ਪਾਕਿਸਤਾਨ 'ਚ ਬੱਸ ਦੁਰਘਟਨਾ 'ਚ 20 ਲੋਕਾਂ ਦੀ ਹੋਈ ਮੌਤ, 10 ਦੀ ਹਾਲਤ ਗੰਭੀਰ
Published : Jun 11, 2021, 4:46 pm IST
Updated : Jun 11, 2021, 4:46 pm IST
SHARE ARTICLE
pakistan bus accident
pakistan bus accident

ਪਾਕਿਸਤਾਨ ਦੇ ਬਲੂਚੀਸਤਾਨ ਸੂਬੇ 'ਚ ਇਕ ਬੱਸ ਦੇ ਪਲਟ ਜਾਣ ਦੀ ਖਬਰ ਸਾਹਮਣੇ ਆਈ

ਇਸਲਾਮਾਬਾਦ-ਪਾਕਿਸਤਾਨ (Pakistan) 'ਚ ਸੜਕ ਦੁਰਘਟਨਾਵਾਂ ਆਮ ਹਨ ਅਤੇ ਜ਼ਿਆਦਾਤਰ ਹਾਦਸੇ ਲਾਪਰਵਾਹੀ ਨਾਲ ਵਾਹਨ ਚਲਾਉਣ, ਪੁਰਾਣੇ ਅਤੇ ਮਾੜੇ ਹਾਲਾਤ ਵਾਲੇ ਵਾਹਨਾਂ ਅਤੇ ਖਰਾਬ ਸੜਕਾਂ (Bad roads) ਕਾਰਨ ਹੁੰਦੇ ਹਨ। ਪਾਕਿਸਤਾਨ ਦੇ ਬਲੂਚੀਸਤਾਨ (Balochistan) ਸੂਬੇ 'ਚ ਇਕ ਬੱਸ (Bus) ਦੇ ਪਲਟ ਜਾਣ ਦੀ ਖਬਰ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ-ਕੋਰੋਨਾ ਦੇ ਇਨ੍ਹਾਂ ਵੈਰੀਐਂਟਸ ਵਿਰੁੱਧ ਅਸਰਦਾਰ ਹੈ ਇਹ ਵੈਕਸੀਨ

pakistan bus accidentPakistan bus accident

ਦੱਸ ਦਈਏ ਕਿ ਜ਼ਿਆਦਾ ਸਪੀਡ (More Speed) ਹੋਣ ਕਾਰਨ ਬੱਸ ਪਲਟ ਗਈ ਜਿਸ 'ਚ 20 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ (Injured) ਹੋ ਗਏ। ਬੱਸ ਦੀ ਜ਼ਿਆਦਾ ਸਪੀਡ ਹੋਣ ਕਾਰਨ ਡਰਾਈਵਰ (Driver) ਬੱਸ ਤੋਂ ਕੰਟਰੋਲ ਗੁਆ ਬੈਠਾ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਇਹ ਘਟਨਾ ਸੂਬੇ ਦੇ ਖੁਜਦਾਰ ਜ਼ਿਲ੍ਹੇ ਖੋਰੀ 'ਚ ਹੋਈ ਅਤੇ ਇਹ ਬੱਸ ਵਾਧ ਤੋਂ ਦਾਦੂ ਜਾ ਰਹੀ ਸੀ।

ਇਹ ਵੀ ਪੜ੍ਹੋ-ਰੂਸ ਨੇ ਫੇਸਬੁੱਕ ਤੇ ਟੈਲੀਗ੍ਰਾਮ 'ਤੇ ਇਸ ਕਾਰਨ ਫਿਰ ਲਾਇਆ ਭਾਰੀ ਜੁਰਮਾਨਾ

ਘਟਨਾ ਤੋਂ ਬਾਅਦ ਬਚਾਅ ਕਰਮਚਾਰੀ (Rescue workers) ਘਟਨਾ ਵਾਲੀ ਥਾਂ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕੀਤਾ। ਪਾਕਿਸਤਾਨ ਦੇ ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਦੁਰਘਟਨਾ ਦੀ ਖਬਰ ਮਿਲਦੇ ਹੀ ਮੌਕੇ 'ਤੇ ਸਹਾਇਤਾ ਲਈ ਪੈਰਾਮਿਲਟਰੀ ਅਤੇ ਫੌਜ (Paramilitary and Army) ਦੇ ਜਵਾਨਾਂ ਨੂੰ ਭੇਜਿਆ ਗਿਆ।

Pakistan bus accidentPakistan bus accident

ਇਹ ਵੀ ਪੜ੍ਹੋ-20 ਸਾਲਾ 'ਚ ਪਹਿਲੀ ਵਾਰ ਗਲੋਬਲ ਪੱਧਰ 'ਤੇ ਵਧੀ ਬਾਲ ਮਜ਼ਦੂਰੀ,ਅਫਰੀਕਾ 'ਚ ਸਭ ਤੋਂ ਜ਼ਿਆਦਾ ਵਧੀ ਗਿਣਤੀ

ਡਾ. ਮੰਜੂਰ ਜ਼ਾਹਿਰ ਨੇ ਦੱਸਿਆ ਕਿ ਸਾਨੂੰ 20 ਯਾਤਰੀਆਂ (Passengers) ਦੀਆਂ ਲਾਸ਼ਾਂ ਮਿਲੀਆਂ ਅਤੇ 40 ਜ਼ਖਮੀਆਂ ਦਾ ਹਸਪਤਾਲ (Hospital) 'ਚ ਇਲਾਜ ਕੀਤਾ ਜਾ ਰਿਹਾ ਹੈ ਜਿਨ੍ਹਾਂ 'ਚੋਂ 10 ਦੀ ਹਾਲਤ ਗੰਭੀਰ ਹੈ। ਖੁਜਦਾਰ ਦੇ ਡਿਪਟੀ ਕਮਿਸ਼ਨਰ ਬਸ਼ੀਰ ਅਹਿਮਦ (Deputy Commissioner Bashir Ahmed) ਨੇ ਦੱਸਿਆ ਕਿ ਇਹ ਸਾਰੇ ਸ਼ਰਧਾਲੂ ਧਾਰਮਿਕ ਸਮਾਰੋਹ 'ਚ ਹਿੱਸਾ ਲੈ ਕੇ ਪਰਤ ਰਹੇ ਸਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ 31 ਮਈ (May) ਨੂੰ ਪੰਜਾਬ (Punjab) ਸੂਬੇ ਦੇ ਖਾਨੇਵਾਲ 'ਚ ਇਕ ਯਾਤਰੀ ਬੱਸ ਦੇ ਪੁੱਲ ਤੋਂ ਡਿੱਗ ਜਾਣ ਕਾਰਨ ਉਸ 'ਚ ਸਵਾਰ 6 ਲੋਕਾਂ ਦੀ ਮੌਤ (Death) ਹੋ ਗਈ ਸੀ ਅਤੇ 30 ਹੋਰ ਜ਼ਖਮੀ (Injured)  ਹੋ ਗਏ ਸਨ। 

ਇਹ ਵੀ ਪੜ੍ਹੋ-ਬ੍ਰਿਟੇਨ 'ਚ ਫਿਰ ਪੈਰ ਪਸਾਰ ਰਿਹਾ ਕੋਰੋਨਾ, ਇਕ ਦਿਨ 'ਚ ਸਾਹਮਣੇ ਆਏ 7 ਹਜ਼ਾਰ ਤੋਂ ਵਧੇਰੇ ਮਾਮਲੇ

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement