ਹਸਪਤਾਲ ਤੋਂ ਘਰ ਪਹੁੰਚੇ ਅਦਾਕਾਰ ਦਿਲੀਪ ਕੁਮਾਰ, ਪਤਨੀ ਨੇ ਦੁਆਵਾਂ ਲਈ ਕੀਤਾ ਸਮਰਥਕਾਂ ਦਾ ਧੰਨਵਾਦ
Published : Jun 11, 2021, 5:59 pm IST
Updated : Jun 11, 2021, 6:02 pm IST
SHARE ARTICLE
Dilip Kumar discharged from Hinduja hospital mumbai
Dilip Kumar discharged from Hinduja hospital mumbai

ਮਸ਼ਹੂਰ ਅਦਾਕਾਰ ਦਿਲੀਪ ਕੁਮਾਰ ਨੂੰ ਸ਼ੁੱਕਰਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਸਾਇਰਾ ਬਾਨੋ ਨੇ ਪਤੀ ਦੇ ਸਹੀ ਸਲਾਮਤ ਹੋਣ ’ਤੇ ਸਮਰਥਕਾਂ ਦਾ ਧੰਨਵਾਦ ਕੀਤਾ। 

ਮੁੰਬਈ: ਹਿੰਦੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਦਿਲੀਪ ਕੁਮਾਰ (Dilip Kumar) ਨੂੰ ਸ਼ੁੱਕਰਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਨੂੰ ਸਟ੍ਰੈਚਰ ’ਤੇ ਬਾਹਰ ਲਿਆਂਦਾ ਗਿਆ। ਹਾਲਾਂਕਿ ਉਹ ਅਜੇ ਵੀ ਕਮਜ਼ੋਰ ਨਜ਼ਰ ਆ ਰਹੇ ਸੀ। ਹਸਪਤਾਲ ਤੋਂ ਨਿਕਲਦੇ ਵਕਤ ਦਿਲੀਪ ਕੁਮਾਰ ਦੀ ਪਤਨੀ ਸਇਰਾ ਬਾਨੋ (Saira Banu) ਵੀ ਉਨ੍ਹਾਂ ਦੇ ਨਾਲ ਸੀ। 

ਇਹ ਵੀ ਪੜ੍ਹੋ- ਬ੍ਰਿਟੇਨ 'ਚ ਫਿਰ ਪੈਰ ਪਸਾਰ ਰਿਹਾ ਕੋਰੋਨਾ, ਇਕ ਦਿਨ 'ਚ ਸਾਹਮਣੇ ਆਏ 7 ਹਜ਼ਾਰ ਤੋਂ ਵਧੇਰੇ ਮਾਮਲੇ

PHOTOPHOTO

ਐਤਵਾਰ ਨੂੰ ਸਾਹ ਲੈਣ ‘ਚ ਮੁਸ਼ਕਲ ਹੋਣ ਕਾਰਨ ਦਿਲੀਪ ਕੁਮਾਰ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਡਾਕਟਰਾਂ ਵਲੋਂ ਜਾਂਚ ਕਰਨ ’ਤੇ ਪਤਾ ਚੱਲਿਆ ਕਿ ਉਨ੍ਹਾਂ ਦੇ ਫੇਫੜਿਆਂ ਵਿੱਚ ਪਾਣੀ ਭਰਿਆ ਹੋਇਆ ਹੈ, ਜਿਸ ਨੂੰ Bilateral pleural effusion ਕਿਹਾ ਜਾਂਦਾ ਹੈ। ਪਿਛਲੇ ਮਹੀਨੇ ਵੀ ਦਿਲੀਪ ਕੁਮਾਰ ਨੂੰ ਇਸ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ। ਉਸ ਸਮੇਂ ਵੀ ਕਿਹਾ ਜਾ ਰਿਹਾ ਸੀ ਕਿ ਉਹਨਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਹੈ। 

ਇਹ ਵੀ ਪੜ੍ਹੋ- ਰੂਸ ਨੇ ਫੇਸਬੁੱਕ ਤੇ ਟੈਲੀਗ੍ਰਾਮ 'ਤੇ ਇਸ ਕਾਰਨ ਫਿਰ ਲਾਇਆ ਭਾਰੀ ਜੁਰਮਾਨਾ

Dilip Kumar and Saira BanuDilip Kumar and Saira Banu

ਦਿਲੀਪ ਕੁਮਾਰ ਵਲੋਂ ਉਨ੍ਹਾਂ ਦੇ ਡਿਸਚਾਰਜ ਹੋਣ ਦੀ ਜਾਣਕਾਰੀ ਫ਼ੈਜ਼ਲ ਫਾਰੂਕੀ ਨੇ ਸੋਸ਼ਲ ਮੀਡੀਆ ’ਤੇ ਦੇ ਦਿੱਤੀ ਸੀ। ਉਹਨਾਂ ਨੇ ਟਵੀਟ ‘ਚ ਲਿਖਿਆ ਕਿ, “ਤੁਹਾਡੇ ਪਿਆਰ, ਸਨੇਹ ਅਤੇ ਅਰਦਾਸਾਂ ਸਦਕਾ ਦਿਲੀਪ ਕੁਮਾਰ ਅੱਜ ਹਸਪਤਾਲ ਤੋਂ ਘਰ ਵਾਪਸ ਆ ਰਹੇ ਹਨ। ਡਾਕਟਰ ਗੋਖਲੇ, ਪਾਰਕਰ, ਡਾ. ਅਰੁਣ ਸ਼ਾਹ ਅਤੇ ਹਿੰਦੂਜਾ ਹਸਪਤਾਲ, ਖਾਰ (Hinduja Hospital, Khar) ਦੀ ਸਮੁੱਚੀ ਟੀਮ ਰਾਹੀਂ ਅੱਲ੍ਹਾ ਦੀ ਰਹਿਮਤ ਹੈ।

PHOTOPHOTO

ਇਹ ਵੀ ਪੜ੍ਹੋ- Google policy ‘ਚ ਕੀਤਾ ਬਦਲਾਅ, Users ਹੁਣ ਨਹੀਂ ਹੋਣਗੇ Online Harassment ਦਾ ਸ਼ਿਕਾਰ

ਦੱਸ ਦੇਈਏ ਕਿ 98 ਸਾਲਾ ਅਦਾਕਾਰ ਦਿਲੀਪ ਕੁਮਾਰ ਨੂੰ ਹਿੰਦੀ ਸਿਨੇਮਾ ਦੇ ਸਰਵ ਉੱਚ ਸਨਮਾਨ ਦਾਦਾ ਸਾਹਿਬ ਫਾਲਕੇ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਚੁਕਿਆ ਹੈ। 2015 ਵਿੱਚ ਉਨ੍ਹਾਂ ਨੂੰ ਸਰਕਾਰ ਵਲੋਂ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸਨਮਾਨ, ਪਦਮ ਭੂਸ਼ਣ ਵੀ ਭੇਂਟ ਕੀਤਾ ਗਿਆ ਸੀ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement