ਚੰਡੀਗੜ੍ਹ ਯੂਨੀਵਰਸਿਟੀ ਵੱਲੋ ਡਿਸਟੈਸ ਐਜੂਕੇਸ਼ਨ ਚ ਦਾਖ਼ਲੇ ਲਈ 'ਮਹਿਲਾ ਸਸ਼ਕਤੀਕਰਨ ਵਜ਼ੀਫ਼ਾ ਸਕੀਮ ਦਾ ਐਲਾਨ
Published : May 11, 2020, 8:19 pm IST
Updated : May 11, 2020, 8:19 pm IST
SHARE ARTICLE
Photo
Photo

ਉਨ੍ਹਾਂ ਕਿਹਾ ਕਿ ਵਿਸਥਾਰਿਤ ਜਾਣਕਾਰੀ ਲਈ 'ਵਰਸਿਟੀ ਦੇ ਵੈਬਸਾਈਟ www.cuidol.in 'ਤੇ ਪਹੁੰਚ ਕੀਤੀ ਜਾ ਸਕਦੀ ਹੈ।

ਚੰਡੀਗੜ੍ਹ : ਅੰਤਰਰਾਸ਼ਟਰੀ ਮਾਂ ਦਿਵਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਨੇ ਜੁਲਾਈ-2020 ਲਈ ਆਪਣੇ ਡਿਸਟੈਂਸ ਐਜੂਕੇਸ਼ਨ ਕੋਰਸਾਂ ਲਈ 'ਮਹਿਲਾ ਸਸ਼ਕਤੀਕਰਨ ਸਕਾਲਰਸ਼ਿਪ' ਦਾ ਐਲਾਨ ਕਰਦਿਆਂ ਵਜ਼ੀਫ਼ਾ ਸਕੀਮ ਨੂੰ ਸਮੂਹ ਔਰਤਾਂ ਨੂੰ ਸਮਰਪਿਤ ਕੀਤਾ ਹੈ।ਜਿਸ ਦੇ ਅੰਤਰਗਤ ਮਹਿਲਾਵਾਂ ਨੂੰ 'ਵਰਸਿਟੀ ਦੇ ਡਿਸਟੈਂਸ ਐਜੂਕੇਸ਼ਨ ਪ੍ਰੀਕਿਰਿਆ ਅਧੀਨ ਕਰਵਾਏ ਜਾਂਦੇ ਵੱਖ-ਵੱਖ ਕੋਰਸਾਂ 'ਚ ਦਾਖ਼ਲੇ ਲਈ 20 ਫ਼ੀਸਦੀ ਵਜ਼ੀਫ਼ਾ ਮੁਹੱਈਆ ਕਰਵਾਇਆ ਜਾਵੇਗਾ, ਜਿਸ 'ਚ ਸਰਕਾਰੀ ਅਤੇ ਗ਼ੈਰ-ਸਰਕਾਰੀ ਅਦਾਰਿਆਂ 'ਚ ਕੰਮ ਕਰਨ ਵਾਲੀਆਂ ਔਰਤਾਂ, ਆਂਗਣਵਾੜੀ ਵਰਕਰਾਂ, ਆਸ਼ਾ ਵਰਕਰਾਂ ਅਤੇ ਘਰੇਲੂ ਔਰਤਾਂ ਸ਼ਾਮਲ ਹਨ। ਇਹ ਜਾਣਕਾਰੀ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਔਰਤਾਂ ਨੂੰ ਵਿੱਦਿਅਕ ਅਤੇ ਆਰਥਿਕ ਪੱਧਰ 'ਤੇ ਮਜ਼ਬੂਤ ਕਰਨ ਲਈ ਇਹ ਵਜ਼ੀਫ਼ਾ ਸਕੀਮ ਸਾਰਥਿਕ ਸਿੱਧ ਹੋਵੇਗੀ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਡਿਸਟੈਂਸ ਐਜੂਕੇਸ਼ਨ ਪ੍ਰੀਕਿਰਿਆ ਅਧੀਨ ਕਮਰਸ, ਮੈਨੇਜਮੈਂਟ, ਆਈ.ਟੀ, ਹਿਊਮੈਨਟੀਜ਼ ਅਤੇ ਟੂਰਿਜ਼ਮ ਖੇਤਰਾਂ 'ਚ 5 ਅੰਡਰ-ਗ੍ਰੈਜੂਏਟ ਅਤੇ 5 ਪੋਸਟ-ਗ੍ਰੈਜੂਏਟ ਕੋਰਸਾਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।

