
13 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਦਾ ਦੋਸ਼ੀ ਨੀਰਵ ਮੋਦੀ ਬ੍ਰਿਟੇਨ ਵਿਚ ਹੈ ਅਤੇ ਉਹ ਰਾਜਨੀਤਕ ਸ਼ਰਣ ਲੈਣਾ...
ਨਵੀਂ ਦਿੱਲੀ : 13 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਦਾ ਦੋਸ਼ੀ ਨੀਰਵ ਮੋਦੀ ਬ੍ਰਿਟੇਨ ਵਿਚ ਹੈ ਅਤੇ ਉਹ ਰਾਜਨੀਤਕ ਸ਼ਰਣ ਲੈਣਾ ਚਾਹੁੰਦਾ ਹੈ। ਭਾਰਤੀ ਅਤੇ ਬ੍ਰਿਟਿਸ਼ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਦਾਅਵਾ ਫਾਈਨਾਂਸ਼ੀਅਲ ਟਾਈਮਜ਼ (ਐਫਟੀ) ਅਖ਼ਬਾਰ ਨੇ ਕੀਤਾ ਹੈ। ਜਦੋਂ ਐਫਟੀ ਦੀ ਖ਼ਬਰ 'ਤੇ ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦਸਿਆ ਕਿ ਉਹ ਵਿਅਕਤੀਗਤ ਮਾਮਲਿਆਂ 'ਤੇ ਜਾਣਕਾਰੀ ਪ੍ਰਦਾਨ ਨਹੀਂ ਕਰਦਾ ਹੈ।
nirav modiਦਸ ਦਈਏ ਕਿ ਪੀਐਨਬੀ ਘਪਲੇ ਦਾ ਮੁੱਖ ਦੋਸ਼ੀ ਨੀਰਵ ਮੋਦੀ ਫ਼ਰਵਰੀ ਤੋਂ ਲਾਪਤਾ ਹੈ। ਰਿਪੋਰਟ ਮੁਤਾਬਕ ਨੀਰਵ ਮੋਦੀ ਲੰਡਨ ਵਿਚ ਹੈ। ਉਸ ਨੇ ਰਾਜਨੀਤਕ ਸੋਸ਼ਣ ਦਾ ਦਾਅਵਾ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਐਫਟੀ ਨੂੰ ਦਸਿਆ ਕਿ ਭਾਰਤ ਸਰਕਾਰ ਦੀਆਂ ਏਜੰਸੀਆਂ ਨੇ ਹਵਾਲਗੀ ਦੇ ਲਈ ਅਜੇ ਤਕ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ ਹੈ। ਮੰਤਰਾਲਾ ਨੇ ਕਈ ਸਵਾਲਾਂ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿਤਾ ਹੈ।
nirav modi showroomਭਾਰਤ ਸਰਕਾਰ ਪਹਿਲਾਂ ਤੋਂ ਹੀ ਭਗੌੜੇ ਉਦਯੋਗਪਤੀ ਵਿਜੈ ਮਾਲਿਆ ਦੀ ਹਵਾਲਗੀ ਦੀ ਮੰਗ ਕਰ ਰਹੀ ਹੈ। ਪਿਛਲੇ ਚਾਰ ਦਸੰਬਰ ਨੂੰ ਲੰਡਨ ਦੀ ਅਦਾਲਤ ਵਿਚ ਇਸ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ ਸੀ, ਜਿਸ ਦਾ ਮਕਸਦ ਮਾਲਿਆ ਦੇ ਵਿਰੁਧ ਧੋਖਾਧੜੀ ਦੇ ਮਾਮਲੇ ਨੂੰ ਪਹਿਲੀ ਨਜ਼ਰੇ ਸਥਾਪਿਤ ਕਰਨਾ ਹੈ। ਮਾਲਿਆ ਮਾਰਚ 2016 ਵਿਚ ਭਾਰਤ ਛੱਡ ਕੇ ਜਾਣ ਤੋਂ ਬਾਅਦ ਬ੍ਰਿਟੇਨ ਵਿਚ ਰਿਹਾ ਹੈ।
nirav modiਮਾਲਿਆ ਦੀ ਬਚਾਅ ਟੀਮ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਕੋਈ ਗ਼ਲਤ ਮੰਨਸ਼ਾ ਨਹੀਂ ਹੈ ਅਤੇ ਭਾਰਤ ਵਿਚ ਉਨ੍ਹਾਂ 'ਤੇ ਨਿਰਪੱਖ ਤਰੀਕੇ ਨਾਲ ਮੁਕੱਦਮਾ ਚਲਾਉਣ ਦੀ ਸੰਭਾਵਨਾ ਨਹੀਂ ਹੈ। ਜ਼ਿਕਰਯੋਗ ਹੈ ਕਿ ਮਈ ਵਿਚ ਏਜੰਸੀ ਨੇ ਨੀਰਵ ਮੋਦੀ ਅਤੇ 23 ਹੋਰ ਦੇ ਵਿਰੁਧ ਅਦਾਲਤ ਵਿਚ 12 ਹਜ਼ਾਰ ਪੰਨਿਆਂ ਦਾ ਦੋਸ਼ ਪੱਤਰ ਦਾਖ਼ਲ ਕੀਤਾ ਸੀ।
wanted nirav modiਇਨ੍ਹਾਂ ਵਿਚ ਨੀਰਵ ਦੇ ਪਿਤਾ ਦੀਪਕ ਮੋਦੀ, ਭੈਣ ਪੂਰਬੀ ਮੇਹਤਾ, ਜੀਜਾ ਮਯੰਕ ਮੇਹਤਾ, ਭਰਾ ਨੀਸ਼ਲ ਮੋਦੀ ਅਤੇ ਇਕ ਹੋਰ ਰਿਸ਼ਤੇਦਾਰ ਨਿਹਾਲ ਮੋਦੀ ਵੀ ਸ਼ਾਮਲ ਹਨ। ਈਡੀ ਨੇ ਪੀਐਨਬੀ ਘਪਲਾ ਮਾਮਲੇ ਵਿਚ ਦੋਸ਼ੀਆਂ 'ਤੇ ਭਾਰਤੀ ਦੰਡ ਵਿਧਾਨ ਦੀਆਂ ਵੱਖ-ਵੱਖ ਧਾਰਾਵਾਂ ਅਤੇ ਪੀਐਮਐਲਏ ਤਹਿਤ ਦੋਸ਼ ਲਗਾਇਆ। ਨੀਰਵ ਮੋਦੀ ਅਪਣੇ ਵਿਰੁਧ ਮਾਮਲੇ ਦਰਜ ਕੀਤੇ ਜਾਣ ਤੋਂ ਪਹਿਲਾਂ ਹੀ ਦੇਸ਼ ਤੋਂ ਬਾਹਰ ਭੱਜ ਗਿਆ ਸੀ।