Andhra Pradesh News: ਆਂਧਰਾ ਪ੍ਰਦੇਸ਼ ’ਚ ਕਰੰਟ ਲੱਗਣ ਕਾਰਨ 13 ਬੱਚੇ ਝੁਲਸੇ

By : BALJINDERK

Published : Apr 11, 2024, 5:58 pm IST
Updated : Apr 11, 2024, 5:58 pm IST
SHARE ARTICLE
15 Children Suffer Electric Shocks
15 Children Suffer Electric Shocks

ਉਗਾਦੀ ਤਿਉਹਾਰ ਦੌਰਾਨ ਕੱਢੀ ਜਾ ਰਹੀ ਸੀ ਰੱਥ ਯਾਤਰਾ, ਤਾਰਾਂ ਦੇ ਸੰਪਾਰਕ ’ਚ ਆਇਆ ਰੱਥ   

Andhra Pradesh News: ਕੁਰਨੂਲ- ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ਦੇ ਪਿੰਡ ਚਿਨਾ ਟੇਕੁਰ ’ਚ ਉਗਾਦੀ ਸਮਾਰੋਹ ਜਸ਼ਨ ਦੌਰਾਨ ਬਿਜਲੀ ਦਾ ਕਰੰਟ ਲੱਗਣ ਕਾਰਨ 13 ਬੱਚੇ ਝੁਲਸ ਗਏ। ਇਹ ਘਟਨਾ ਵੀਰਵਾਰ ਨੂੰ ਉਸ ਸਮੇਂ ਵਾਪਰੀ ਜਦੋਂ ਅੰਜਨੇਯਾ ਸਵਾਮੀ ਮੰਦਰ ਤੋਂ ਪ੍ਰਭਾ ਰੱਥ ਯਾਤਰਾ ਕੱਢੀ ਜਾ ਰਹੀ ਸੀ।  ਰਿਪੋਰਟਾਂ ਮੁਤਾਬਕ ਰੱਥ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿਚ ਆ ਗਿਆ, ਜਿਸ ਕਾਰਨ ਨੇੜੇ ਖੜ੍ਹੇ ਬੱਚੇ ਇਸ ਦੀ ਲਪੇਟ ਵਿਚ ਆ ਗਏ। ਪੁਲਿਸ ਨੇ ਦੱਸਿਆ ਕਿ ਝੁਲਸੇ ਬੱਚਿਆਂ ਨੂੰ ਡਾਕਟਰੀ ਸਹਾਇਤਾ ਲਈ ਕੁਰਨੂਲ ਹਸਪਤਾਲ ਲਿਜਾਇਆ ਗਿਆ।

