ਖ਼ਬਰਾਂ |

ਤਾਜ਼ਾ |

ਮੀਸਾ ਭਾਰਤੀ ਨੇ ਕਿਹਾ- ਸਾਡੀ ਸਰਕਾਰ ਆਈ ਤਾਂ ਮੋਦੀ ਜੇਲ੍ਹ 'ਚ ਹੋਣਗੇ, ਕੇਂਦਰੀ ਮੰਤਰੀ ਨੇ ਕਿਹਾ- 2029 ਤੱਕ ਸਭ ਕੁਝ ਤੈਅ 
Published : Apr 11, 2024, 5:47 pm IST
Updated : Apr 11, 2024, 5:47 pm IST
SHARE ARTICLE
Hardeep Puri, Misa Bharti
Hardeep Puri, Misa Bharti

ਮੀਸਾ ਭਾਰਤੀ ਆਰਜੇਡੀ ਦੀ ਟਿਕਟ 'ਤੇ ਪਾਟਲੀਪੁੱਤਰ ਲੋਕ ਸਭਾ ਸੀਟ ਤੋਂ ਚੋਣ ਲੜ ਰਹੀ ਹੈ

ਨਵੀਂ ਦਿੱਵੀ - ਰਾਸ਼ਟਰੀ ਜਨਤਾ ਦਲ (ਆਰਜੇਡੀ) ਸੁਪਰੀਮੋ ਲਾਲੂ ਯਾਦਵ ਦੀ ਬੇਟੀ ਮੀਸਾ ਭਾਰਤੀ ਨੇ ਵੀਰਵਾਰ (11 ਅਪ੍ਰੈਲ) ਨੂੰ ਕਿਹਾ - ਜੇਕਰ ਜਨਤਾ ਦੇ ਆਸ਼ੀਰਵਾਦ ਨਾਲ ਸਾਡੀ ਸਰਕਾਰ ਆਉਂਦੀ ਹੈ ਤਾਂ ਪੀਐਮ ਮੋਦੀ ਸਮੇਤ ਭਾਜਪਾ ਦੇ ਕਈ ਨੇਤਾ ਜੇਲ 'ਚ ਹੋਣਗੇ। ਇਸ 'ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ 2029 ਤੱਕ ਸਭ ਕੁਝ ਤੈਅ ਹੈ। ਇਸ ਤੋਂ ਬਾਅਦ ਜੋ ਹੋਵੇਗਾ ਸੋਚਾਂਗੇ। 

ਮੀਸਾ ਭਾਰਤੀ ਆਰਜੇਡੀ ਦੀ ਟਿਕਟ 'ਤੇ ਪਾਟਲੀਪੁੱਤਰ ਲੋਕ ਸਭਾ ਸੀਟ ਤੋਂ ਚੋਣ ਲੜ ਰਹੀ ਹੈ। ਉਹ ਪੀਐਮ ਮੋਦੀ ਦੇ ਜੇਲ੍ਹ ਜਾਣ ਨੂੰ ਲੈ ਕੇ ਦੋ ਵਾਰ ਬਿਆਨ ਦੇ ਚੁੱਕੇ ਹਨ। ਉਨ੍ਹਾਂ ਨੇ ਇਹ ਬਿਆਨ ਪਹਿਲੀ ਵਾਰ ਇੱਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਚੋਣ ਰੈਲੀ ਦੌਰਾਨ ਦੂਜੀ ਵਾਰ ਇਹ ਗੱਲ ਕਹੀ।  

ਓਧਰ ਮੀਸਾ ਭਾਰਤੀ ਦੇ ਇਸ ਬਿਆਨ ਨੂੰ ਲੈ ਕੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਵੀ ਜਵਾਬ ਦਿੱਤਾ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ- ਉਹ (ਮੀਸਾ ਭਾਰਤੀ) ਕਹਿ ਰਹੀ ਹੈ ਕਿ ਜੇਕਰ ਅਸੀਂ (ਇੰਡੀਆ ਗਠਜੋੜ) ਸੱਤਾ ਵਿਚ ਆਉਂਦਾ ਹੈ ਤਾਂ… ਸਭ ਤੋਂ ਪਹਿਲਾਂ ਮੈਂ ਇਹ ਪੁੱਛਣਾ ਚਾਹਾਂਗਾ ਕਿ ਤੁਸੀਂ ਕੀ ਸੋਚਦੇ ਹੋ? 2029 ਤੱਕ ਸਭ ਕੁਝ ਤੈਅ ਹੈ। ਇਸ ਤੋਂ ਬਾਅਦ ਦੇਖਿਆ ਜਾਵੇਗਾ। ਉਨ੍ਹਾਂ (ਰਾਜਦ) ਨੇ ਚਾਰਾ ਘੁਟਾਲਾ ਕੀਤਾ ਸੀ। ਉਨ੍ਹਾਂ ਨੇ ਕਾਗਜ਼ਾਂ 'ਤੇ ਸੜਕ ਬਣਾਈ ਸੀ, ਜ਼ਮੀਨ 'ਤੇ ਕੁਝ ਵੀ ਲਾਗੂ ਨਹੀਂ ਕੀਤਾ ਗਿਆ।


 

SHARE ARTICLE

ਏਜੰਸੀ

Advertisement

'ਪ੍ਰਦਰਸ਼ਨਕਾਰੀ ਨੌਜਵਾਨ ਦੇਸ਼-ਵਿਰੋਧੀ ਨਹੀਂ', Mohan Bhagwat ਦਾ Gen Z 'ਤੇ ਵੱਡਾ ਬਿਆਨ

07 Aug 2026 2:56 PM

"RSS ਦੇ ਚਮਚੋ ਬਾਹਰ ਜਾਓ", Raja Warring ਦੀ Meeting 'ਚ 'GoBackBaghel' ਦੀਆਂ T-Shirts ਲੈ ਕੇ ਪਹੁੰਚੇ ਪ੍ਰਦਰਸ਼ਨਕਾਰੀ

06 Aug 2026 3:14 PM

Raja Warring ਨੇ ਜਿਹੜੇ ਮੁੰਡੇ ਤੋਂ Channi ਨੂੰ ਫ਼ੋਨ ਲਵਾਇਆ, ਉਸ 'ਤੇ ਚਿੱਟੇ ਦਾ ਪਰਚਾ' - Tarunpreet Singh Sond

06 Aug 2026 3:13 PM

'ਮੈਨੂੰ ਕੋਈ ਬਿਨਾਂ ਪੱਗ ਤੋ ਫਿਲਮ ਕਰਨ ਲਈ 100 ਕਰੋੜ ਵੀ ਦੇਵੇ, ਮੈਂ ਨਹੀਂ ਕਰਾਂਗਾ': Raj Kundra Exclusive Interview

04 Aug 2026 1:38 PM

'ਕੇਂਦਰ ਸਰਕਾਰ ਬਹੁਤ ਹੀ ਮਾੜੇ ਤਰੀਕੇ ਨਾਲ਼ ਕਰ ਰਹੀ ਕੰਮ', ਬਦਮਾਸ਼ੀ ਨਾਲ਼ ਇਨ੍ਹਾ ਨੇ E20 ਲਿਆਂਦਾ: Inderbir Singh Nijjar

04 Aug 2026 1:37 PM
Advertisement