ਪੁਲਿਸ ਨੇ ਟ੍ਰਾਂਸਜੈਂਡਰਾਂ 'ਤੇ ਕੀਤਾ ਲਾਠੀਚਾਰਜ
Published : Jun 11, 2019, 3:40 pm IST
Updated : Jun 11, 2019, 3:40 pm IST
SHARE ARTICLE
Meerut UP police thrash transgender persons inside station premises
Meerut UP police thrash transgender persons inside station premises

ਪੁਲਿਸ ਨੇ ਅਖ਼ਤਿਆਰ ਕੀਤਾ ਸਖ਼ਤੀ ਦਾ ਰਵੱਈਆ

ਨਵੀਂ ਦਿੱਲੀ: ਉਤਰ ਪ੍ਰਦੇਸ਼ ਪੁਲਿਸ ਨੇ ਸੋਮਵਾਰ ਨੂੰ ਮੇਰਠ ਵਿਚ ਟ੍ਰਾਂਸਜੈਂਡਰਾਂ ਦੇ ਇਕ ਸਮੂਹ 'ਤੇ ਲਾਠੀਚਾਰਜ ਕਰ ਦਿੱਤਾ। ਇਸ ਘਟਨਾ ਦੀ ਇਕ ਵੀਡੀਉ ਵੀ ਸਾਹਮਣੇ ਆਈ ਹੈ ਜਿਸ ਵਿਚ ਪੁਲਿਸ ਉਹਨਾਂ ਨੂੰ ਬੁਰੀ ਤਰ੍ਹਾਂ ਕੁੱਟ ਰਹੀ ਹੈ ਅਤੇ ਉਹ ਬਚਣ ਲਈ ਇਧਰ ਉਧਰ ਭੱਜ ਰਹੇ ਹਨ। ਇਕ ਰਿਪੋਰਟ ਅਨੁਸਾਰ ਇਹ ਘਟਨਾ ਮੇਰਠ ਦੇ ਲਾਲ ਕੁਰਤੀ ਪੁਲਿਸ ਸੇਟਸ਼ਨ ਦੀ ਹੈ।

policepolice

ਅਧਿਕਾਰੀਆਂ ਦਾ ਦਾਅਵਾ ਹੈ ਕਿ ਇਹ ਕਾਰਵਾਈ ਉਦੋਂ ਕੀਤੀ ਗਈ ਜਦੋਂ ਉਹਨਾਂ ਨੇ ਲੋਕਾਂ ਤੋਂ ਮਿਲੀਆਂ ਵਸਤੂਆਂ ਨੂੰ ਵੰਡਣ 'ਤੇ ਦੂਜੇ ਸਮੂਹ ਨਾਲ  ਝਗੜਾ ਸ਼ੁਰੂ ਕਰ ਦਿੱਤਾ। ਸੂਤਰਾਂ ਮੁਤਾਬਕ ਦੋਵਾਂ ਪੱਖਾਂ ਨੇ ਲਾਲ ਕੁਰਤੀ ਖੇਤਰ ਦੇ ਫੁਹਾਰਾ ਚੌਂਕ ਕੋਲ ਇਕ ਘਰ ਵਿਚ ਬਹੁਤ ਹੰਗਾਮਾ ਕੀਤਾ। ਹੰਗਾਮੇ ਦੀ ਸੂਚਨਾ ਮਿਲਦੇ ਮੌਕੇ 'ਤੇ ਪਹੁੰਚੀ ਪੁਲਿਸ ਨ ਦੋਵਾਂ ਪੱਖਾਂ ਨੂੰ ਭਜਾਇਆ। ਉਸ ਤੋਂ ਬਾਅਦ ਦੋਵੇਂ ਪੱਖ ਥਾਣੇ ਪਹੁੰਚੇ ਅਤੇ ਉੱਥੇ ਵੀ ਉਹਨਾਂ ਨੇ ਜ਼ਬਰਦਸਤ ਹੰਗਾਮਾ ਕੀਤਾ।



 

ਇਸ ਪ੍ਰਕਾਰ ਪੁਲਿਸ ਦੇ ਕਹਿਣ 'ਤੇ ਵੀ ਉਹਨਾਂ ਨੇ ਹੰਗਾਮਾ ਬੰਦ ਨਾ ਕੀਤਾ ਜਿਸ ਕਰਕੇ ਪੁਲਿਸ ਨੇ ਉਹਨਾਂ ਉਤੇ ਲਾਠੀਚਾਰਜ ਸ਼ੁਰੂ ਕਰ ਦਿੱਤਾ। ਇਸ ਦੀ ਵੀਡੀਉ ਵੀ ਬਣਾਈ ਗਈ ਹੈ ਜਿਸ ਵਿਚ ਟ੍ਰਾਂਸਜੈਂਡਰ ਨੂੰ ਕੁਟਾਪਾ ਚਾੜ੍ਹਨ ਦੌਰਾਨ ਬਚਣ ਲਈ ਉਹ ਇਧਰ ਉਧਰ ਭੱਜ ਰਹੇ ਹਨ। ਘਟਨਾ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀ ਨਿਤਿਨ ਤਿਵਾਰੀ ਨੇ ਕਿਹਾ ਕਿ ਉਹਨਾਂ ਨੂੰ ਕੰਟਰੋਲ ਕਰਨ ਲਈ ਪੁਲਿਸ ਨੇ ਉਹਨਾਂ ਵਿਰੁਧ ਸਖ਼ਤੀ ਵਰਤੀ।

ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਪੁਲਿਸ ਨੇ ਜ਼ਰੂਰਤ ਤੋਂ ਜ਼ਿਆਦਾ ਸਖ਼ਤੀ ਦਾ ਰਵੱਈਆ ਵਰਤਿਆ ਹੋਇਆ ਤਾਂ ਉਸ ਦੀ ਵੀ ਜਾਂਚ ਕੀਤੀ ਜਾਵੇਗੀ। ਰਿਪੋਰਟ ਮੁਤਾਬਕ ਇਹਨਾਂ ਦੋਵਾਂ ਸਮੂਹਾਂ ਵਿਰੁਧ ਸ਼ਿਕਾਇਤ ਦਰਜ ਕਰਵਾਈ ਗਈ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement