
13 ਅਪ੍ਰੈਲ ਤਕ ਦੇਸ਼ ਵਿਚ ਕਰੀਬ 9 ਹਜ਼ਾਰ ਲੋਕ ਇਸ ਵਾਇਰਸ ਦੀ ਚਪੇਟ ਵਿਚ...
ਨਵੀਂ ਦਿੱਲੀ: ਕੋਰੋਨਾ ਵਾਇਰਸ ਨੂੰ ਲੈ ਕੇ ਦੁਨੀਆਭਰ ਵਿਚ ਹਾਹਾਕਾਰ ਮਚਿਆ ਹੋਇਆ ਹੈ। ਅਮਰੀਕਾ ਵਰਗੇ ਸ਼ਕਤੀਸ਼ਾਲੀ ਦੇਸ਼ ਵੀ ਇਸ ਵਾਇਰਸ ਦੇ ਅੱਗੇ ਲਾਚਾਰ ਦਿਖ ਰਿਹਾ ਹੈ। ਭਾਰਤ ਵਿਚ ਵੀ ਕੋਰੋਨਾ ਵਾਇਰਸ ਨੇ ਮਾਹੌਲ ਗੰਭੀਰ ਬਣਾ ਦਿੱਤਾ ਹੈ।
Markandey katju
13 ਅਪ੍ਰੈਲ ਤਕ ਦੇਸ਼ ਵਿਚ ਕਰੀਬ 9 ਹਜ਼ਾਰ ਲੋਕ ਇਸ ਵਾਇਰਸ ਦੀ ਚਪੇਟ ਵਿਚ ਆ ਚੁੱਕੇ ਹਨ। ਉੱਥੇ ਹੀ ਕੋਰੋਨਾ ਨਾਲ ਇੱਥੇ 300 ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਇਸ ਮੁਸ਼ਕਿਲ ਸਮੇਂ ਵਿਚ ਸੁਪਰੀਮ ਕੋਰਟ ਦੇ ਸਾਬਕਾ ਜੱਜ ਅਤੇ ਪ੍ਰੈਸ ਕੌਂਸਲਿੰਗ ਆਫ ਇੰਡੀਆ ਦੇ ਸਾਬਕਾ ਪ੍ਰਧਾਨ ਰਹੇ ਮਾਰਕੰਡੇ ਕਾਟਜੂ ਦਾ ਇਕ ਟਵੀਟ ਸੋਸ਼ਲ ਮੀਡੀਆ ਵਿਚ ਵਾਇਰਲ ਹੋ ਰਿਹਾ ਹੈ।
Coronavirus
ਦਰਅਸਲ ਕੋਰੋਨਾ ਵਾਇਰਸ ਕਾਰਨ ਫੈਲੀ ਮਹਾਂਮਾਰੀ ਤੇ ਮਾਰਕੰਡੇ ਕਾਟਜੂ ਨੇ ਲਿਖਿਆ ਕਿ ਜੇ ਰੱਬ ਹੈ ਤਾਂ ਉਹ ਕੋਰੋਨਾ ਨੂੰ ਜੜ੍ਹ ਤੋਂ ਖ਼ਤਮ ਕਿਉਂ ਨਹੀਂ ਕਰ ਦਿੰਦਾ? ਜੱਜ ਕਾਟਜੂ ਦੇ ਇਸ ਸਵਾਲ ਦਾ ਸੋਸ਼ਲ ਮੀਡੀਆ ਯੂਜ਼ਰਸ ਵੱਖ-ਵੱਖ ਤਰ੍ਹਾਂ ਦੇ ਜਵਾਬ ਦੇ ਰਹੇ ਹਨ। ਕੁੱਝ ਯੂਜ਼ਰਾਂ ਨੇ ਲਿਖਿਆ ਕਿ ਪ੍ਰਮਾਤਮਾ ਲੋਕਾਂ ਨੂੰ ਮਹਿਸੂਸ ਕਰਵਾਉਣਾ ਚਾਹੁੰਦੇ ਹਨ ਕਿ ਰੱਬ ਹੈ, ਇਕ ਵਾਰ ਜੇ ਇਹ ਗੱਲ ਸਮਝ ਜਾਣਗੇ ਤਾਂ ਕੋਰੋਨਾ ਵਾਇਰਸ ਅਪਣੇ ਆਪ ਖ਼ਤਮ ਹੋ ਜਾਵੇਗਾ।
