ਵੱਡੀ ਖ਼ਬਰ: ਇਸ ਵੱਡੀ ਕੰਪਨੀ ਨੇ ਵੀ ਤਿਆਰ ਕੀਤਾ ਕੋਰੋਨਾ ਵਾਇਰਸ ਦਾ ਟੀਕਾ! ਜਲਦ ਸ਼ੁਰੂ ਹੋਣਗੇ ਟ੍ਰਾਇਲ
Published : Mar 31, 2020, 11:54 am IST
Updated : Mar 31, 2020, 11:54 am IST
SHARE ARTICLE
This new company have developed vaccine against covid19
This new company have developed vaccine against covid19

ਵਿਗਿਆਨੀਆਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੇ ਟੀਕੇ ਤਿਆਰ ਕਰਨ ਵਿਚ ਅਮਰੀਕਾ...

ਨਵੀਂ ਦਿੱਲੀ: ਕੋਰੋਨਾ ਵਾਇਰਸ ਨਾਲ ਲੜਨ ਲਈ ਹੁਣ ਦੁਨੀਆ ਦੀਆਂ ਤਮਾਮ ਵੱਡੀਆਂ ਕੰਪਨੀਆਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਅੰਤਰਰਾਸ਼ਟਰੀ ਕੰਪਨੀ ਜਾਨਸਨ ਐਂਡ ਜਾਨਸਨ ਦਾ ਨਾਮ ਸਾਹਮਣੇ ਆਇਆ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੇ ਵਿਗਿਆਨੀਆਂ ਨੇ ਕੋਰੋਨਾ ਵਾਇਰਸ ਦਾ ਟੀਕਾ ਲੱਭ ਲਿਆ ਹੈ। ਇਸ ਟੀਕੇ ਦਾ ਟ੍ਰਾਇਲ ਜਲਦ ਹੀ ਸ਼ੁਰੂ ਹੋਣ ਦੀ ਉਮੀਦ ਹੈ।

PhotoPhoto

ਜਾਨਸਨ ਐਂਡ ਜਾਨਸਨ ਦਾ ਕਹਿਣ ਹੈ ਕਿ ਕੰਪਨੀ ਨੇ ਬਾਇਓਮੈਡੀਕਲ ਐਡਵਾਂਸ ਰਿਸਰਚ ਐਂਡ ਡੇਵਲੈਪਮੈਂਟ ਅਥਾਰਿਟੀ ਦੇ ਨਾਲ ਮਿਲ ਕੇ ਜਨਵਰੀ 2020 ਤੋਂ ਕੋਰੋਨਾ ਵਾਇਰਸ ਦੇ ਟੀਕੇ ਤਿਆਰ ਕਰਨ ਦੀ ਖੋਜ ਵਿਚ ਜੁਟੀਆਂ ਗਈਆਂ ਸਨ। ਵਿਆਪਕ ਖੋਜ ਤੋਂ ਬਾਅਦ ਕੰਪਨੀ ਨੇ ਇਸ ਜਾਨਲੇਵਾ ਵਾਇਰਸ ਨਾਲ ਲੜਨ ਦਾ ਟੀਕਾ ਤਿਆਰ ਕਰ ਲਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਜਲਦ ਹੀ ਟ੍ਰਾਇਲ ਹੋਣ ਤੋਂ ਬਾਅਦ ਪੂਰੀ ਦੁਨੀਆ ਵਿਚ ਇਕ ਬਿਲਿਅਨ ਟੀਕੇ ਤਿਆਰ ਕਰ ਕੇ ਵੰਡੇਗੀ।

ਵਿਗਿਆਨੀਆਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੇ ਟੀਕੇ ਤਿਆਰ ਕਰਨ ਵਿਚ ਅਮਰੀਕਾ, ਇੰਡਲੈਂਡ ਅਤੇ ਰੂਸੀ ਸਰਕਾਰ ਵੀ ਪੂਰੀ ਤਾਕਤ ਨਾਲ ਜੁਟੀ ਹੋਈ ਹੈ। ਅਮਰੀਕਾ ਅਪਣੇ ਟੀਕੇ ਦਾ ਚੀਨ, ਦੱਖਣੀ ਕੋਰੀਆ ਅਤੇ ਫ੍ਰਾਂਸ ਵਿਚ ਕਲੀਨੀਕਲ ਟ੍ਰਾਇਲ ਕਰ ਰਿਹਾ ਹੈ। ਉੱਥੇ ਹੀ ਇੰਗਲੈਂਡ ਦੇ ਆਕਸਫੋਰਡ ਵਿਚ ਟੀਕਾ ਤਿਆਰ ਕਰਨ ਦਾ ਪ੍ਰੋਗਰਾਮ ਵੀ ਪੂਰਾ ਜ਼ੋਰਾ ਤੇ ਹੈ। ਰੂਸ ਨੇ ਟੀਕੇ ਜਾਨਵਰਾਂ ਤੇ ਜਾਂਚ ਕਰਨੇ ਸ਼ੁਰੂ ਕਰ ਦਿੱਤੇ ਹਨ।

