
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸਨਿਚਰਵਾਰ ਨੂੰ ਪ੍ਰਚੂਨ ਦੁਕਾਨਦਾਰਾਂ ਨੂੰ ਕੋਰੋਨਾ ਵਾਇਰਸ ਨਾਲ ਜੀਣ ਦੀ ਕਲਾ
ਨਵੀਂ ਦਿੱਲੀ, 10 ਮਈ: ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸਨਿਚਰਵਾਰ ਨੂੰ ਪ੍ਰਚੂਨ ਦੁਕਾਨਦਾਰਾਂ ਨੂੰ ਕੋਰੋਨਾ ਵਾਇਰਸ ਨਾਲ ਜੀਣ ਦੀ ਕਲਾ ਸਿਖਣ ਦਾ ਸੁਝਾਅ ਦਿੰਦਿਆਂ ਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗ (ਐਮ.ਐਸ.ਐਮ.ਈ) ਦਾ ਦਰਜਾ ਦੇਣ ਦੀ ਉਨ੍ਹਾਂ ਦੀ ਮੰਗ 'ਤੇ ਵਿਚਾਰ ਕਰਨ ਦਾ ਭਰੋਸਾ ਦਿਤਾ।
ਮੰਤਰੀ ਨੇ ਪ੍ਰਚੂਨ ਦੁਕਾਨਦਾਰਾਂ ਨੂੰ ਸਰਕਾਰ ਵਲੋਂ ਵਿੱਤੀ ਮਦਦ ਦੇਣ ਦੀ ਮੰਗ 'ਤੇ ਵੀ ਵਿਚਾਰ ਕਰਨ ਦਾ ਭਰੋਸਾ ਦਿਤਾ। ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਸਾਹਮਣੇ ਚੁੱਕਣਗੇ।
File photo
ਮੰਤਰੀ ਅਨੁਸਾਰ ਮੌਜੂਦਾ ਸਥਿਤੀ ਵੀ ਇਕ ਤਰ੍ਹਾਂ ਨਾਲ ਆਸ਼ੀਰਵਾਦ ਅਤੇ ਉਦਯੋਗ ਜਗਤ ਦੀ ਮੁਹਾਰਤ ਨੂੰ ਉੱਨਤ ਕਰਨ ਦਾ ਮੌਕਾ ਹੈ। ਗਡਕਰੀ ਨੇ ਪ੍ਰਚੂਨ ਦੁਕਾਨਦਾਰਾਂ ਨੂੰ ਕੋਰੋਨਾ ਵਾਇਰਸ ਨਾਲ ਜੀਵਨਜੀਣ ਦੀ ਕਲਾ ਸਿਖਣ ਦਾ ਸੁਝਾਅ ਦਿੰਦਿਆਂ ਕਿਹਾ ਕਿ ਪ੍ਰਚੂਨ ਦੁਕਾਨਦਾਰਾਂ ਦਾ ਸਬਰ ਖ਼ਤਮ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਇਕ ਆਰਥਕ ਯੁੱਧ ਵੀ ਹੈ। ਕੌਮਾਂਤਰੀ ਬਾਜ਼ਾਰ 'ਚ ਸਾਡੀ ਕੁਆਲਿਟੀ ਅਤੇ ਕੀਮਤ ਮਹੱਤਵ ਰਖਦੀ ਹੈ।'' ਗਡਕਰੀ ਨੇ ਇਹ ਗੱਲਾਂ ਭਾਰਤੀ ਪ੍ਰਚਨ ਵਿਕਰੀਕਰਤਾ ਸੰਘ (ਆਰ.ਏ.ਆਈ.) ਨਾਲ ਆਨਲਾਈਨ ਬੈਠਕ ਦੌਰਾਨ ਕਹੀਆਂ।
(ਪੀਟੀਆਈ)