Corona Virus
ਕੁੱਝ ਹੋਰ ਯੂਜ਼ਰਾਂ ਨੇ ਮਾਰਕੰਡੇ ਕਾਟਜੂ ਦੇ ਸਵਾਲ ਤੇ ਜਵਾਬ ਦਿੰਦੇ ਹੋਏ ਲਿਖਿਆ ਕਿ ਰੱਬ ਇਨਸਾਨਾਂ ਦੇ ਨਾਲ-ਨਾਲ ਜਾਨਵਰਾਂ ਅਤੇ ਕੁਦਰਤ ਲਈ ਵੀ ਹੁੰਦਾ ਹੈ। ਉਹ ਇਸ ਸਮੇਂ ਸਾਰੇ ਲੋਕਾਂ ਨੂੰ ਸੁਣ ਰਿਹਾ ਹੈ। ਕੁੱਝ ਯੂਜ਼ਰ ਜਸਟਿਸ ਕਾਟਜੂ ਤੋਂ ਹੀ ਪੁੱਛ ਰਹੇ ਹਨ ਕਿ ਕੀ ਉਹਨਾਂ ਨੇ ਪ੍ਰਮਾਤਮਾ ਅੱਗੇ ਕੋਰੋਨਾ ਖਤਮ ਕਰਨ ਲਈ ਪ੍ਰਾਥਨਾ ਕੀਤੀ ਹੈ...ਕੀ ਕਦੇ ਇਸ ਤੋਂ ਪਹਿਲਾਂ ਰੱਬ ਦੀ ਪੂਜਾ ਕੀਤੀ ਹੈ?
Lockdown
ਇਸ ਤੋਂ ਪਹਿਲਾਂ ਮਾਰਕੰਡੇ ਕਾਟਜੂ ਲਾਕਡਾਊਨ ਵਧਾਉਣ ਤੇ ਅਪਣਾ ਵਿਰੋਧ ਦਰਜ ਕਰਵਾ ਚੁੱਕੇ ਹਨ। ਕਾਟਜੂ ਦਾ ਕਹਿਣਾ ਹੈ ਕਿ ਜੇ ਇਹ ਲਾਕਾਡਊਨ ਵਧੇਗਾ ਤਾਂ ਲੋਕ ਭੁੱਖ ਨਾਲ ਮਰਨ ਲੱਗਣਗੇ।
Coronavirus
ਜੱਜ ਕਾਟਜੂ ਨੇ ਇਹ ਵੀ ਕਿਹਾ ਸੀ ਕਿ ਦੇਸ਼ ਦੇ ਰਾਜਨੇਤਾ ਲਾਕਡਾਊਨ ਇਸ ਲਈ ਵਧਾਉਣਾ ਚਾਹੁੰਦੇ ਹਨ ਕਿਉਂ ਕਿ ਜੇ ਲਾਕਡਾਊਨ ਵਧਾਉਣ ਨਾਲ ਕਿਸੇ ਦੀ ਵੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਉਹਨਾਂ ਦੀ ਹੀ ਹੋਵੇਗੀ। ਇਸ ਲਈ ਇਹ ਲੋਕ ਚਾਹੁੰਦੇ ਹਨ ਕਿ ਲਾਕਡਾਊਨ ਜਾਰੀ ਰਹੇ। ਦੱਸ ਦੇਈਏ ਕਿ ਦੇਸ਼ ਇਸ ਵੇਲੇ 25 ਮਾਰਚ ਤੋਂ 17 ਮਈ ਤੱਕ ਲਾਕਡਾਊਨ ਜਾਰੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।