StudentsStudents

ਇਸ ਮੌਕੇ ਸ. ਸੰਧੂ ਨੇ ਕਿਹਾ ਕਿ ਸਾਡੇ ਦੇਸ਼ 'ਚ ਸਰਕਾਰੀ ਜਾਂ ਗੈਰ ਸਰਕਾਰੀ ਅਦਾਰਿਆਂ 'ਚ ਉਚ ਅਹੁਦਿਆਂ 'ਤੇ ਔਰਤਾਂ ਦੀ ਪ੍ਰਤੀਨਿਧਤਾ ਕੇਵਲ 6 ਫ਼ੀਸਦੀ ਹੈ, ਜਿਸ ਦਾ ਮੁੱਖ ਕਾਰਨ ਦੇਸ਼ 'ਚ 42 ਫ਼ੀਸਦੀ ਲੜਕੀਆਂ ਦਾ ਬਾਰਵੀਂ ਤੋਂ ਬਾਅਦ ਅਤੇ 53 ਫ਼ੀਸਦੀ ਲੜਕੀਆਂ ਦਾ ਗ੍ਰੈਜੂਏਸ਼ਨ ਤੋਂ ਬਾਅਦ ਪੜ੍ਹਾਈ ਛੱਡ ਦੇਣਾ ਹੈ ਜਦਕਿ ਕੇਵਲ 47 ਫ਼ੀਸਦੀ ਲੜਕੀਆਂ ਹੀ ਪੋਸਟ ਗ੍ਰੈਜੂਏਟ ਕੋਰਸਾਂ ਲਈ ਪੜ੍ਹਾਈ ਜਾਰੀ ਰੱਖਦੀਆਂ ਹਨ ਅਤੇ ਕੇਵਲ ਪੰਜਾਬ 'ਚ ਹੀ 40 ਫ਼ੀਸਦੀ ਲੜਕੀਆਂ ਬਾਰਵੀਂ ਤੋਂ ਬਾਅਦ ਸਮਾਜਿਕ ਜਾਂ ਆਰਥਿਕ ਕਾਰਨਾਂ ਕਰਕੇ ਪੜ੍ਹਾਈ ਛੱਡਣ ਲਈ ਮਜ਼ਬੂਰ ਹੋ ਜਾਂਦੀ ਹਨ।ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੀ ਆਬਾਦੀ ਦਾ 49.3 ਫ਼ੀਸਦੀ ਹਿੱਸਾ ਔਰਤਾਂ ਦਾ ਹੋਣ ਦੇ ਬਾਵਜੂਦ ਕੇਵਲ 22 ਫ਼ੀਸਦੀ ਔਰਤਾਂ ਦਫ਼ਤਰਾਂ, ਅਦਾਰਿਆਂ 'ਚ ਕੰਮਕਾਜ ਸੰਭਾਲ ਰਹੀਆਂ ਹਨ, ਇਸ ਵੱਡੇ ਪਾੜੇ ਨੂੰ ਖਤਮ ਕਰਕੇ ਦੇਸ਼ ਨੂੰ ਵਿਕਾਸ ਦੀਆਂ ਲੀਹਾਂ 'ਤੇ ਪਾਉਣ 'ਚ ਔਰਤਾਂ ਦੇ ਯੋਗਦਾਨ ਨੂੰ ਵਧਾਉਣ ਇਹ ਵਜ਼ੀਫ਼ਾ ਸਕੀਮ ਅਹਿਮ ਰੋਲ ਅਦਾ ਕਰੇਗੀ।ਸ. ਸੰਧੂ ਨੇ ਕਿਹਾ ਕਿ ਉਚ ਸਿੱÎਖਿਆ ਪ੍ਰਾਪਤ ਕਰਨ ਪਿਛੋਂ ਵਾਂਝੀਆਂ ਸਾਡੀਆਂ ਘਰੇਲੂ ਔਰਤਾਂ, ਆਂਗਣਵਾੜੀ ਵਰਕਰਾਂ, ਆਸ਼ਾ ਵਰਕਰਾਂ ਆਦਿ ਡਿਸਟੈਂਸ ਐਜੂਕੇਸ਼ਨ ਦੇ ਮਾਧਿਅਮ ਰਾਹੀਂ ਆਪਣੀ ਪੜ੍ਹਾਈ ਜਾਰੀ ਰੱਖ ਸਕਦੀਆਂ ਹਨ।

StudentsStudents

ਉਨ੍ਹਾਂ ਕਿਹਾ ਕਿ ਸਾਡੇ ਦੇਸ਼ 'ਚ 14 ਲੱਖ ਦੇ ਕਰੀਬ ਆਂਗਣਵਾੜੀ ਵਰਕਰਾਂ ਅਤੇ 13.66 ਲੱਖ ਦੇ ਕਰੀਬ ਆਸ਼ਾ ਵਰਕਰਾਂ ਹਨ, ਜੋ ਇਸ ਵਜ਼ੀਫ਼ਾ ਰਾਸ਼ੀ ਦਾ ਲਾਭ ਲੈ ਕੇ ਆਪਣੇ ਅਕਾਦਮਿਕ ਪੱਧਰ ਨੂੰ ਉਚਾ ਚੁੱਕ ਸਕਦੀਆਂ ਹਨ ਅਤੇ ਉੱਚ ਰੁਤਬਿਆਂ 'ਤੇ ਬਿਰਾਜਮਾਨ ਹੋ ਕੇ ਦੇਸ਼ ਦੀ ਆਰਥਿਕਤਾ ਦੇ ਵਿਕਾਸ 'ਚ ਵਢਮੁੱਲਾ ਯੋਗਦਾਨ ਪਾਉਣ ਦੇ ਯੋਗ ਹੋ ਸਕਦੀਆਂ ਹਨ।ਉਨ੍ਹ ਕਿਹਾ ਕਿ ਸਾਡੇ ਦੇਸ਼ 'ਚ ਔਰਤਾਂ ਦੀ ਅਨਪੜ੍ਹਤਾ ਦਰ 67 ਫ਼ੀਸਦੀ ਹੈ, ਜਿਸ ਦੇ ਅੰਤਰਗਤ ਸਾਡਾ ਵਿਦਿਅਕ ਸੰਸਥਾ ਹੋਣ ਦੇ ਨਾਤੇ ਫ਼ਰਜ ਹੈ ਕਿ ਔਰਤਾਂ ਨੂੰ ਸਿੱਖਿਅਕ, ਆਰਥਿਕ ਅਤੇ ਸਮਾਜਿਕ ਪੱਧਰ 'ਤੇ ਉਚਾ ਚੁੱਕਿਆ ਜਾਵੇ ਅਤੇ ਉੱਚ ਸਿੱਖਿਆ ਤੱਕ ਔਰਤਾਂ ਦੀ ਪਹੁੰਚ 'ਚ ਸੁਧਾਰ ਲਿਆਉਣਾ ਸਮੇਂ ਦੀ ਲੋੜ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ' ਵਰਸਿਟੀ ਦੇ ਰਜਿਸਟਰਾਰ ਡਾ. ਸਤਵੀਰ ਸਿੰਘ ਸਹਿਗਲ ਨੇ ਕਿਹਾ ਕਿ ਡਿਸਟੈਂਸ ਐਜੂਕੇਸ਼ਨ ਦਾ ਅਰਥ ਹੈ ਕਿ 'ਕਿਸੇ ਵੀ ਸਮੇਂ, ਕਿਸੇ ਵੀ ਸਥਾਨ ਅਤੇ ਕਿਸੇ ਵੀ ਵਿਅਕਤੀ ਦੁਆਰਾ' ਜਦਕਿ ਘਰੇਲੂ ਅਤੇ ਦਫ਼ਤਰੀ ਕੰਮਕਾਜ ਸੰਭਾਲਣ ਵਾਲੀਆਂ ਔਰਤਾਂ ਲਈ ਇਹ ਮਹੱਤਵਪੂਰਨ ਵਿਕਲਪ ਹੈ, ਜਿਸ ਨਾਲ ਉਹ ਰੋਜ਼ਮਰਾਂ ਦੇ ਕੰਮ ਨਾਲ ਪੜ੍ਹਾਈ ਜਾਰੀ ਰੱਖ ਸਕਦੀਆਂ ਹਨ।