ਇਹ ਵੀ ਪੜੋ:Haryana Murder News :ਹਰਿਆਣਾ ’ਚ ਵਪਾਰੀ ਦਾ ਕਤਲ, ਤਿੰਨ ਖ਼ਿਲਾਫ਼ ਮਾਮਲਾ ਦਰਜ

ਜਾਣਕਾਰੀ ਦਿੰਦੇ ਹੋਏ ਕੁਰਨੂਲ ਦਿਹਾਤੀ ਪੁਲਿਸ ਸਟੇਸ਼ਨ ਦੇ ਸਰਕਲ ਇੰਸਪੈਕਟਰ ਕਿਰਨ ਕੁਮਾਰ ਰੈੱਡੀ ਨੇ ਪੁਸ਼ਟੀ ਕੀਤੀ ਕਿ ਅੱਜ ਸਵੇਰੇ ਉਗਾਦੀ ਤਿਉਹਾਰ ਸਮਾਰੋਹ ਦੀ ਸਮਾਪਤੀ ਤੋਂ ਬਾਅਦ ਬਿਜਲੀ ਦੇ ਕਰੰਟ ਨਾਲ 13 ਬੱਚੇ ਝੁਲਸ ਗਏ। ਦੱਸ ਦੇਈਏ ਕਿ ਤੇਲਗੂ ਕੈਲੰਡਰ ਵਿਚ ਉਗਾਦੀ ਨਵੇਂ ਸਾਲ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ। ਇਹ ਤੇਲੰਗਾਨਾ, ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਦੇ ਲੋਕਾਂ ਵਲੋਂ ਚੇਤ ਨਰਾਤਿਆਂ ਦੇ ਪਹਿਲੇ ਦਿਨ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਰੰਟ ਕਾਰਨ ਝੁਲਸੇ ਬੱਚਿਆਂ ਦੀ ਗੰਭੀਰਤਾ 10 ਫ਼ੀਸਦੀ ਤੋਂ ਘੱਟ ਦੱਸੀ ਗਈ ਹੈ। ਗਨੀਮਤ ਇਹ ਰਹੀ ਕਿਸੇ ਬੱਚੇ ਦੀ ਮੌਤ ਨਹੀਂ ਹੋਈ। 
ਨੌਜਵਾਨ ਮਕਾਨ ਬਣਾਉਣ ਲਈ ਰੇਤ ਦੀ ਢੋਆ-ਢੁਆਈ ਕਰ ਰਿਹਾ ਸੀ। ਇਸ ਦੌਰਾਨ ਗਲੀ ਵਿੱਚ ਟੁੱਟੀ ਬਿਜਲੀ ਦੀ ਤਾਰਾਂ ਦੇ ਸੰਪਰਕ ਵਿੱਚ ਆਉਣ ਨਾਲ ਉਹ ਬੁਰੀ ਤਰ੍ਹਾਂ ਝੁਲਸ ਗਿਆ। ਬਾਅਦ ’ਚ ਪਿੰਡ ਵਾਸੀਆਂ ਦੀ ਮਦਦ ਨਾਲ ਨੌਜਵਾਨ ਨੂੰ ਇਲਾਜ ਲਈ ਸਦਰ ਹਸਪਤਾਲ ਸ਼ੇਖਪੁਰਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜੋ:Vietnam Biggest Fraud Case : ਵੀਅਤਨਾਮ ਦੇ ਵੱਡੇ ਧੋਖਾਧੜੀ ਦੇ ਕੇਸ ’ਚ ਅਰਬਪਤੀ ਔਰਤ ਨੂੰ ਮਿਲ ਸਕਦੀ ਹੈ ਮੌਤ ਦੀ ਸਜ਼ਾ 

 ਪਨਯਮ ਦੇ ਵਿਧਾਇਕ ਕਟਾਸਨੀ ਰਾਮਭੂਪਾਲ ਰੈੱਡੀ ਅਤੇ ਨੰਡਿਆਲਾ ਤੇਲਗੂ ਦੇਸ਼ਮ ਪਾਰਟੀ ਦੇ ਉਮੀਦਵਾਰ ਬਾਈਰੇਡੀ ਸ਼ਬਰੀ ਨੇ ਝੁਲਸੇ ਬੱਚਿਆਂ ਨੂੰ ਮਿਲਣ ਲਈ ਹਸਪਤਾਲ ਦਾ ਦੌਰਾ ਕੀਤਾ ਅਤੇ ਇਹ ਯਕੀਨੀ ਬਣਾਇਆ ਕਿ ਉਨ੍ਹਾਂ ਨੂੰ ਸਹੀ ਡਾਕਟਰੀ ਦੇਖਭਾਲ ਮਿਲੇ। ਡਾਕਟਰਾਂ ਨੇ ਪੁਸ਼ਟੀ ਕੀਤੀ ਹੈ ਕਿ ਬੱਚਿਆਂ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਹੈ।

ਇਹ ਵੀ ਪੜੋ:Haryanan News: ਕਰਨਾਲ ’ਚ ਨੌਜਵਾਨ ਨੂੰ ਅਗਵਾ ਕਰ ਕੀਤਾ ਕਤਲ, ਝਾੜੀਆਂ ’ਚੋਂ ਮਿਲੀ ਲਾਸ਼ 

 (For more news apart from       News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Indira Gandhi ਨੂੰ ਮਾਰਨ ਵਾਲੇ Beant Singh ਦੇ ਬੇਟੇ ਨੇ ਕੀਤੇ ਖ਼ੁਲਾਸੇ ਕਿ ਕਿਵੇਂ ਕੱਟੀਆਂ ਉਨ੍ਹਾਂ ਰਾਤਾਂ..

03 May 2024 8:34 AM

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM
Advertisement