
1947 ਤੋਂ ਬਾਅਦ ਇਕ ਮੁਲਕ 'ਚ ਸਰਹੱਦ ਕਾਹਦੀ ਬਣੀ, ਆਮ ਲੋਕਾਂ ਨੂੰ ਨਵੀਆਂ ਨਵੀਆਂ ਸਿਰਦਰਦੀਆਂ ਪੈਦਾ ਹੋ ਗਈਆਂ। ਕਦੇ ਭੁਲੇਖੇ ਨਾਲ ....
ਵਡੋਦਰਾ (ਏਜੰਸੀ): 1947 ਤੋਂ ਬਾਅਦ ਇਕ ਮੁਲਕ 'ਚ ਸਰਹੱਦ ਕਾਹਦੀ ਬਣੀ, ਆਮ ਲੋਕਾਂ ਨੂੰ ਨਵੀਆਂ ਨਵੀਆਂ ਸਿਰਦਰਦੀਆਂ ਪੈਦਾ ਹੋ ਗਈਆਂ। ਕਦੇ ਭੁਲੇਖੇ ਨਾਲ ਸਰਹੱਦ ਤੋਂ ਪਾਰ ਗਏ ਪੰਜਾਬੀਆਂ ਨੂੰ ਪਾਕਿਸਤਾਨੀ ਜੇਲਾਂ ਵਿਚ ਸੁੱਟ ਦਿਤਾ ਤੇ ਉਹ ਜਿਉਂਦੇ ਜੀਅ ਮੁੜ ਭਾਰਤ ਨਾ ਪਰਤੇ। ਇਸੇ ਤਰ੍ਹਾਂ ਮਛੇਰਿਆਂ ਦੀ ਗ੍ਰਿਫ਼ਤਾਰੀਆਂ ਦੀਆਂ ਸਾਲ 'ਚ ਹਜ਼ਾਰਾਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਕਦੇ ਭਾਰਤ ਪਾਕਿਸਤਾਨ ਦੇ ਮਛੇਰਿਆਂ ਨੂੰ ਫੜ ਲੈਂਦਾ ਹੈ ਤੇ ਪਾਕਿਸਤਾਨ ਉਨ੍ਹਾਂ ਨੂੰ ਫੜ ਕੇ ਜੇਲ ਵਿਚ ਸੁਟ ਦਿੰਦਾ ਹੈ। ਇਸ ਲੜੀ ਵਿਚ ਗੁਜਰਾਤ ਦੇ ਇਕ ਮਛੇਰੇ ਦਾ ਨਾਂ ਵੀ ਜੁੜ ਗਿਆ ਹੈ।
fisherman diedਪਾਕਿਸਤਾਨ ਦੀ ਇਕ ਜੇਲ ਵਿਚ ਬੰਦ ਗੁਜਰਾਤ ਦੇ ਇਕ ਮਛੇਰੇ ਦੇ ਪਰਵਾਰ ਨੂੰ ਅੱਜ ਪਤਾ ਚਲਿਆ ਕਿ ਪਿਛਲੇ ਚਾਰ ਮਾਰਚ ਨੂੰ ਹੀ ਉਸ ਦੀ ਮੌਤ ਹੋ ਗਈ ਸੀ। ਮਛੇਰੇ ਦੇ ਪਰਵਾਰ ਨੂੰ ਇਹ ਜਾਣਕਾਰੀ ਅੱਜ ਉਦੋਂ ਮਿਲੀ ਜਦੋਂ ਮਛੇਰੇ ਦਾ ਇਕ ਸਾਥੀ ਕੈਦੀ ਦਾ ਇਕ ਚਿੱਠੀ ਮਛੇਰੇ ਦੀ ਪਤਨੀ ਕੋਲ ਪਹੁੰਚੀ। ਜਾਣਕਾਰੀ ਮਿਲਣ ਤੋਂ ਬਾਅਦ ਮਛੇਰੇ ਦਾ ਪਰਵਾਰ ਭਾਰੀ ਸਦਮੇ 'ਚ ਹੈ। ਗੁਜਰਾਤ ਦੇ ਡਿੱਗ ਸੋਮਨਾਥ ਜ਼ਿਲ੍ਹੇ ਦੇ ਕੋਟਦਾ ਪਿੰਡ ਨਿਵਾਸੀ ਦੇਵਾ ਰਾਮ ਬਰੀਆ (55) ਨੂੰ ਪਾਕਿਸਤਾਨੀ ਸਮੁੰਦਰੀ ਸੁਰੱਖਿਆ ਏਜੰਸੀਆਂ ਨੇ ਪਿਛਲੀ ਦੋ ਫ਼ਰਵਰੀ ਨੂੰ ਪਾਕਿਸਤਾਨੀ ਸਮੁੰਦਰੀ ਖੇਤਰ ਵਿਚੋਂ ਫੜਿਆ ਸੀ।
fisherman died in prisionਇਹ ਜਾਣਕਾਰੀ ਉਸ ਦੇ ਪਰਵਾਰਕ ਮੈਬਰਾਂ ਨੇ ਸਾਂਝੀ ਕਰਦਿਆਂ ਕਿਹਾ ਕਿ ਸਰਕਾਰ ਨੇ ਇਸ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦਿਤੀ। ਕੋਟਦਾ ਪਿੰਡ ਦੇ ਸਰਪੰਚ ਬਾਬੂਭਾਈ ਸੋਮਾਭਾਈ ਨੇ ਦਸਿਆ ਕਿ ਬਰੀਆ ਦੇ ਨਾਲ ਜੇਲ ਵਿਚ ਬੰਦ ਨਿਪੁੰਨ ਧਨਸੁਖ ਚਾਵਡਾ ਨੇ ਬਰੀਆ ਦੀ ਪਤਨੀ ਲਾਭੂਬੇਨ ਨੂੰ ਪੱਤਰ 22 ਅਪ੍ਰੈਲ ਨੂੰ ਚਿੱਠੀ ਲਿਖੀ ਸੀ। ਇਸ ਚਿੱਠੀ ਰਾਹੀਂ ਉਸ ਨੇ ਬਰੀਆ ਦੀ ਮੌਤ ਦੀ ਖ਼ਬਰ ਦਿਤੀ ਸੀ। ਇਹ ਚਿੱਠੀ ਪਰਵਾਰ ਨੂੰ ਅੱਜ ਮਿਲੀ ਤੇ ਚਿੱਠੀ ਪੜ੍ਹ ਕੇ ਪਰਵਾਰ ਵਾਲਿਆਂ ਨੂੰ ਭਾਰੀ ਸਦਮਾ ਲੱਗਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਬਰੀਆ ਦੀ ਲਾਸ਼ ਭਾਰਤ ਲਿਆਉਣ ਵਿਚ ਉਨ੍ਹਾਂ ਦੀ ਮਦਦ ਕੀਤੀ ਜਾਵੇ।