StudentsPhoto

ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਇੰਸਟੀਚਿਊਟ ਆਫ਼ ਡਿਸਟੈਂਸ ਅਤੇ ਆਨਲਾਈਨ ਲਰਨਿੰਗ ਵੱਲੋਂ ਅਕਾਦਮਿਕ ਸੈਸ਼ਨ 2020-21 ਤਹਿਤ ਜੁਲਾਈ ਦੇ ਦਾਖ਼ਲਿਆਂ ਦੀ ਪ੍ਰੀਕਿਰਿਆ ਆਰੰਭੀ ਜਾ ਚੁੱਕੀ ਹੈ, ਜਿਸ ਦੇ ਅੰਤਰਗਤ ਵਿਦਿਆਰਥੀ ਡਿਸਟੈਂਸ ਐਜੂਕੇਸ਼ਨ ਲਈ ਬੀ.ਬੀ.ਏ, ਐਮ.ਬੀ.ਏ, ਬੀ.ਸੀ.ਏ, ਐਮ.ਸੀ.ਏ, ਬੀ.ਕਾਮ, ਐਮ.ਕਾਮ, ਬੀ.ਏ, ਐਮ.ਏ (ਇੰਗਲਿਸ਼), ਐਮ.ਏ (ਸਾਈਕਲੋਜੀ), ਬੈਲਚਰ ਆਫ਼ ਸਾਇੰਸ (ਟ੍ਰੈਵਲ ਅਂੈਡ ਟੂਰਿਜ਼ਮ) ਆਦਿ ਕੋਰਸਾਂ 'ਚ ਦਾਖ਼ਲਾ ਲੈ ਸਕਣਗੇ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਸਹੂਲਤ ਲਈ 'ਵਰਸਿਟੀ ਵੱਲੋਂ ਸੀਯੂ ਲਰਨਿੰਗ ਮੈਨੇਜਮੈਂਟ ਸਿਸਟਮ (ਐਲ.ਐਮ.ਐਸ) ਸਾਫ਼ਟਵੇਅਰ ਐਪਲੀਕੇਸ਼ਨ ਸਥਾਪਿਤ ਕੀਤੀ ਗਈ ਹੈ, ਜਿਸ ਦੇ ਅੰਤਰਗਤ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਉਪਰੋਕਤ ਐਪਲੀਕੇਸ਼ਨ ਦੇ ਮਾਧਿਅਮ ਰਾਹੀਂ 24*7 ਫਲੈਕਸੀਬਲ ਸਿੱਖਿਆ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਅਕਾਦਮਿਕ ਢਾਂਚੇ ਦਾ ਗਠਨ ਕੀਤਾ ਗਿਆ ਹੈ।

