
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਭਾਜਪਾ ਹੁਣ ਭਾਰਤੀ ਝਗੜਾ ਪਾਰਟੀ ਬਣ ਗਈ ਹੈ।
ਨਵੀਂ ਦਿੱਲੀ: ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Deputy CM Delhi Manish Sisodia) ਨੇ ਕੇਂਦਰ ਦੀ ਭਾਜਪਾ (BJP) ਸਰਕਾਰ ’ਤੇ ਨਿਸ਼ਾਨਾ ਸਾਧਿਆ ਹੈ। ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਸਿਸੋਦੀਆ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਮੰਤਰੀ ਦਿੱਲੀ ਸਰਕਾਰ ਨੂੰ ਗਾਲਾਂ ਕੱਢ ਰਹੇ ਹਨ ਅਤੇ ਇਸ ਰਵੱਈਏ ਤੋਂ ਉਹਨਾਂ ਦੇ ਸੰਸਕਾਰਾਂ ਦਾ ਪਤਾ ਚਲਦਾ ਹੈ। ਉਹਨਾਂ ਨੇ ਕਿਹਾ ਕਿ ਕੇਂਦਰ ਨੇ ਇਹ ਸਾਰੇ ਫੈਸਲੇ ਸੁਪਰੀਮ ਕੋਰਟ ਤੋਂ ਝਿੜਕਾਂ ਖਾਣ ਤੋਂ ਬਾਅਦ ਲਏ ਹਨ।
Manish Sisodia
ਇਹ ਵੀ ਪੜ੍ਹੋ-ਪੰਜਾਬ ਸਰਕਾਰ ਨੇ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਨੂੰ ਰੋਕਣ ਲਈ ਲਾਂਚ ਕੀਤੀ ਇਹ APP
ਮਨੀਸ਼ ਸਿਸੋਦੀਆ ਨੇ ਕੇਂਦਰ ਸਰਕਾਰ ਨੂੰ ਸਵਾਲ ਕੀਤਾ ਕਿ ਜੇਕਰ ਪੀਜ਼ਾ ਘਰ ਪਹੁੰਚ ਸਕਦਾ ਹੈ ਤਾਂ ਰਾਸ਼ਨ ਕਿਉਂ ਨਹੀਂ? ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਜਪਾ ਹੁਣ ਭਾਰਤੀ ਝਗੜਾ ਪਾਰਟੀ ਬਣ ਗਈ ਹੈ। ਇਹਨਾਂ ਕੋਲ ਹੁਣ ਸਿਰਫ ਰਾਜਾਂ ਨਾਲ ਲੜਨ ਦਾ ਕੰਮ ਹੀ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਹ ਆਕਸੀਜਨ ਦਾ ਮੁੱਦਾ ਹੋਵੇ ਜਾਂ ਪ੍ਰੀਖਿਆ ਰੱਦ ਕਰਵਾਉਣ ਦਾ, ਸੁਪਰੀਮ ਕੋਰਟ ਨੇ ਹਰ ਮੁੱਦੇ ’ਤੇ ਕੇਂਦਰ ਸਰਕਾਰ ਨੂੰ ਝਾੜ ਪਾਈ ਹੈ।
ਇਹ ਵੀ ਪੜ੍ਹੋ-ਪਾਕਿਸਤਾਨ 'ਚ ਬੱਸ ਦੁਰਘਟਨਾ 'ਚ 20 ਲੋਕਾਂ ਦੀ ਹੋਈ ਮੌਤ, 10 ਦੀ ਹਾਲਤ ਗੰਭੀਰ
Manish Sisodia
ਸਿਸੋਦੀਆ ਵਲੋਂ ਕੇਂਦਰ ’ਤੇ ਆਕਸੀਜਨ ਦੇ ਮਸਲੇ ਨੂੰ ਉਲਝਾਉਣ ਅਤੇ ਵੈਕਸੀਨ ਨੂੰ ਲੈ ਕੇ ਰਵੱਈਆ ਠੀਕ ਨਾ ਹੋਣ ਦਾ ਇਲਜ਼ਾਮ ਲਾਇਆ ਗਿਆ ਹੈ। ਨਾਲ ਹੀ ਉਹਨਾਂ ਕਿਹਾ ਕਿ ਡੇਢ੍ਹ ਕਰੋੜ ਬੱਚੇ ਪ੍ਰੀਖਿਆ ਰੱਦ ਕਰਨ ਲਈ ਬੇਨਤੀ ਕਰਦੇ ਰਹੇ, ਪਰ ਕੇਂਦਰ ਨੇ ਉਨ੍ਹਾਂ ਦੀ ਇੱਕ ਨਾ ਸੁਣੀ। ਜਦ ਸੁਪਰੀਮ ਕੋਰਟ ਨੇ ਵਿੱਚ ਦਖਲ ਦਿੱਤਾ ਤਾਂ ਹੀ ਪ੍ਰੀਖਿਆ ਰੱਦ ਕੀਤੀ ਗਈ।
ਇਹ ਵੀ ਪੜ੍ਹੋ-ਹਸਪਤਾਲ ਤੋਂ ਘਰ ਪਹੁੰਚੇ ਅਦਾਕਾਰ ਦਿਲੀਪ ਕੁਮਾਰ, ਪਤਨੀ ਨੇ ਦੁਆਵਾਂ ਲਈ ਕੀਤਾ ਸਮਰਥਕਾਂ ਦਾ ਧੰਨਵਾਦ
ਉਨ੍ਹਾਂ ਨੇ ਫਿਰ ਭਾਜਪਾ ਸਰਕਾਰ ’ਤੇ ਵਾਰ ਕਰਦਿਆਂ ਕਿਹਾ ਕਿ ਹੁਣ ਕੇਂਦਰ ਗਰੀਬ ਆਦਮੀ ਦੇ ਘਰ ਰਾਸ਼ਨ ਵੀ ਪਹੁੰਚਾਉਣ ਨਹੀਂ ਦੇਣਾ ਚਾਹੁੰਦੀ। ਜੇ 21ਵੀਂ ਸਦ੍ਹੀ ਦਾ ਆਈਆਈਟੀ (IIT) ‘ਚ ਪੜ੍ਹਿਆ ਦਿੱਲੀ ਦਾ ਮੁੱਖ ਮੰਤਰੀ ਗਰੀਬਾਂ ਦੇ ਘਰ ਰਾਸ਼ਨ ਪਹੁੰਚਾਉਣਾ ਚਾਹੁੰਦਾ ਹੈ ਤਾਂ ਇਸ ‘ਚ ਗਲ਼ਤ ਕੀ ਹੈ।