Meghalaya's First Woman Police Chief: ਮੇਘਾਲਿਆ ਦੀ ਪਹਿਲੀ ਮਹਿਲਾ ਪੁਲਿਸ ਮੁਖੀ ਬਣੀ ਆਈਪੀਐਸ ਨੋਂਗਰਾਂਗ
Published : May 11, 2024, 7:14 pm IST
Updated : May 11, 2024, 7:14 pm IST
SHARE ARTICLE
IPS Officer Nongrang Becomes Meghalaya's First Woman Police Chief
IPS Officer Nongrang Becomes Meghalaya's First Woman Police Chief

ਉਨ੍ਹਾਂ ਕਿਹਾ ਕਿ ਉਹ ਐਲਆਰ ਬਿਸ਼ਨੋਈ ਦੀ ਥਾਂ ਲੈਣਗੇ, ਜੋ 19 ਮਈ ਨੂੰ ਸੇਵਾਮੁਕਤ ਹੋ ਰਹੇ ਹਨ।

Meghalaya's First Woman Police Chief: ਭਾਰਤੀ ਪੁਲਿਸ ਸੇਵਾ (ਆਈਪੀਐਸ) ਦੀ ਸੀਨੀਅਰ ਅਧਿਕਾਰੀ ਇਦਸ਼ਿਸ਼ਾ ਨੋਂਗਰਾਂਗ ਮੇਘਾਲਿਆ ਦੀ ਪਹਿਲੀ ਮਹਿਲਾ ਪੁਲਿਸ ਮੁਖੀ ਹੋਵੇਗੀ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਉਹ ਐਲਆਰ ਬਿਸ਼ਨੋਈ ਦੀ ਥਾਂ ਲੈਣਗੇ, ਜੋ 19 ਮਈ ਨੂੰ ਸੇਵਾਮੁਕਤ ਹੋ ਰਹੇ ਹਨ।

ਗ੍ਰਹਿ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਮੁੱਖ ਮੰਤਰੀ ਕੋਨਰਾਡ ਕੇ. ਸੰਗਮਾ ਦੀ ਅਗਵਾਈ ਵਾਲੇ ਮੇਘਾਲਿਆ ਸੁਰੱਖਿਆ ਕਮਿਸ਼ਨ ਨੇ ਪੁਲਿਸ ਮੁਖੀ ਦੇ ਅਹੁਦੇ ਲਈ ਪਿਛਲੇ ਮਹੀਨੇ ਯੂਪੀਐਸਸੀ ਦੁਆਰਾ ਪ੍ਰਵਾਨਿਤ ਤਿੰਨ ਅਧਿਕਾਰੀਆਂ ਵਿਚੋਂ ਨੋਂਗਰਾਂਗ ਦੀ ਚੋਣ ਕੀਤੀ।

ਦੋ ਹੋਰ ਅਧਿਕਾਰੀ ਜਿਨ੍ਹਾਂ ਦੇ ਨਾਵਾਂ ਦੀ ਯੂਪੀਐਸਸੀ ਦੁਆਰਾ ਸਿਫਾਰਸ਼ ਕੀਤੀ ਗਈ ਸੀ, ਉਹ ਸਨ ਆਰਪੀ ਮੀਨਾ ਅਤੇ ਦੀਪਕ ਕੁਮਾਰ। ਇਸ ਤੋਂ ਪਹਿਲਾਂ ਦੋ ਅਧਿਕਾਰੀ ਜੀਪੀ ਸਿੰਘ (1991 ਬੈਚ) ਅਤੇ ਹਰਮੀਤ ਸਿੰਘ (1992 ਬੈਚ) ਨੇ ਉੱਚ ਅਹੁਦੇ ਤੋਂ ਇਨਕਾਰ ਕਰ ਦਿਤਾ ਸੀ।

ਸੰਗਮਾ ਨੇ ਕਿਹਾ, “ਆਈਪੀਐਸ ਸ਼੍ਰੀਮਤੀ ਇਦਸ਼ਿਸ਼ਾ ਨੋਂਗਰਾਂਗ ਨੂੰ ਪੁਲਿਸ ਦੇ ਨਵੇਂ ਡਾਇਰੈਕਟਰ ਜਨਰਲ ਵਜੋਂ ਨਿਯੁਕਤੀ 'ਤੇ ਦਿਲੋਂ ਵਧਾਈਆਂ। ਰੁਕਾਵਟਾਂ ਨੂੰ ਤੋੜਦਿਆਂ ਅਤੇ ਇਤਿਹਾਸ ਰਚਦਿਆਂ ਉਹ ਇਸ ਅਹੁਦੇ 'ਤੇ ਕਾਬਜ਼ ਹੋਣ ਵਾਲੀ ਸਾਡੇ ਸੂਬੇ ਦੀ ਪਹਿਲੀ ਆਦਿਵਾਸੀ ਔਰਤ ਬਣ ਗਈ ਹੈ। ਇਹ ਸਾਡੇ ਸਾਰਿਆਂ ਲਈ ਬਹੁਤ ਮਾਣ ਵਾਲਾ ਪਲ ਹੈ। ਉਸ ਨੂੰ ਸ਼ੁਭਕਾਮਨਾਵਾਂ।''

 (For more Punjabi news apart from IPS Officer Nongrang Becomes Meghalaya's First Woman Police Chief, stay tuned to Rozana Spokesman)

 

Tags: meghalaya

Location: India, Meghalaya, Shillong

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement