ਪੂਰਬੀ ਲਦਾਖ਼ ਰੇੜਕਾ : ਭਾਰਤ, ਚੀਨ ਵਿਚਾਲੇ ਮੇਜਰ ਜਨਰਲ ਪੱਧਰ ਦੀ ਗੱਲਬਾਤ
Published : Jun 11, 2020, 9:18 am IST
Updated : Jun 11, 2020, 9:18 am IST
SHARE ARTICLE
File Photo
File Photo

ਪੈਂਗੋਂਗ ਸੋ ਅਤੇ ਪੂਰਬੀ ਲਦਾਖ਼ ਦੇ ਕਈ ਇਲਾਕਿਆਂ ਵਿਚ ਜਾਰੀ ਫ਼ੌਜੀ ਰੇੜਕੇ ਨੂੰ ਦੂਰ ਕਰਨ ਦੇ ਮੰਤਵ ਨਾਲ ਭਾਰਤ ਅਤੇ ਚੀਨ ਦੀਆਂ ਫ਼ੌਜਾਂ

ਨਵੀਂ ਦਿੱਲੀ, 10 ਜੂਨ : ਪੈਂਗੋਂਗ ਸੋ ਅਤੇ ਪੂਰਬੀ ਲਦਾਖ਼ ਦੇ ਕਈ ਇਲਾਕਿਆਂ ਵਿਚ ਜਾਰੀ ਫ਼ੌਜੀ ਰੇੜਕੇ ਨੂੰ ਦੂਰ ਕਰਨ ਦੇ ਮੰਤਵ ਨਾਲ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਵਿਚਾਲੇ ਬੁਧਵਾਰ ਨੂੰ ਮੇਜਰ ਜਨਰਲ ਪੱਧਰ ਦੀ ਗੱਲਬਾਤ ਹੋਈ। ਸੂਤਰਾਂ ਮੁਤਾਬਕ ਸਾਢੇ ਚਾਰ ਘੰਟੇ ਤੋਂ ਵੱਧ ਸਮੇਂ ਤਕ ਚੱਲੀ ਗੱਲਬਾਤ ਵਿਚ ਭਾਰਤੀ ਵਫ਼ਦ ਨੇ ਸਥਿਤੀ ਜਿਉਂ ਦੀ ਤਿਉਂ ਬਹਾਲ ਕਰਨ ਅਤੇ ਰੇੜਕੇ ਵਾਲੀਆਂ ਸਾਰੀਆਂ ਥਾਵਾਂ ’ਤੇ ਭਾਰੀ ਗਿਣਤੀ ਵਿਚ ਜਮ੍ਹਾਂ ਚੀਨੀ ਫ਼ੌਜੀਆਂ ਨੂੰ ਤੁਰਤ ਹਟਾਏ ਜਾਣ ’ਤੇ ਜ਼ੋਰ ਦਿਤਾ। ਉਨ੍ਹਾਂ ਕਿਹਾ ਕਿ ਮੇਜਰ ਜਨਰਲ ਪੱਧਰ ਦੀ ਗੱਲਬਾਤ ਹਾਂਪੱਖੀ ਮਾਹੌਲ ਵਿਚ ਹੋਈ ਜਿਸ ਦਾ ਉਦੇਸ਼ ਦੋਹਾਂ ਧਿਰਾਂ ਵਿਚਾਲੇ ਤਣਾਅ ਘਟਾਉਣਾ ਹੈ।

File PhotoFile Photo

ਰੇੜਕੇ ਨੂੰ ਸ਼ਾਂਤਮਈ ਢੰਗ ਨਾਲ ਖ਼ਤਮ ਕਰਨ ਲਈ ਦੋਹਾਂ ਫ਼ੌਜਾਂ ਨੇ ਗਲਵਾਨ ਘਾਟੀ ਅਤੇ ਹਾਟ ਸਪਰਿੰਗ ਦੇ ਕੁੱਝ ਇਲਾਕਿਆਂ ਵਿਚ ਸੀਮਤ ਗਿਣਤੀ ਵਿਚ ਆਪੋ ਅਪਣੇ ਫ਼ੌਜੀਆਂ ਨੂੰ ਪਿੱਛੇ ਹਟਾ ਲਿਆ ਜਿਸ ਦੇ ਇਕ ਦਿਨ ਬਾਅਦ ਇਹ ਗੱਲਅਬਾਤ ਹੋਈ ਹੈ। ਫ਼ਿਲਹਾਲ, ਦੋਵੇਂ ਧਿਰਾਂ ਸੋ, ਦੌਲਤ ਬੇਗ਼ ਓਲਡੀ ਅਤੇ ਡੇਮਚੋਕ ਜਿਹੇ ਕੁੱਝ ਇਲਾਕਿਆਂ ਵਿਚ ਹੁਣ ਵੀ ਆਹਮੋ-ਸਾਹਮਣੇ ਹਨ। 

ਫ਼ੌਜੀ ਸੂਤਰਾਂ ਨੇ ਦਸਿਆ ਕਿ ਦੋਵੇਂ ਫ਼ੌਜਾਂ ਗਲਵਾਨ ਘਾਟੀ ਦੇ ਗਸ਼ਤੀ ਪੁਆਇੰਟ 14 ਅਤੇ 15 ਤੇ ਹਾਟ ਸਪਰਿੰਗ ਇਲਾਕੇ ਵਿਚ ਪਿੱਛੇ ਹਟੀਆਂ ਹਨ। ਉਨ੍ਹਾਂ ਕਿਹਾ ਕਿ ਚੀਨੀ ਧਿਰ ਦੋਹਾਂ ਇਲਾਕਿਆਂ ਵਿਚ ਡੇਢ ਕਿਲੋਮੀਟਰ ਤਕ ਪਿੱਛੇ ਚਲੀ ਗਈ ਹੈ। ਪੈਂਗੋਂਗ ਸੋ ਵਿਚ ਪੰਜ ਮਈ ਨੂੰ ਹਿੰਸਕ ਸੰਘਰਸ਼ ਮਗਰੋਂ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਆਹਮੋ-ਸਾਹਮਣੇ ਹਨ। ਰੇੜਕੇ ਨੂੰ ਖ਼ਤਮ ਕਰਨ ਲਈ ਪਹਿਲੇ ਗੰਭੀਰ ਯਤਨ ਤਹਿਤ ਲੇਹ ਵਿਖੇ 14 ਕੋਰ ਦੇ ਜਨਰਲ ਆਫ਼ੀਸਰ ਕਮਾਂਡਿੰਗ ਲੈਫ਼ਟੀਨੈਂਟ ਜਨਰਲ ਹਰਿੰਦਰ ਸਿੰਘ ਅਤੇ ਤਿੱਬਤ ਫ਼ੌਜੀ ਜ਼ਿਲ੍ਹੇ ਡਿਸਟਰਿਕਟ ਦੇ ਕਮਾਂਡਰ ਮੇਜਰ ਜਨਰਲ ਲਿਊ ਲਿਨ ਵਿਚਾਲੇ ਛੇ ਜੂਨ ਨੂੰ ਵਿਸਥਾਰਤ ਗੱਲਬਾਤ ਹੋਈ ਸੀ।                    (ਏਜੰਸੀ) 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement