ਫ਼ਤਹਿਪੁਰ ਗੜ੍ਹੀ ਵਿਖੇ ਵੋਟਾਂ ਦੌਰਾਨ ਹਿੰਸਾ; ਪੁਲਿਸ ਵਲੋਂ ਲਾਠੀਚਾਰਜ
Published : Dec 31, 2018, 12:51 pm IST
Updated : Dec 31, 2018, 12:51 pm IST
SHARE ARTICLE
Violence at Fatehpur Garhi
Violence at Fatehpur Garhi

ਅਕਾਲੀਆਂ ਨੇ ਘੇਰਿਆ ਪੋਲਿੰਗ ਬੂਥ; ਦੋ ਘੰਟੇ ਵੋਟਾਂ ਨਾ ਪਈਆਂ....

ਬਨੂੜ, (ਅਵਤਾਰ ਸਿੰਘ) : ਥਾਣਾ ਬਨੂੜ ਅਧੀਨ ਪੈਂਦੇ ਪਿੰਡ ਫ਼ਤਹਿਪੁਰ ਗੜ੍ਹੀ ਵਿਖੇ ਪੰਚਾਇਤ ਚੋਣਾਂ ਦੀ ਪੋਲਿੰਗ ਦੌਰਾਨ ਵਾਪਰੀ ਹਿੰਸਾ ਕਾਰਨ ਦੋ ਘੰਟੇ ਪੋਲਿੰਗ ਬੰਦ ਰਹੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਪਿੰਡ ਦੇ ਵਸਨੀਕ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਦੀ ਦਸਤਾਰ ਵੀ ਲਹਿ ਗਈ। ਸਮੁੱਚੀ ਘਟਨਾ ਦੇ ਰੋਸ ਵਜੋਂ ਪਿੰਡ ਵਾਸੀਆਂ ਅਤੇ ਜਥੇਦਾਰ ਗੜ੍ਹੀ ਦੇ ਸਮਰਥਕ ਅਕਾਲੀ ਵਰਕਰਾਂ ਨੇ ਪੋਲਿੰਗ ਬੂਥ ਦਾ ਘਿਰਾਉ ਕੀਤਾ। ਉਨ੍ਹਾਂ ਕਾਂਗਰਸ ਸਰਕਾਰ ਅਤੇ ਪੁਲਿਸ ਵਿਰੁਧ ਨਾਹਰੇਬਾਜ਼ੀ ਕੀਤੀ। ਪੁਲਿਸ ਵਲੋਂ ਇਸ ਮੌਕੇ ਲਾਠੀਚਾਰਜ ਵੀ ਕੀਤਾ ਗਿਆ।

ਉੱਚ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਖ਼ਲ ਮਗਰੋਂ ਦੋ ਘੰਟੇ ਬਾਦ ਪੋਲਿੰਗ ਚਾਲੂ ਹੋਈ। ਜਥੇਦਾਰ ਗੜ੍ਹੀ ਜਿਨ੍ਹਾਂ ਦੀ ਪਤਨੀ ਭਾਗ ਕੌਰ ਇਥੋਂ ਸਰਪੰਚੀ ਦੀ ਚੋਣ ਲੜ ਰਹੀ ਹੈ ਨੇ ਪੁਲਿਸ ਦੀ ਸਹਾਇਤਾ ਨਾਲ ਕਾਂਗਰਸੀਆਂ ਉੱਤੇ ਵੱਡੀ ਗਿਣਤੀ ਵਿਚ ਜਾਅਲੀ ਵੋਟਾਂ ਭੁਗਤਾਣ ਦਾ ਦੋਸ਼ ਲਾਇਆ।   ਮੌਕੇ ਉੱਤੋਂ ਇਕੱਤਰ ਜਾਣਕਾਰੀ ਅਨੁਸਾਰ ਦੁਪਹਿਰ ਇਕ ਵਜੇ ਦੇ ਕਰੀਬ ਜਦੋਂ ਪਿੰਡ ਦੇ ਸਰਕਾਰੀ ਸਕੂਲ ਵਿਚਲੇ ਪੋਲਿੰਗ ਬੂਥਾਂ ਉੱਤੇ ਕਾਂਗਰਸੀ ਸਮਰਥਕ ਬਾਹਰੀ ਵਿਅਕਤੀ ਵੋਟਿੰਗ ਵਾਲੇ ਕਮਰਿਆਂ ਵਿਚ ਵੜ੍ਹ ਗਏ ਅਤੇ ਜਥੇਦਾਰ ਸੁਰਜੀਤ ਸਿੰਘ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨਾਲ ਝਗੜਾ ਹੋ ਗਿਆ ਜਿਸ ਵਿਚ ਉਨ੍ਹਾਂ ਦੀ ਦਸਤਾਰ ਵੀ ਲਹਿ ਗਈ।

ਜਥੇਦਾਰ ਗੜ੍ਹੀ ਦੀ ਪੱਗ ਉਤਰਨ ਅਤੇ ਜਾਅਲੀ ਵੋਟਾਂ ਭੁਗਤਾਏ ਜਾਣ ਦੀ ਸੂਚਨਾ ਜਦੋਂ ਉਨ੍ਹਾਂ ਦੇ ਪੋਲਿੰਗ ਬੂਥ ਦੇ ਬਾਹਰਵਾਰ ਬੈਠੇ ਸਮਰਥਕਾਂ ਅਤੇ ਪਿੰਡ ਵਾਸੀਆਂ ਨੂੰ ਮਿਲੀ ਤਾਂ ਵੱਡੀ ਗਿਣਤੀ ਵਿਚ ਪਿੰਡ ਵਾਸੀ ਬੂਥ ਅੱਗੇ ਇਕੱਤਰ ਹੋ ਗਏ ਤੇ ਗੇਟ ਤੋਂ ਅੰਦਰ ਜਾਣ ਦੀ ਕੋਸ਼ਿਸ ਕਰਨ ਲੱਗੇ। ਪੁਲਿਸ ਵਲੋਂ ਰੋਕਣ 'ਤੇ ਗੜ੍ਹੀ ਸਮਰਥਕਾਂ ਨੇ ਨਾਹਰੇਬਾਜ਼ੀ ਆਰੰਭ ਦਿਤੀ। ਇਸ ਮੌਕੇ ਪੁਲਿਸ ਨੇ ਲਾਠੀਚਾਰਜ ਕਰਕੇ ਭੀੜ ਨੂੰ ਪੋਲਿੰਗ ਬੂਥ ਤੋਂ ਦੂਰ ਭਜਾਇਆ। ਜਥੇਦਾਰ ਗੜ੍ਹੀ ਨੇ ਪੁਲਿਸ ਇੰਸਪੈਕਟਰ ਅਤੇ ਜਾਅਲੀ ਵੋਟਾਂ ਪਾਉਣ ਵਾਲੇ ਅਤੇ ਉਨ੍ਹਾਂ ਨਾਲ ਹੱਥੋ ਪਾਈ ਕਰਕੇ ਪੱਗ ਉਤਾਰਨ ਵਾਲਿਆਂ ਖਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕੀਤੀ।

ਇਸ ਮੌਕੇ ਭੀੜ ਵਲੋਂ ਕੀਤੀ ਪੱਥਰਬਾਜ਼ੀ ਨਾਲ ਪੋਲਿੰਗ ਅਮਲੇ ਦੀ ਇਕ ਆਲਟੋ ਕਾਰ ਦੇ ਸ਼ੀਸੇ ਵੀ ਟੁੱਟ ਗਏ। ਘਟਨਾ ਦਾ ਪਤਾ ਲੱਗਦਿਆਂ ਹੀ ਪਟਿਆਲਾ ਤੋਂ ਐਸਪੀ ਮਨਜੀਤ ਸਿੰਘ ਬਰਾੜ, ਡੀਐਸਪੀ ਰਾਜਪੁਰਾ ਕ੍ਰਿਸ਼ਨ ਕੁਮਾਰ ਪਾਂਥੇ, ਬਨੂੜ ਦੇ ਥਾਣਾ ਮੁਖੀ ਸੁਰਿੰਦਰਪਾਲ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਫ਼ੋਰਸ ਤੋਂ ਇਲਾਵਾ ਰਾਜਪੁਰਾ ਦੇ ਤਹਿਸੀਲਦਾਰ ਹਰਸਿਮਰਨ ਸਿੰਘ, ਨਾਇਬ ਤਹਿਸੀਲਦਾਰ ਬਨੂੜ ਸੁਖਵਿੰਦਰਪਾਲ ਵਰਮਾ ਵੀ ਮੌਕੇ 'ਤੇ ਪੁੱਜੇ। ਸਾਰਿਆਂ ਦੇ ਯਤਨਾਂ ਮਗਰੋਂ ਸਥਿਤੀ ਸਾਂਤ ਹੋਈ ਤੇ ਇੱਕ ਵਜੇ ਤੋਂ ਬੰਦ ਹੋਈ ਪੋਲਿੰਗ ਦੁਬਾਰਾ ਚਾਲੂ ਹੋ ਸਕੀ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement