Haryanan News: ਕਰਨਾਲ ’ਚ ਨੌਜਵਾਨ ਨੂੰ ਅਗਵਾ ਕਰ ਕੀਤਾ ਕਤਲ, ਝਾੜੀਆਂ ’ਚੋਂ ਮਿਲੀ ਲਾਸ਼

By : BALJINDERK

Published : Apr 11, 2024, 4:08 pm IST
Updated : Apr 11, 2024, 4:12 pm IST
SHARE ARTICLE
ਪੁਲਿਸ ਝਾੜੀਆਂ ’ਚ ਲਾਸ਼ ਨੂੰ ਕਬਜੇ ’ਚ ਲੈਂਦੀ ਹੋਈ
ਪੁਲਿਸ ਝਾੜੀਆਂ ’ਚ ਲਾਸ਼ ਨੂੰ ਕਬਜੇ ’ਚ ਲੈਂਦੀ ਹੋਈ

Haryanan News: ਪ੍ਰੇਮ ਸਬੰਧਾਂ ਦਾ ਸ਼ੱਕ, ਕੁਝ ਦਿਨ ਪਹਿਲਾਂ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਕੁੱਟਮਾਰ ਕਰ ਜਾਨੋਂ ਮਾਰਨ ਦੀ ਦਿੱਤੀ ਸੀ ਧਮਕੀ

Haryanan News: ਹਰਿਆਣਾ ਦੇ ਕਰਨਾਲ ਦੇ ਪਿੰਡ ਬਾਬਰਹੇੜੀ ਦੇ ਇੱਕ ਨੌਜਵਾਨ ਨੂੰ ਅਗਵਾ ਕਰਕੇ ਤੇਜ਼ਧਾਰ ਹਥਿਆਰਾਂ ਕੱਟ ਕੇ ਕਤਲ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਨੇ ਪਿੰਡ ਦੇ ਨੌਜਵਾਨਾਂ ’ਤੇ ਦੋਸ਼ ਲਗਾਏ ਹਨ। ਨੌਜਵਾਨ ਦੀ ਲਾਸ਼ ਪਿੰਡ ਕੱਟਲਹੇੜੀ ਦੇ ਬੱਸ ਸਟੈਂਡ ਨੇੜੇ ਝਾੜੀਆਂ ਵਿੱਚੋਂ ਮਿਲੀ।
ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰੇਮ ਸਬੰਧਾਂ ਵਿਚ ਅਪਰਾਧ ਹੋਣ ਦਾ ਸ਼ੱਕ ਹੈ। ਮ੍ਰਿਤਕ ਪਰਿਵਾਰ ਦਾ ਇਕਲੌਤਾ ਪੁੱਤਰ ਦੱਸਿਆ ਜਾਂਦਾ ਹੈ।

ਇਹ ਵੀ ਪੜੋ:Gurdaspur News: ਗੁਰਦਾਸਪੁਰ 'ਚ ਭਗੌੜਾ ਹੈ ਸਾਬਕਾ ਮੰਤਰੀ ਦਾ ਲੜਕਾ; ਪ੍ਰਕਾਸ਼ ਸਿੰਘ ਲੰਗਾਹ 'ਤੇ ਕਈ ਮਾਮਲੇ ਦਰਜ

ਜਾਣਕਾਰੀ ਦਿੰਦੇ ਹੋਏ ਸ਼ੁਭਮ ਦੇ ਚਾਚਾ ਚਰਨਜੀਤ (22) ਵਾਸੀ ਬਾਬਰਹੇੜੀ ਨੇ ਦੱਸਿਆ ਕਿ ਉਸ ਦਾ ਭਤੀਜਾ ਸ਼ੁਭਮ ਪਿਛਲੇ ਕਈ ਦਿਨਾਂ ਤੋਂ ਉਸ ਦੇ ਨਾਲ ਪਿੰਡ ਘੋਗਾਗੜ੍ਹੀਪੁਰ ਵਿਖੇ ਰਹਿ ਰਿਹਾ ਸੀ। ਅੱਜ ਸਵੇਰੇ ਕਰੀਬ 9 ਵਜੇ ਉਹ ਆਪਣੇ ਪਿੰਡ ਬਬਰਹੇੜੀ ਤੋਂ ਆਪਣੀ ਮਾਤਾ ਨੂੰ ਲੈਣ ਸਾਈਕਲ ’ਤੇ ਗਿਆ ਸੀ।
ਮਾਮੇ ਨੇ ਦੱਸਿਆ ਕਿ ਰਸਤੇ ਵਿਚ ਉਸ ਦੇ ਭਤੀਜੇ ਨੂੰ 10 ਤੋਂ 15 ਬਦਮਾਸ਼ਾਂ ਨੇ ਅਗਵਾ ਕਰ ਲਿਆ। ਜਦੋਂ ਸ਼ੁਭਮ ਕਾਫ਼ੀ ਦੇਰ ਤੱਕ ਘਰ ਨਹੀਂ ਪਹੁੰਚਿਆ ਤਾਂ ਉਸ ਨੇ ਉਸ ਨੂੰ ਫੋਨ ਕੀਤਾ। ਪਰ ਉਸ ਦੀ ਕਾਲ ਕਿਸੇ ਨੇ ਨਹੀਂ ਉਠਾਈ। ਬਾਅਦ ਵਿੱਚ ਜਦੋਂ ਉਸਦੀ ਭੈਣ ਨੇ ਸ਼ੁਭਮ ਨੂੰ ਫੋਨ ਕੀਤਾ ਤਾਂ ਬਦਮਾਸ਼ਾਂ ਨੇ ਫੋਨ ਚੁੱਕ ਲਿਆ। ਇਸ ਦੌਰਾਨ ਫੋਨ ’ਤੇ ਸ਼ੁਭਮ ਦੇ ਚੀਕਣ ਦੀ ਆਵਾਜ਼ ਆਈ। ਇਸ ਤੋਂ ਬਾਅਦ ਬਦਮਾਸ਼ਾਂ ਨੇ ਉਸ ਦਾ ਫੋਨ ਕੱਟ ਦਿੱਤਾ।

ਇਹ ਵੀ ਪੜੋ:Ludhiana Breaking News : ਲੁਧਿਆਣਾ ’ਚ ਲਾਵਾਰਿਸ ਸੂਟ ਕੇਸ ’ਚ ਮਿਲੀ ਅਣਪਛਾਤੀ ਲਾਸ਼  

ਮ੍ਰਿਤਕ ਦੇ ਮਾਮੇ ਨੇ ਦੱਸਿਆ ਕਿ ਕਰੀਬ ਇਕ ਸਾਲ ਪਹਿਲਾਂ ਪਿੰਡ ਦੀ ਹੀ ਇਕ ਲੜਕੀ ਸ਼ੁਭਮ ਨੂੰ ਫੋਨ ਕਰਦੀ ਸੀ। ਜਦੋਂ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਸ਼ੁਭਮ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਤੋਂ ਬਾਅਦ ਤਿੰਨ ਦਿਨ ਪਹਿਲਾਂ ਕਰਨਾਲ ਦੇ ਇਸੇ ਪਿੰਡ ਦੇ ਲੜਕਿਆਂ ਨੇ ਸ਼ੁਭਮ ਨੂੰ ਧਮਕੀ ਦਿੱਤੀ ਸੀ ਕਿ ਉਹ ਉਸ ਨੂੰ ਜਾਨੋਂ ਮਾਰ ਦੇਣਗੇ।

ਇਹ ਵੀ ਪੜੋ:Jamalpur News : ਲੁਧਿਆਣਾ ਵਿਚ ਪਤਨੀ ਨੇ ਪ੍ਰੇਮਿਕਾ ਨਾਲ ਮਸਤੀ ਕਰਦਾ ਫੜਿਆ ਪਤੀ 

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਜਦੋਂ ਪਿੰਡ ਦੇ ਬਦਮਾਸ਼ਾਂ ਵੱਲੋਂ ਸ਼ੁਭਮ ਨੂੰ ਫਿਰ ਤੋਂ ਧਮਕੀਆਂ ਦਿੱਤੀਆਂ ਗਈਆਂ ਤਾਂ ਪਰਿਵਾਰਕ ਮੈਂਬਰਾਂ ਨੇ ਪਿੰਡ ਵਿੱਚ ਪੰਚਾਇਤ ਵੀ ਕਰਵਾਈ। ਪੰਚਾਇਤ ਵਿੱਚ ਮੁਲਜ਼ਮਾਂ ਨੇ ਸ਼ੁਭਮ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸ ਡਰ ਕਾਰਨ ਉਸ ਦੇ ਮਾਤਾ-ਪਿਤਾ ਨੇ ਸ਼ੁਭਮ ਨੂੰ ਉਸ ਦੇ ਮਾਮੇ ਘੋਗੜੀਪੁਰ ਕੋਲ ਭੇਜ ਦਿੱਤਾ। ਪਰ ਅੱਜ ਉਸ ਨੂੰ ਅਗਵਾ ਕਰਕੇ ਕਤਲ ਕਰ ਦਿੱਤਾ ਗਿਆ।

ਇਹ ਵੀ ਪੜੋ:Patiala Birthday Death Case :ਕੇਕ ਖਾਣ ਨਾਲ ਲੜਕੀ ਦੀ ਮੌਤ ਮਾਮਲੇ ’ਚ ਆਇਆ ਨਵਾਂ ਮੋੜ ਪਰਵਾਰ ਖੁਦ ਕੇਕ ਲੈ ਕੇ ਲੈਬ ਪਹੁੰਚਿਆ

ਥਾਣਾ ਨਿਸਿੰਘ ਦੇ SHO ਜੰਗਸ਼ੇਰ ਸਿੰਘ ਨੇ ਦੱਸਿਆ ਕਿ ਨੌਜਵਾਨ ਦੀ ਲਾਸ਼ ਪਿੰਡ ਕੱਟਲੇਹੜੀ ਬੱਸ ਸਟੈਂਡ ਨੇੜੇ ਝਾੜੀਆਂ ਵਿੱਚੋਂ ਮਿਲੀ ਹੈ। ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ। ਨੌਜਵਾਨ ਦਾ ਮੋਟਰਸਾਈਕਲ ਵੀ ਲਾਸ਼ ਨੇੜੇ ਝਾੜੀਆਂ ਵਿੱਚ ਪਿਆ ਮਿਲਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜੋ:Vaisakhi 2024: ਸਿੱਖ ਧਰਮ ਸਿਖਾਉਂਦਾ ਹੈ ਕਿ ਮਨੁੱਖ ਇੱਕ ਪਰਿਵਾਰ ਦੇ ਰੂਪ ’ਚ ਇੱਕ ਦੂਜੇ ਨਾਲ ਜੁੜੇ ਹੋਏ ਹਨ : ਅਮਰੀਕੀ ਨੇਤਾ 


 (For more news apart from young man kidnapped and killed in Karnal News in Punjabi, stay tuned to Rozana Spokesman)

Location: India, Haryana, Karnal

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM

'ਮੁੱਖ ਮੰਤਰੀ ਸਿਹਤ ਯੋਜਨਾ' ਹੋਵੇਗੀ ਉੱਤਮ ਯੋਜਨਾ?...10 ਲੱਖ ਦੇ ਕੈਸ਼ਲੈੱਸ ਇਲਾਜ ਨਾਲ ਮਿਲੇਗੀ ਰਾਹਤ?....

10 Jul 2025 9:02 PM

'Beadbi ਕਰਨ ਵਾਲਿਆਂ ਲਈ ਮੌਤ ਦੀ ਸਜ਼ਾ' - ਹੰਗਾਮੇਦਾਰ ਹੋਵੇਗਾ Vidhan Sabha ਦਾ ਵਿਸ਼ੇਸ਼ ਇਜਲਾਸ | Spokesman Debate

10 Jul 2025 5:46 PM
Advertisement