
ਪ੍ਰੀਖਿਆ 19 ਜਨਵਰੀ ਨੂੰ ਹੋਵੇਗੀ। ਇਸ ਦਾ ਦਾਖਲਾ ਕਾਰਡ ਵੱਖਰੇ ਤੌਰ 'ਤੇ ਜਾਰੀ ਕੀਤਾ ਜਾਵੇਗਾ।
ਮੋਹਾਲੀ: ਪੰਜਾਬ ਰਾਜ ਸਿੱਖਿਆ ਪ੍ਰੀਸ਼ਦ ਅਤੇ ਖੋਜ ਸਿਖਲਾਈ ਪ੍ਰੀਸ਼ਦ (ਐਸਸੀਈਆਰਟੀ) ਨੇ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਨੂੰ ਫਿਰ ਰੱਦ ਕਰ ਦਿੱਤਾ ਹੈ। ਹੁਣ ਇਹ ਇਮਤਿਹਾਨ ਨਵੀਂ ਤਰੀਕ ਜਾਰੀ ਕੀਤੀ ਜਾਵੇਗੀ। ਪ੍ਰੀਖਿਆ 19 ਜਨਵਰੀ ਨੂੰ ਹੋਵੇਗੀ। ਇਸ ਦਾ ਦਾਖਲਾ ਕਾਰਡ ਵੱਖਰੇ ਤੌਰ 'ਤੇ ਜਾਰੀ ਕੀਤਾ ਜਾਵੇਗਾ।
Examਇਸਦੇ ਲਈ, ਵਧੇਰੇ ਜਾਣਕਾਰੀ ਵੈਬਸਾਈਟ ਤੇ ਉਮੀਦਵਾਰਾਂ ਲਈ ਉਪਲਬਧ ਕਰਵਾਈ ਗਈ ਹੈ। ਦਸ ਦਈਏ ਕਿ ਇਹ ਪ੍ਰੀਖਿਆ ਦੇ ਐਡਮਿਟ ਕਾਰਡ 16 ਦਸੰਬਰ ਨੂੰ ਜਾਰੀ ਕੀਤੇ ਗਏ ਸਨ ਅਤੇ ਪ੍ਰੀਖਿਆ 22 ਦਸੰਬਰ ਨੂੰ ਹੋਣੀ ਸੀ। ਪਰ ਇਸ ਪ੍ਰੀਖਿਆ ਨੂੰ ਪ੍ਰਸ਼ਾਸਨਿਕ ਕਾਰਨਾਂ ਕਰ ਕੇ ਰੱਦ ਕੀਤਾ ਗਿਆ ਹੈ। ਫਿਰ ਇਹ ਪ੍ਰੀਖਿਆ 5 ਜਨਵਰੀ 2020 ਨੂੰ ਹੋਣੀ ਸੀ। ਪ੍ਰੀਖਿਆ ਦੇ ਰੱਦ ਹੋਣ ਦਾ ਕਾਰਨ ਪ੍ਰਸ਼ਾਸਨਿਕ ਗਲਤੀਆਂ ਦਸੀਆਂ ਗਈਆਂ ਹਨ।
Examਵਿਦਿਆਰਥੀਆਂ ਨੂੰ ਰੋਲ ਨੰਬਰ ਵੀ ਸਹੀ ਤਰੀਕੇ ਨਾਲ ਨਹੀਂ ਮਿਲੇ ਸਨ। ਪੰਜਾਬ ਸਟੇਟ ਪ੍ਰੀਖਿਆ ਮੁੱਖ ਰੂਪ ਤੋਂ ਮਲਟੀਪਲ ਚੋਣ ਸਵਾਲ ਪੁੱਛੇ ਜਾਣਗੇ। ਇਸ ਵਿਚ ਚਾਰ ਆਪਸ਼ਨ ਹੋਣਗੇ ਤੇ ਇਕ ਸਹੀ ਹੋਵੇਗਾ। ਹਰ ਸਹੀ ਜਵਾਬ ਲਈ ਇਕ ਅੰਕ ਮਿਲੇਗਾ। ਜਦਕਿ ਗਲਤ ਉੱਤਰ ਹੋਣ ਤੇ ਕੋਈ ਅੰਕ ਕੱਟਿਆ ਨਹੀਂ ਜਾਵੇਗਾ। ਪ੍ਰੀਖਿਆ ਵਿਚ ਨੈਗੇਟਿਵ ਮਾਰਕਿੰਗ ਦਾ ਪ੍ਰਬੰਧ ਨਹੀਂ ਹੈ।
Examਇਹ ਪੇਪਰ ਉਹਨਾਂ ਉਮੀਦਵਾਰਾਂ ਲਈ ਹੈ ਜਿਹਨਾਂ ਨੇ ਪਹਿਲੀ ਤੋਂ 5ਵੀਂ ਜਮਾਤ ਨੂੰ ਪੜ੍ਹਾਉਣਾ ਚਾਹੁੰਦੇ ਹਨ। ਜਦਕਿ ਪੇਪਰ ਦੋ ਉਹਨਾਂ ਉਮੀਦਵਾਰਾਂ ਲਈ ਵੀ ਹੋਵੇਗਾ ਜੋ ਅੱਠਵੀਂ ਜਮਾਤ ਤਕ ਪੜ੍ਹਾਉਣਾ ਚਾਹੁੰਦੇ ਹਨ। ਜਦਕਿ ਪਹਿਲੀ ਤੋਂ ਅੱਠਵੀਂ ਜਮਾਤ ਤਕ ਪੜ੍ਹਾਉਣ ਦੇ ਇਛੁੱਕ ਉਮੀਦਵਾਰਾਂ ਨੂੰ ਦੋਵੇਂ ਪ੍ਰੀਖਿਆਵਾਂ ਦੇਣਗੀਆਂ ਪੈਣਗੀਆਂ।
Examਇਸ ਪ੍ਰੀਖਿਆ ਲਈ ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ 3 ਨਵੰਬਰ 2019 ਨੂੰ ਸ਼ੁਰੂ ਹੋਈ ਸੀ। ਜੋ ਕਿ 3 ਦਸੰਬਰ 2019 ਤਕ ਚੱਲੀ ਸੀ। ਉੱਥੇ ਹੀ ਚਾਰ ਦਸੰਬਰ ਨੂੰ ਉਮੀਦਵਾਰਾਂ ਨੂੰ ਅਪਣੇ ਫਾਰਮ ਵਿਚ ਸੁਧਾਰ ਦਾ ਮੌਕਾ ਦਿੱਤਾ ਗਿਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।