ਦਸ ਦਈਏ ਕਿ ਹੁਣ ਤਕ ਪੂਰੀ ਦੁਨੀਆਂ ਵਿਚ ਕੋਰੋਨਾ ਵਾਇਰਸ ਨਾਲ 7.85 ਲੱਖ ਲੋਕ ਪੀੜਤ ਹਨ। ਇਹਨਾਂ ਵਿਚੋਂ 37,686 ਲੋਕ ਇਸ ਵਾਇਰਸ ਨਾਲ ਦਮ ਤੋੜ ਚੁੱਕੇ ਹਨ। ਹੁਣ ਤਕ 1.65 ਲੱਖ ਲੋਕ ਠੀਕ ਹੋ ਚੁੱਕੇ ਹਨ। ਦਸ ਦਈਏ ਕਿ ਲਾਕਡਾਊਨ ਦੇ ਚਲਦੇ ਸਰਕਾਰ ਲੋਕਾਂ ਦੇ ਭਲੇ ਲਈ ਵੱਡੇ ਫ਼ੈਸਲੇ ਲੈ ਸਕਦੀ ਹੈ। ਕੋਰੋਨਾ ਵਾਇਰਸ ਦੇ ਲਾਕਡਾਊਨ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਨਫਾਰਮਲ ਸੈਕਟਰ ਦੇ ਮਜ਼ਦੂਰਾਂ ਲਈ ਸਰਕਾਰ ਸਿੱਧੀ ਤਨਖ਼ਾਹ ਦੇਣ ਦੀ ਵਿਚਾਰ ਕਰ ਰਹੀ ਹੈ।

ਇਕ ਮੀਡੀਆ ਰਿਪੋਰਟ ਮੁਤਾਬਕ ਇੰਡਸਟਰੀ ਨੂੰ ਮਿਲਣ ਵਾਲੇ ਪੈਕੇਜ ਵਿਚ ਇਹ ਇਕ ਅਹਿਮ ਹਿੱਸਾ ਹੋਵੇਗਾ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਬੇਰੁਜ਼ਗਾਰਾਂ ਨੂੰ ਸਰਕਾਰ ਤਨਖ਼ਾਹ ਦੇ ਸਕਦੀ ਹੈ। ਇਨਫਾਰਮਲ ਸੈਕਟਰ ਦੇ ਬੇਰੁਜ਼ਗ ਮਜ਼ਦੂਰਾਂ ਨੂੰ ਤਨਖ਼ਾਹ ਦੇਣ ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਹਨਾਂ ਨੂੰ ਸਿੱਧੀ ਤਨਖ਼ਾਹ ਦੇਣ ਦੇ ਵੱਖ-ਵੱਖ ਵਿਕਲਪਾਂ ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ।

ਸੂਤਰਾਂ ਮੁਤਾਬਕ ਲਾਕਡਾਊਨ ਨਾਲ ਬੇਰੁਜ਼ਗਾਰ ਹੋਏ ਇਨਫਾਰਮਲ ਸੈਕਟਰ ਦੇ ਮਜ਼ਦੂਰਾਂ ਨੂੰ ਤਨਖ਼ਾਹ ਦੇਣ ਦਾ 50 ਫ਼ੀਸਦੀ ਹਿੱਸਾ ਦੇਣ ਦਾ ਫੈਸਲਾ ਲਿਆ ਜਾ ਸਕਦਾ ਹੈ। ਇਹਨਾਂ ਨੂੰ ਇਕੋ ਜਿੰਨੀ ਤਨਖ਼ਾਹ ਦੇਣ ਦਾ ਵੀ ਵਿਕਲਪ ਹੈ। ਸੂਤਰਾਂ ਮੁਤਾਬਕ ਇਕਮੁਸ਼ਤ ਘੱਟੋ-ਘਟ ਰਕਮ ਦੇਣ ਦੀ ਯੋਜਨਾ ਤਹਿਤ ਇਨਫਾਰਮਲ ਸੈਕਟਰ ਦੇ ਕਾਮਿਆਂ ਨੂੰ ਘਟ ਤੋਂ ਘਟ 5000 ਰੁਪਏ ਦਿੱਤੇ ਜਾ ਸਕਦੇ ਹਨ। ਤੀਜੇ ਵਿਕਲਪ ਤਹਿਤ ਸਬਸਿਡੀ ਦੇ ਤੌਰ ਤੇ ਵੀ ਸੈਲਰੀ ਦਿੱਤੀ ਜਾ ਸਕਦੀ ਹੈ ਜਾਂ ਫਿਰ ਸੈਲਰੀ ਦਾ ਇਕ ਹਿੱਸਾ ਇੰਟਰੈਸਟ ਫ੍ਰੀ ਲੋਨ ਦੇ ਤੌਰ ਤੇ ਸੰਭਵ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement