
ਕਿਹਾ - 'ਭਾਰਤ ਕੋਲ ਨੌਜੁਆਨ ਅਤੇ ਤਜ਼ੁਰਬੇ ਦਾ ਸ਼ਾਨਦਾਰ ਸੁਮੇਲ ਹੈ
ਨਵੀਂ ਦਿੱਲੀ : ਸਾਬਕਾ ਕਪਤਾਨ ਕਪਿਲ ਦੇਵ ਦਾ ਮਨਣਾ ਹੈ ਕਿ ਨੌਜੁਆਨ ਅਤੇ ਤਜ਼ੁਰਬੇ ਦਾ ਸੁਮੇਲ ਅਤੇ ਮਹਿੰਦਰ ਸਿੰਘ ਧੋਨੀ ਅਤੇ ਵਿਰਾਟ ਕੋਹਲੀ ਵਰਗੇ ਖਿਡਾਰੀਆਂ ਦੀ ਮੌਜੂਦਗੀ ਕਾਰਨ ਭਾਰਤ ਤੀਸਰੀ ਵਾਰ ਵਿਸ਼ਵ ਕੱਪ ਜਿੰਤ ਸਕਦਾ ਹੈ। ਵਿਸ਼ਵ ਕੱਪ 30 ਮਈ ਤੋਂ ਬ੍ਰਿਟੇਨ ਵਿਚ ਸ਼ੁਰੂ ਹੋਵੇਗਾ ਜਿਸ ਵਿਚ 10 ਟੀਮਾਂ ਇਕ ਦੂਜੇ ਨਾਲ ਰਾਉਂਡ ਰੋਬਿਨ ਆਧਾਰ 'ਤੇ ਭਿੜਨਗੀਆਂ।
Indian Cricket team
ਭਾਰਤ ਨੇ ਜੋ 15 ਮੈਂਬਰੀ ਟੀਮ ਚੁਣੀ ਹੈ ਉਸ ਵਿਚ ਧੋਨੀ, ਕੋਹਲੀ, ਰੋਹਿਤ ਸ਼ਰਮਾਂ, ਮੋਹੰਮਦ ਸ਼ਮੀ ਅਤੇ ਸ਼ਿਖ਼ਰ ਧਵਨ ਵਰਗੇ ਤਜ਼ੁਰਬੇਕਾਰ ਖਿਡਾਰੀ ਅਤੇ ਜਸਪ੍ਰੀਤ ਬੁਮਰਾਹ, ਹਾਰਦਿਕ ਪੰਡਯਾ ਅਤੇ ਕੁਲਦੀਪ ਯਾਦਵ ਵਰਗੇ ਕ੍ਰਿਕਟਰ ਸ਼ਾਮਲ ਹਨ। ਭਾਰਤ ਦੀ 1983 ਵਿਸ਼ਵ ਵਿਜੇਤਾ ਟੀਮ ਦੇ ਕਪਤਾਨ ਕਪਿਲ ਦੇਵ ਨੇ ਬੁਧਵਾਰ ਨੂੰ ਇਕ ਪ੍ਰਚਾਰ ਪ੍ਰੋਗਰਾਮ ਵਿਚ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ,''ਭਾਰਤ ਕੋਲ ਨੌਜੁਆਨ ਅਤੇ ਤਜ਼ੁਰਬੇ ਦਾ ਸ਼ਾਨਦਾਰ ਸੁਮੇਲ ਹੈ। ਉਹ ਹੋਰ ਟੀਮਾਂ ਤੋਂ ਵੱਧ ਤਜ਼ੁਰਬੇਕਾਰ ਹੈ। ਭਾਰਤੀ ਟੀਮ ਬੇਹਦ ਸੰਤੁਲਿਤ ਹੈ। ਟੀਮ ਕੋਲ ਚਾਰ ਤੇਜ਼ ਗੇਂਦਬਾਜ਼, ਤਿੰਨ ਸਪਿਨਰ ਹਨ। ਉਨ੍ਹਾਂ ਕੋਲ ਵਿਰਾਟ ਕੋਹਲੀ ਅਤੇ ਧੋਨੀ ਹੈ।''
Kapil Dev
ਉਨ੍ਹਾਂ ਕਿਹਾ, ''ਧੋਨੀ ਅਤੇ ਕੋਹਲੀ ਨੇ ਭਾਰਤ ਵਲੋਂ ਚੰਗਾ ਪ੍ਰਦਰਸ਼ਨ ਕੀਤਾ ਹੈ। ਇਨ੍ਹਾਂ ਦਾ ਜਵਾਬ ਨਹੀਂ।'' ਉਨ੍ਹਾਂ ਕਿਹਾ, ''ਸਾਡੇ ਕੋਲ ਚਾਰ ਗੇਂਦਬਾਜ਼ਾਂ ਦਾ ਹੋਣਾ ਸ਼ਾਨਦਾਰ ਹੈ ਅਤੇ ਉਹ ਸਾਰੇ ਚੰਗੀ ਗੇਂਦਬਾਜ਼ੀ ਕਰਦੇ ਹਨ। ਮੈਨੂੰ ਲਗਦਾ ਹੈ ਕਿ ਇੰਗਲੈਂਡ ਦੀਆਂ ਪ੍ਰਸਥਿਤੀਆਂ ਵਿਚ ਉਨ੍ਹਾਂ ਨੂੰ ਗੇਂਦ ਨੂੰ ਸਵਿੰਗ ਕਰਵਾਉਂਣ ਵਿਚ ਮਦਦ ਮਿਲੇਗੀ। ਇਸ ਤੋਂ ਇਲਾਵਾ ਸ਼ਮੀ ਅਤੇ ਬੁੰਮਰਾਹ ਵਰਗੇ ਗੇਂਦਬਾਜ਼ 145 ਕਿਲੋਮੀਟਰ ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕਰ ਸਕਦੇ ਹਨ। ਭਾਰਤੀ ਗੇਂਦਬਾਜ਼ ਸਵਿੰਗ ਕਰਵਾ ਸਕਦੇ ਹਨ।''
India Team
ਭਾਰਤ ਦੇ ਸਾਬਕਾ ਕੋਚ ਰਹੇ ਕਪਿਲ ਨੇ ਭਵਿਖਬਾਣੀ ਕੀਤੀ ਕਿ ਭਾਰਤ ਤੋਂ ਇਲਾਵਾ ਮੇਜ਼ਬਾਨ ਇੰਗਲੈਂਡ ਅਤੇ ਮੌਜੂਦਾ ਚੈਂਪੀਅਨ ਆਸਟਰੇਲੀਆ ਵੀ ਸੈਮੀਫ਼ਾਈਨਲ ਵਿਚ ਪਹੁੰਚ ਸਕਦੇ ਹਨ। ਉਨ੍ਹਾਂ ਕਿਹਾ ਕਿ, ''ਮੇਰਾ ਮੰਨਣਾ ਹੈ ਕਿ ਭਾਰਤ ਸਿਖ਼ਰਲੇ ਚਾਰ ਵਿਚ ਜਗ੍ਹਾ ਬਣਾਵੇਗਾ। ਇਸ ਤੋਂ ਬਾਅਦ ਦੀ ਰਾਹ ਮੁਸ਼ਕਲ ਹੋਵੇਗੀ।