
ਗੁਜਰਾਤ ਦੇ ਭਾਵਨਗਰ ਵਿਚ ਭਿਆਨਕ ਸੜਕ ਹਾਦਸੇ ਵਿਚ 19 ਲੋਕਾਂ ਦੀ ਮੌਤ ਹੋ ਗਈ ਹੈ। ਦਰਅਸਲ, ਬਵਾਲਯਾਲੀ ਪਿੰਡ ਦੇ ਕੋਲ ਸ਼ਨੀਵਾਰ ...
ਅਹਿਮਦਾਬਾਦ : ਗੁਜਰਾਤ ਦੇ ਭਾਵਨਗਰ ਵਿਚ ਭਿਆਨਕ ਸੜਕ ਹਾਦਸੇ ਵਿਚ 19 ਲੋਕਾਂ ਦੀ ਮੌਤ ਹੋ ਗਈ ਹੈ। ਦਰਅਸਲ, ਬਵਾਲਯਾਲੀ ਪਿੰਡ ਦੇ ਕੋਲ ਸ਼ਨੀਵਾਰ ਸਵੇਰੇ ਭਾਵਨਗਰ-ਅਹਿਮਦਾਬਾਦ ਹਾਈਵੇਅ 'ਤੇ ਸੀਮੇਂਟ ਨਾਲ ਲੱਦਿਆ ਇਕ ਟਰੱਕ ਅਚਾਨਕ ਪਲਟ ਗਿਆ, ਜਿਸ ਨਾਲ 19 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 7 ਲੋਕ ਜ਼ਖ਼ਮੀ ਹੋ ਗਏ।
truck accident gujrat
ਦਸਿਆ ਜਾ ਰਿਹਾ ਹੈ ਕਿ ਸੀਮੇਂਟ ਨਾਲ ਲੱਦਿਆ ਟਰੱਕ ਭਾਵਨਗਰ ਦੇ ਬਵਾਲਯਾਲੀ ਪਿੰਡ ਦੇ ਕੋਲ ਅਹਿਮਦਾਬਾਦ ਹਾਈਵੇਅ 'ਤੇ ਪਲਟ ਗਿਆ, ਜਿਸ ਤੋਂ ਬਾਅਦ ਅਫ਼ਰਾ ਤਫ਼ਰੀ ਮਚ ਗਈ। ਹਾਲਾਂਕਿ ਅਜੇ ਤਕ ਇਸ ਹਾਦਸੇ ਦੀ ਵਜ੍ਹਾ ਦਾ ਸਹੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਕਿਵੇਂ ਵਾਪਰਿਆ ਹੈ।