StudentsFile

ਜਿਸ ਅਧੀਨ ਵਿਦਿਆਰਥੀ ਮੋਬਾਇਲ ਐਪ, ਡੈਸਕਟਾਪ ਅਤੇ ਲੈਪਟਾਪ ਜ਼ਰੀਏ ਆਨਲਾਈਨ ਕਲਾਸਾਂ, ਸੈਮੀਨਾਰ, ਗੋਸ਼ਟੀਆਂ, ਵਰਕਸ਼ਾਪਾਂ, ਆਡੀਓ-ਵੀਡਿਊ ਲੈਕਚਰਾਂ ਅਤੇ ਆਨਲਾਈਨ ਕਿਤਾਬਾਂ ਪ੍ਰਾਪਤ ਕਰਨ ਦੀ ਸਹੂਲਤ ਲੈ ਸਕਣਗੇ। ਡਾ. ਸਹਿਗਲ ਨੇ ਦੱਸਿਆ ਕਿ ਉਪਰੋਕਤ ਪ੍ਰੋਗਰਾਮ 'ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਕਿਫਾਇਤੀ ਫ਼ੀਸ 'ਤੇ ਅੰਤਰਰਾਸ਼ਟਰੀ ਪੱਧਰ ਦੀ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ, ਜੋ ਯੂਨੀਵਰਸਿਟੀ ਗ੍ਰਾਂਟਸ ਕਮੀਸ਼ਨ (ਯੂ.ਜੀ.ਸੀ) ਅਤੇ ਡਿਸਟੈਂਸ ਐਜੂਕੇਸ਼ਨ ਬਿਊਰੋ ਵੱਲੋਂ ਮਾਨਤਾ ਪ੍ਰਾਪਤ ਹੋਵੇਗੀ।ਜਿਸ ਅਧੀਨ ਸਾਰੀਆਂ ਯੋਗਤਾਵਾਂ ਸਵੈ-ਚਲਿਤ ਤੌਰ 'ਤੇ ਸਰਕਾਰੀ ਅਤੇ ਗੈਰ-ਸਰਕਾਰੀ ਅਦਾਰਿਆਂ 'ਚ ਨੌਕਰੀ ਦੇ ਯੋਗ ਅਤੇ ਮਾਨਤਾ ਪ੍ਰਾਪਤ ਹੋਣਗੀਆਂ। ਉਨ੍ਹਾਂ ਕਿਹਾ ਕਿ ਵਿਸਥਾਰਿਤ ਜਾਣਕਾਰੀ ਲਈ 'ਵਰਸਿਟੀ ਦੇ ਵੈਬਸਾਈਟ www.cuidol.in 'ਤੇ ਪਹੁੰਚ ਕੀਤੀ ਜਾ ਸਕਦੀ ਹੈ।

StudentsPhoto

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement
Advertisement

Ludhiana Encounter 'ਚ ਮਾਰੇ ਗੈਂਗਸਟਰਾਂ Sanju Bahman ਤੇ Shubham Gopi ਦੇ ਇਕੱਠੇ ਬਲੇ ਸਿਵੇ | Cremation

01 Dec 2023 4:37 PM

Gurpatwant Pannun ਤੋਂ ਲੈ ਕੇ Gangster Lawrence Bishnoi ਤੱਕ ਨੂੰ ਗਲ਼ ਤੋ ਫੜ ਲਿਆਓ - Gursimran Singh Mand

01 Dec 2023 4:06 PM

ਨੌਜਵਾਨਾਂ ਨਾਲ ਗੱਲ ਕਰ ਦੇਖੋ CM Bhagwant Mann ਹੋਏ Emotional ਦੇਖੋ ਕਿਵੇਂ ਵਿਰੋਧੀਆਂ ‘ਤੇ ਸਾਧੇ ਨਿਸ਼ਾਨੇ

01 Dec 2023 3:24 PM

Ludhina ਤੋਂ ਪਹਿਲਾਂ ਕਿਹੜੇ-ਕਿਹੜੇ Gangster's ਦਾ ਹੋਇਆ Encounter ? ਮੰਜ਼ਿਲ ਮੌਤ, ਫਿਰ ਵੀ ਮੁੰਡੇ ਕਿਉਂ ਬਣਦੇ ਹਨ.

01 Dec 2023 2:49 PM

SSP ਦੀ ਵੱਡੇ ਅਫ਼ਸਰਾਂ ਨੂੰ ਝਾੜ, SP, DSP ਤੇ SHO ਨੂੰ ਕਹਿੰਦਾ ਧਿਆਨ ਨਾਲ ਸੁਣੋ, ਕੰਮ ਕਰੋ, ਨਹੀਂ ਕੀਤਾ ਤਾਂ...

01 Dec 2023 12:07 PM