਨੀ ਮੱਧ ਪ੍ਰਦੇਸ਼ ਦੇ ਰਾਮੇਸ਼ਵਰ ਗੁੱਜਰ ਨਾਮ ਦੇ ਦੌੜਾਕ ਦੀ ਇੱਕ ਵੀਡੀਓ ਵਾਇਰਲ ਹੋਈ ਸੀ। ਜਿਸ ਵਿਚ ਉਹ 100 ਮੀਟਰ ਦੀ....

ਮੱਧ ਪ੍ਰਦੇਸ਼ : ਬੀਤੇ ਦਿਨੀ ਮੱਧ ਪ੍ਰਦੇਸ਼ ਦੇ ਰਾਮੇਸ਼ਵਰ ਗੁੱਜਰ ਨਾਮ ਦੇ ਦੌੜਾਕ ਦੀ ਇੱਕ ਵੀਡੀਓ ਵਾਇਰਲ ਹੋਈ ਸੀ। ਜਿਸ ਵਿਚ ਉਹ 100 ਮੀਟਰ ਦੀ ਰੇਸ ਮਹਿਜ਼ 11 ਸੈਕਿੰਡ ਵਿਚ ਹੀ ਪੂਰੀ ਕਰ ਗਿਆ ਸੀ ਅਤੇ ਲੋਕਾਂ ਨੇ ਉਸਦਾ ਨਾਮ ਵਿਸ਼ਵ ਪ੍ਰਸਿੱਧ ਦੌੜਾਕ ਉਸੈਨ ਬੋਲਟ ਰੱਖ ਦਿੱਤਾ ਸੀ ਅਤੇ ਬੋਲਟ ਦੇ ਰਿਕਾਰਡ ਤੋੜਨ ਦਾ ਦਾਅਵਾ ਵੀ ਕੀਤਾ ਗਿਆ ਸੀ ਪਰ ਜਦੋਂ ਭੋਪਾਲ ਦੇ ਟੀਟੀ ਨਗਰ 'ਚ ਰਮੇਸ਼ਵਰ ਆਪਣਾ ਟ੍ਰਾਇਲ ਦੇਣ ਉਤਰੇ ਤਾਂ ਉਨ੍ਹਾਂ ਨੇ ਬਿਲਕੁਲ ਕਿਰਕਿਰੀ ਹੀ ਕਰਵਾ ਦਿੱਤੀ।

Academy trial of Rameshwar GurjarAcademy trial of Rameshwar Gurjar

ਕਿਉਂਕਿ ਟ੍ਰਾਇਲ ਦੌਰਾਨ ਭੱਜੇ 7 ਦੌੜਾਕਾਂ ਵਿਚੋਂ ਰਮੇਸ਼ਵਰ ਪਹਿਲੇ ਦੂਜੇ ਤੀਜੇ ਤੇ ਨਹੀਂ ਬਲਕਿ ਸਤਵੇਂ ਯਾਨੀ ਅਖੀਰਲੇ ਸਥਾਨ ਤੇ ਰਹੇ। ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਮਸ਼ਹੂਰ ਹੋਣ ਤੋਂ ਬਾਅਦ ਰਾਮੇਸ਼ਵਰ ਦੀ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਤਾਰੀਫ਼ ਕਰਦਿਆਂ ਉਸ ਦੇ ਵੀਡੀਓ ਨੂੰ ਸ਼ੇਅਰ ਵੀ ਕੀਤਾ ਸੀ। ਨਾਲ ਹੀ ਉਨ੍ਹਾਂ ਦੇਸ਼ ਦੇ ਖੇਡ ਮੰਤਰੀ ਕਿਰਨ ਰਿਜਿਜੂ ਨੂੰ ਅਪੀਲ ਕੀਤੀ ਸੀ ਕਿ ਉਹ ਰਮੇਸ਼ਵਰ ਦੀ ਮਦਦ ਕਰਨ।

 


 

ਦੱਸ ਦਈਏ ਕਿ ਗੁੱਜਰ ਦੀ ਇਸ ਨਿਰਾਸ਼ਾਜਨਕ ਪਰਫਾਰਮੈਂਸ ਤੋਂ ਬਾਅਦ ਖੇਡ ਮੰਤਰੀ ਕਿਰਨ ਰਿਜਿਜੂ ਨੇ ਟਵੀਟ ਕਰ ਆਖਿਆ ਹੈ ਕਿ ਸੋਸ਼ਲ ਮੀਡੀਆ ਤੇ ਪਹਿਲਾਂ ਹੀ ਐਨਾ ਮਸ਼ਹੂਰ ਹੋਣ ਤੋਂ ਬਾਅਦ ਰਾਮੇਸ਼ਵਰ ਤੇ ਕਾਫੀ ਦਬਾਅ ਸੀ। ਜਿਸ ਕਾਰਨ ਇਹ ਦੌੜ ਵਿਚ ਉਹ ਆਪਣਾ 100 % ਨਹੀਂ ਦੇ ਸਕੇ ਪਰ ਜੋ ਵੀ ਹੋਵੇ ਕਈ ਲੋਕਾਂ ਵਲੋਂ ਕੁਮੈਂਟਾਂ ਵਿਚ ਚੀਤੇ ਤੋਂ ਤੇਜ਼ ਦੌੜਨ ਵਾਲੇ ਰਾਮੇਸ਼ਵਰ ਦੀ ਖਿੱਲੀ ਵੀ ਉਡਾਈ ਜਾ ਰਹੀ ਹੈ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement