ਬੈਂਕ ਖਾਤਾ ਧਾਰਕਾਂ ਲਈ ਅਹਿਮ ਖ਼ਬਰ : ਆਨਲਾਈਨ ਪੇਮੈਂਟ ਗਲਤ ਹੋਣ ’ਤੇ ਇਸ ਨੰਬਰ 18001201740 ’ਤੇ ਕਰੋ ਸ਼ਿਕਾਇਤ
Published : May 11, 2023, 8:28 am IST
Updated : May 11, 2023, 8:28 am IST
SHARE ARTICLE
PHOTO
PHOTO

ਪੇਮੈਂਟ ਕਰਨ ਤੋਂ ਬਾਅਦ PPBL ਨੰਬਰ ਨੂੰ ਸੁਰੱਖਿਅਤ ਰੱਖੋ

 

ਮੁਹਾਲੀ : ਜੇਕਰ ਤੁਹਾਡੇ ਕੋਲੋਂ ਕਦੇ ਵੀ ਗਲਤ ਖਾਤੇ ਵਿਚ ਆਨਲਾਈਨ ਭੁਗਤਾਨ ਹੋ ਜਾਂਦਾ ਹੈ, ਤਾਂ ਘਬਰਾਓ ਨਾ। ਤੁਸੀਂ ਇਹ ਰਕਮ ਵਾਪਸ ਵੀ ਲੈ ਸਕਦੇ ਹੋ। ਇਸ ਦੇ ਲਈ ਹੈਲਪਲਾਈਨ ਨੰਬਰ 'ਤੇ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਖਾਤੇ ਨਾਲ ਸਬੰਧਤ ਬੈਂਕ 'ਚ ਜਾ ਕੇ ਫਾਰਮ ਭਰਨਾ ਹੋਵੇਗਾ। ਇਹ ਸ਼ਿਕਾਇਤ ਭੁਗਤਾਨ ਦੇ ਤਿੰਨ ਦਿਨਾਂ ਦੇ ਅੰਦਰ ਕਰਨੀ ਹੋਵੇਗੀ।

ਦੇਸ਼ ਵਿਚ ਪਿਛਲੇ ਕੁਝ ਸਾਲਾਂ ਵਿਚ ਡਿਜੀਟਲ ਭੁਗਤਾਨ ਦਾ ਰੁਝਾਨ ਵਧਿਆ ਹੈ। ਪਿਛਲੇ 4 ਸਾਲਾਂ ਵਿਚ ਦੇਸ਼ ਵਿਚ ਲੋਕ UPI ਰਾਹੀਂ ਭਾਰੀ ਲੈਣ-ਦੇਣ ਕਰ ਰਹੇ ਹਨ। ਪਰ ਇਸ ਲੈਣ-ਦੇਣ ਦੌਰਾਨ ਗਲਤੀਆਂ ਵੀ ਸਾਹਮਣੇ ਆ ਰਹੀਆਂ ਹਨ। ਜਲਦਬਾਜ਼ੀ 'ਚ ਗਲਤ ਨੰਬਰ 'ਤੇ UPI ਪੇਮੈਂਟ ਹੋ ਜਾਂਦੀ ਹੈ, ਜਿਸ ਕਾਰਨ ਪੈਸੇ ਕਿਸੇ ਹੋਰ ਦੇ ਬੈਂਕ ਖਾਤੇ 'ਚ ਪਹੁੰਚ ਜਾਂਦੇ ਹਨ।

ਅਣਪਛਾਤੇ ਵਿਅਕਤੀ ਕੋਲ ਪੈਸੇ ਪੁੱਜਣ ਤੋਂ ਬਾਅਦ ਉਨ੍ਹਾਂ ਨੂੰ ਲੋਕਾਂ ਦੇ ਸਾਹਮਣੇ ਪੈਸੇ ਕਢਵਾਉਣ ਦਾ ਤਰੀਕਾ ਸਮਝ ਨਹੀਂ ਆਉਂਦਾ ਅਤੇ ਉਹ ਭਟਕਦੇ ਰਹਿੰਦੇ ਹਨ। ਐਡਵੋਕੇਟ ਜਤਿਨ ਕੁਮਾਰ ਨੇ ਦਸਿਆ ਕਿ ਯੂਪੀਆਈ ਪੇਮੈਂਟ ਦੌਰਾਨ ਸਾਵਧਾਨ ਰਹਿਣ ਦੀ ਲੋੜ ਹੈ।

ਜੇਕਰ ਗਲਤ ਨੰਬਰ 'ਤੇ ਭੁਗਤਾਨ ਕੀਤਾ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ 18001201740 'ਤੇ ਸ਼ਿਕਾਇਤ ਦਰਜ ਕਰੋ। ਇਸ ਤੋਂ ਬਾਅਦ ਆਪਣੇ ਬੈਂਕ ਵਿਚ ਜਾਓ ਅਤੇ ਫਾਰਮ ਵਿਚ ਜਾਣਕਾਰੀ ਭਰੋ। ਜੇਕਰ ਬੈਂਕ ਇਨਕਾਰ ਕਰਦਾ ਹੈ ਤਾਂ ਵੀ ਈਮੇਲ ਰਾਹੀਂ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਇਸ ਵੈੱਬਸਾਈਟ bankingombudsman.rbi.org.in 'ਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ।

ਆਰਬੀਆਈ ਨੇ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ। ਇਸ ਮੁਤਾਬਕ ਜੇਕਰ ਗਲਤੀ ਨਾਲ ਗਲਤ ਖਾਤੇ 'ਚ ਪੈਸੇ ਟਰਾਂਸਫਰ ਹੋ ਜਾਂਦੇ ਹਨ ਤਾਂ 48 ਘੰਟਿਆਂ ਦੇ ਅੰਦਰ ਪੈਸੇ ਵਾਪਸ ਕੀਤੇ ਜਾ ਸਕਦੇ ਹਨ। ਨੈੱਟ ਬੈਂਕਿੰਗ ਅਤੇ UPI ਰਾਹੀਂ ਭੁਗਤਾਨ ਕਰਨ ਤੋਂ ਬਾਅਦ ਫੋਨ 'ਤੇ ਇੱਕ ਸੰਦੇਸ਼ ਆਉਂਦਾ ਹੈ, ਜਿਸ ਨੂੰ ਡਿਲੀਟ ਨਾ ਕੀਤਾ ਜਾਵੇ।

ਇਸ ਸੰਦੇਸ਼ ਵਿਚ PPBL ਨੰਬਰ ਹੈ ਜੋ ਰੁਪਏ ਦੀ ਰਿਫੰਡ ਪ੍ਰਾਪਤ ਕਰਨ ਵਿਚ ਮਦਦ ਕਰ ਸਕਦਾ ਹੈ। ਗਲਤ ਟ੍ਰਾਂਜੈਕਸ਼ਨ ਦਾ ਸਕ੍ਰੀਨਸ਼ਾਟ ਲਓ ਅਤੇ ZeePay, PhonePe, Paytm ਜਾਂ UPI ਐਪਸ ਦੇ ਗਾਹਕ ਦੇਖਭਾਲ ਸਹਾਇਤਾ ਨੂੰ ਕਾਲ ਕਰਕੇ ਸ਼ਿਕਾਇਤ ਦਰਜ ਕਰੋ।
 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement