America Road Accident : ਅਮਰੀਕਾ ’ਚ ਕਾਰ ਹਾਦਸੇ 'ਚ ਭਾਰਤੀ ਮਹਿਲਾ ਦੀ ਮੌਤ, ਪਰਿਵਾਰ ਦੇ ਮੈਂਬਰਾਂ ਸਮੇਤ 5 ਜ਼ਖ਼ਮੀ

By : BALJINDERK

Published : May 10, 2024, 2:25 pm IST
Updated : May 10, 2024, 2:25 pm IST
SHARE ARTICLE
Road accident
Road accident

America Road Accident : ਪਰਿਵਾਰ ਨੇ ਗੌਫੰਡਮੀ ਪੇਜ 'ਤੇ 35 ਹਜ਼ਾਰ ਡਾਲਰ ਇਕੱਠੇ ਕਰਨ ਦੀ ਕੀਤੀ ਅਪੀਲ 

America Road Accident : ਨਿਊਯਾਰਕ- ਅਮਰੀਕਾ ਤੋਂ ਇਕ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਇੱਥੇ ਬੀਤੇ ਦਿਨ ਟੈਨੇਸੀ ਸੂਬੇ ’ਚ ਵਾਪਰੇ ਇੱਕ ਸੜਕ ਕਾਰ ਹਾਦਸੇ ਵਿੱਚ ਗੁਜਰਾਤੀ ਪਰਿਵਾਰ ਦੀ ਇੱਕ ਔਰਤ ਦੀ ਮੌਤ ਹੋ ਗਈ ਅਤੇ ਗੁਜਰਾਤੀ ਪਰਿਵਾਰ ਦੇ ਚਾਰ ਮੈਂਬਰਾਂ ਸਮੇਤ ਪੰਜ ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਰਾਤ 10:00 ਵਜੇ ਦੇ ਕਰੀਬ ਮੈਰੀਓਨ ਕਾਉਂਟੀ, ਟੈਨੇਸੀ ਸੂਬੇ ਵਿੱਚ ਹਾਈਵੇਅ 41 'ਤੇ ਵਾਪਰਿਆ। ਇਸ ਹਾਦਸੇ ਵਿੱਚ ਦੋ ਵਾਹਨ ਆਹਮੋ ਸਾਹਮਣੇ ਟਕਰਾ ਗਏ, ਜਿਸ ਵਿੱਚ ਇੱਕ ਗੁਜਰਾਤੀ ਪਰਿਵਾਰ ਦੇ ਚਾਰ ਮੈਂਬਰ ਅਤੇ ਮੈਰੀੳਨ ਕਾਉਂਟੀ ਦੇ ਡਿਪਟੀ ਸਮੇਤ ਪੰਜ ਲੋਕ ਜ਼ਖਮੀ ਹੋ ਗਏ। 

ਇਹ ਵੀ ਪੜੋ:Larkana News : ਨਾਬਾਲਿਗ ਨਾਲ ਜਬਰ-ਜ਼ਨਾਹ ਕਰਨ ਵਾਲਾ ਅਧਿਆਪਕ ਗ੍ਰਿਫ਼ਤਾਰ 

ਗੁਜਰਾਤੀ ਮੂਲ ਦਾ ਕਾਰ ਚਾਲਕ ਰੋਡ ਦੀ ਸੈਂਟਰ ਲਾਈਨ ਨੂੰ ਪਾਰ ਕਰ ਰਿਹਾ ਸੀ ਅਤੇ ਡਿਪਟੀ ਦੀ ਗਸਤੀ ਕਾਰ ਨੂੰ ਉਸ ਨੇ ਸਿੱਧੀ ਟੱਕਰ ਮਾਰ ਦਿੱਤੀ, ਜਿਸ ’ਚ ਕਾਰ ਸਵਾਰ ਗੁਜਰਾਤੀ ਭਾਰਤੀ ਪਰਿਵਾਰ ਦੇ ਸੈਰਿਫ ਦਫ਼ਤਰ ਦੇ ਡਿਪਟੀ ਸਮੇਤ ਪੰਜ ਲੋਕ ਜ਼ਖ਼ਮੀ ਹੋ ਗਏ। ਗੁਜਰਾਤੀ ਮੂਲ ਦੀ ਇੱਕ ਔਰਤ ਦੀ ਮੋਤ ਹੋ ਗਈ। ਅਮਰੀਕੀ ਮੀਡੀਆ ਦੀਆ ਰਿਪੋਰਟਾਂ ਅਨੁਸਾਰ ਹਾਦਸਾਗ੍ਰਸਤ ਹੋਈ ਟੋਇਟਾ ਕਾਰ ਨੂੰ ਭਾਰਤੀ ਗੁਜਰਾਤੀ ਰਮਿਤ ਕੁਮਾਰ ਪਟੇਲ ਚਲਾ ਰਿਹਾ ਸੀ, ਜੋ ਹਾਈਵੇਅ 'ਤੇ ਲਾਇਨ ਨੂੰ ਬਰਕਰਾਰ ਰੱਖਣ ’ਚ ਅਸਫ਼ਲ ਰਿਹਾ, ਜਿਸ ’ਚ ਸ਼ੈਰਿਫ ਦਫ਼ਤਰ ਦੇ ਡਿਪਟੀ ਟਿਮ ਕੈਸ਼ ਦੇ ਵਾਹਨ ਨਾਲ ਉਸ ਨੇ ਸਿੱਧੀ ਟੱਕਰ ਮਾਰ ਦਿੱਤੀ ਜਿਸ ਵਿੱਚ ਉਹ ਵੀ ਜ਼ਖਮੀ ਹੋ ਗਿਆ। 

ਇਹ ਵੀ ਪੜੋ:Chandigarh News : ਚੰਡੀਗੜ੍ਹ ਸਿੱਖਿਆ ਵਿਭਾਗ ਵਲੋਂ ਨਵੇਂ ਸੈਸ਼ਨ ਲਈ ਸਰਕਾਰੀ ਸਕੂਲਾਂ ਨਾਲ ਜੁੜੀ ਅਹਿਮ ਖ਼ਬਰ 

ਮੈਰੀਅਨ ਕਾਊਂਟੀ ਸ਼ੈਰਿਫ ਦੇ ਦਫਤਰ ਮੁਤਾਬਕ ਜ਼ਖਮੀਆਂ ਨੂੰ ਤੁਰੰਤ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਵਾਪਰੇ ਇਸ ਦਰਦਨਾਕ ਹਾਦਸੇ ਦਾ ਸ਼ਿਕਾਰ ਹੋਏ ਇਹ ਅਲਬਾਮਾ 'ਚ ਰਹਿਣ ਵਾਲਾ ਗੁਜਰਾਤੀ ਪਰਿਵਾਰ ਹੈ, ਜਿਸ 'ਚ ਡਰਾਈਵਰ ਰੂਮਿਤ ਪਟੇਲ ਦੀ 59 ਸਾਲਾ ਮਾਂ ਪੂਰਵੀ ਪਟੇਲ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਦਕਸ਼ਾ ਪਟੇਲ ਦੇ ਦਿਮਾਗ ਅਤੇ ਰੀੜ੍ਹ ਦੀ ਹੱਡੀ 'ਤੇ ਬਹੁਤ ਗੰਭੀਰ ਸੱਟਾਂ ਲੱਗੀਆਂ ਹਨ ਜੋ ਹਸਪਤਾਲ ’ਚ ਜੇਰੇ ਇਲਾਜ ਹੈ। ਖੁਸ਼ਕਿਸਮਤੀ ਨਾਲ ਕਾਰ ਵਿਚ ਸਵਾਰ ਉਨ੍ਹਾਂ ਦਾ ਇਕ 15 ਸਾਲਾ ਦੇ ਪੁੱਤਰ ਪਾਲ ਪਟੇਲ ਨੂੰ ਮਾਮੂਲੀ ਸੱਟਾਂ ਲੱਗੀਆਂ ਜੋ ਵਾਲ-ਵਾਲ ਬਚ ਗਿਆ ਅਤੇ ਕਾਰ ਡਰਾਈਵਰ ਰੂਮਿਤ ਪਟੇਲ ਦੀਆਂ ਸੱਟਾਂ ਵੀ ਜ਼ਿਆਦਾ ਗੰਭੀਰ ਨਹੀਂ ਸਨ।  

ਇਹ ਵੀ ਪੜੋ:Haryana News : ਅੰਬਾਲਾ 'ਚ ਬਿਊਟੀ ਪਾਰਲਰ ਗਈ ਲੜਕੀ 4 ਦਿਨਾਂ ਤੋਂ ਲਾਪਤਾ

ਜ਼ਿਕਰਯੋਗ ਹੈ ਕਿ ਤਿੰਨ ਸਾਲ ਪਹਿਲਾਂ ਅਮਰੀਕਾ ਆਏ ਗੁਜਰਾਤ ਦੇ ਜ਼ਿਲ੍ਹਾ ਗਾਂਧੀਨਗਰ ਦੇ ਸ਼ਹਿਰ ਕਲੋਲ ਦੇ ਨਾਲ ਇਸ ਪਰਿਵਾਰ ਦਾ ਸਬੰਧ ਹੈ। ਹਾਦਸੇ ’ਚ ਗੰਭੀਰ ਰੂਪ ’ਚ ਜ਼ਖਮੀ ਦਕਸ਼ਾ ਪਟੇਲ ਨਾਮੀਂ ਔਰਤ ਨੂੰ ਵੀ ਸਥਾਈ ਅਧਰੰਗ ਹੋਣ ਦੀ ਸੰਭਾਵਨਾ ਹੈ। ਰੁਮਿਤ ਪਟੇਲ ਨੇ ਆਪਣੀ ਪਤਨੀ ਦਕਸ਼ਾ ਪਟੇਲ ਦੇ ਇਲਾਜ ਲਈ ਫੰਡਿੰਗ ਦਾ ਸਹਾਰਾ ਲਿਆ ਹੈ ਜੋ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੇ ਨਾਲ ਜੂਝ ਰਹੀ ਹੈ। ਗੌਫੰਡਮੀ ਪੇਜ 'ਤੇ ਉਹਨਾਂ 35 ਹਜ਼ਾਰ ਡਾਲਰ ਇਕੱਠੇ ਕਰਨ ਦੀ ਭਾਈਚਾਰੇ ਨੂੰ ਅਪੀਲ ਕੀਤੀ ਗਈ ਹੈ। ਰੁਮਿਤ ਪਟੇਲ ਨੇ ਗੋਫੰਡਮੀ ਪੇਜ ਤੇ ਪਾਈ ਪੋਸਟ ਤੇ ਕਿਹਾ ਹੈ ਕਿ ਉਨ੍ਹਾਂ ਦਾ ਪਰਿਵਾਰ ਤਿੰਨ ਸਾਲ ਪਹਿਲਾਂ ਅਮਰੀਕਾ ਆਇਆ ਸੀ ਅਤੇ ਅਲਬਾਮਾ 'ਚ ਸੈਟਲ ਹੋ ਗਿਆ ਸੀ। ਉਸ ਨੇ ਇਹ ਕਾਰ ਦੋ ਹਫ਼ਤੇ ਪਹਿਲਾਂ ਖਰੀਦੀ ਸੀ, ਪਰ ਇਸ ਤੋਂ ਪਹਿਲਾਂ ਕਿ ਉਹ ਕਾਰ ਦੀ ਪਹਿਲੀ ਕਿਸ਼ਤ ਵੀ ਅਦਾ ਨਹੀਂ ਕਰ ਸਕੇ, ਉਸ ਦੇ ਪਰਿਵਾਰ ਨਾਲ ਇੱਕ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਕਾਰਨ ਉਹ ਹੁਣ ਬਹੁਤ ਮੁਸ਼ਕਲ ਸਥਿਤੀ ਵਿੱਚ ਹਨ। ਰੁਮਿਤ ਪਟੇਲ ਨੇ ਆਪਣੀ ਪਤਨੀ ਦੇ ਇਲਾਜ ਤੋਂ ਇਲਾਵਾ ਆਪਣੀ ਪੋਸਟ 'ਚ ਇਹ ਵੀ ਕਿਹਾ ਹੈ ਕਿ ਇਸ ਹਾਦਸੇ 'ਚ ਮਰਨ ਵਾਲੀ ਆਪਣੀ ਮਾਂ ਦੇ ਅੰਤਿਮ ਸੰਸਕਾਰ ਲਈ ਵੀ ਉਸ ਨੂੰ ਆਰਥਿਕ ਮਦਦ ਦੀ ਲੋੜ ਹੈ। ਇਸ ਹਾਦਸੇ 'ਚ ਮਾਰੇ ਗਏ ਰੂਮਿਤ ਪਟੇਲ ਦੀ ਮਾਂ ਪੂਰਵੀ ਪਟੇਲ ਕੁਝ ਸਮਾਂ ਪਹਿਲਾਂ ਅਮਰੀਕਾ ਆਈ ਸੀ ਪਰ ਅਲਬਾਮਾ ਦੇ ਹੰਟਸਵਿਲੇ 'ਚ ਰਹਿੰਦੇ ਆਪਣੇ ਬੇਟੇ ਦਾ ਘਰ ਦੇਖਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।

(For more news apart from Indian woman dies in car accident in America, 5 injured including family members News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM
Advertisement